ਨਵੀਂ ਦਿੱਲੀ: ਦੇਸ਼ ਭਰ 'ਚ ਕਈ ਲੋਕ ਏਅਰਟੈੱਲ ਦੀ ਸਿਮ ਦਾ ਇਸਤੇਮਾਲ ਕਰਦੇ ਹਨ। ਪਰ ਹੁਣ ਏਅਰਟੈੱਲ ਨੇ ਆਪਣੇ ਗ੍ਰਾਹਕਾਂ ਨੂੰ ਵੱਡਾ ਝਟਕਾ ਦੇ ਦਿੱਤਾ ਹੈ। ਟਰਾਈ ਦੇ ਨਿਰਦੇਸ਼ਾਂ ਅਨੁਸਾਰ, ਏਅਰਟੈੱਲ ਪਹਿਲਾ ਆਪਰੇਟਰ ਬਣ ਗਿਆ ਹੈ ਜਿਸ ਨੇ ਵਿਸ਼ੇਸ਼ ਤੌਰ 'ਤੇ ਵੌਇਸ ਅਤੇ ਐਸਐਮਐਸ ਸੇਵਾਵਾਂ ਲਈ ਬਿਨ੍ਹਾਂ ਡੇਟਾ ਦੇ ਟੈਰਿਫ ਪਲਾਨ ਲਾਂਚ ਕੀਤੇ ਹਨ। TRAI ਨੇ ਵੌਇਸ ਅਤੇ SMS ਸੇਵਾਵਾਂ ਲਈ ਵਿਸ਼ੇਸ਼ ਤੌਰ 'ਤੇ ਵੱਖਰੇ ਵਿਸ਼ੇਸ਼ ਟੈਰਿਫ ਵਾਊਚਰ ਨੂੰ ਲਾਜ਼ਮੀ ਕੀਤਾ ਹੈ।
ਏਅਰਟੈੱਲ ਨੇ ਆਪਣੇ ਦੋ ਪਲੈਨਾਂ ਤੋਂ ਹਟਾਇਆ ਇੰਟਰਨੈੱਟ
ਏਅਰਟੈੱਲ ਨੇ ਆਪਣੇ ਦੋ ਪਲਾਨ ਤੋਂ ਡਾਟਾ ਲਾਭ ਹਟਾ ਦਿੱਤਾ ਹੈ। ਇਸ ਦਾ ਮਤਲਬ ਹੈ ਕਿ ਹੁਣ ਤੁਹਾਨੂੰ ਇਨ੍ਹਾਂ ਦੋਵਾਂ ਪਲਾਨ 'ਚ ਇੰਟਰਨੈੱਟ ਨਹੀਂ ਮਿਲੇਗਾ। ਏਅਰਟੈੱਲ ਨੇ ਦੋ ਪਲਾਨ ਤੋਂ ਇੰਟਰਨੈੱਟ ਲਾਭ ਹਟਾ ਦਿੱਤਾ ਹੈ। ਇਨ੍ਹਾਂ ਦੀ ਕੀਮਤ 509 ਰੁਪਏ ਅਤੇ 1999 ਰੁਪਏ ਹੈ। ਇਸ ਤੋਂ ਇਲਾਵਾ, ਕੰਪਨੀ ਨੇ ਕਿਹਾ ਹੈ ਕਿ SMS ਦੀ ਸੀਮਾ ਪੂਰੀ ਹੋਣ ਤੋਂ ਬਾਅਦ ਸਥਾਨਕ ਲਈ 1 ਰੁਪਏ ਅਤੇ STD ਲਈ 1.5 ਰੁਪਏ ਪ੍ਰਤੀ ਐੱਸ.ਐੱਮ.ਐੱਸ. ਹੋਰ ਲਾਭਾਂ ਵਿੱਚ Airtel Xstream ਐਪ, Apollo 24|7 ਸਰਕਲ ਮੈਂਬਰਸ਼ਿਪ ਅਤੇ ਮੁਫ਼ਤ ਹੈਲੋ ਟਿਊਨਸ ਸ਼ਾਮਲ ਹਨ।
Super disappointed with Airtel. Instead of bringing new plans for voice and SMS, it just removed data from Rs 1999 and Rs 509 plans.
— Tanay Singh Thakur (@TanaysinghT) January 22, 2025
Clever workaround, but TRAI must look into this. The order from TRAI was to bring more affordable validity options.
However, as much as I have… pic.twitter.com/kyRzstPzpz
509 ਰੁਪਏ ਦਾ ਪਲਾਨ
ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਏਅਰਟੈੱਲ ਦੇ 509 ਰੁਪਏ ਵਾਲੇ ਪਲਾਨ ਵਿੱਚ ਅਸੀਮਤ ਲੋਕਲ, ਰੋਮਿੰਗ ਕਾਲਾਂ ਅਤੇ 900 SMS ਉਪਲਬਧ ਹਨ, ਜਿਸਦੀ ਵੈਧਤਾ 84 ਦਿਨ ਜਾਂ 3 ਮਹੀਨੇ ਹੈ। ਜੇਕਰ ਤੁਹਾਨੂੰ ਡੇਟਾ ਦੀ ਜ਼ਰੂਰਤ ਹੈ, ਤਾਂ 569 ਰੁਪਏ ਵਾਲੇ ਪਲਾਨ ਦੀ ਤੁਸੀਂ ਚੋਣ ਕਰ ਸਕਦੇ ਹੋ। ਇਸ ਵਿੱਚ 6GB ਡੇਟਾ ਅਤੇ ਉਹੀ ਫਾਇਦੇ ਤੁਹਾਨੂੰ ਮਿਲ ਸਕਦੇ ਹਨ।
1999 ਰੁਪਏ ਦਾ ਪਲਾਨ
1999 ਰੁਪਏ ਵਾਲੇ ਪਲਾਨ ਵਿੱਚ ਅਸੀਮਤ ਲੋਕਲ, ਰੋਮਿੰਗ ਕਾਲਾਂ ਅਤੇ 3600 SMS ਉਪਲਬਧ ਹਨ, ਜਿਸ ਦੀ ਵੈਧਤਾ 365 ਦਿਨ ਜਾਂ 1 ਸਾਲ ਹੈ। ਪਹਿਲਾਂ ਇਸ ਪਲਾਨ ਵਿੱਚ 24GB ਡੇਟਾ ਹੁੰਦਾ ਸੀ ਪਰ ਹੁਣ ਜੇਕਰ ਤੁਹਾਨੂੰ ਵਾਧੂ ਡੇਟਾ ਦੀ ਜ਼ਰੂਰਤ ਹੈ, ਤਾਂ ਇਸਦੀ ਕੀਮਤ 2249 ਰੁਪਏ ਹੈ।
ਇਹ ਵੀ ਪੜ੍ਹੋ:-