ਪੰਜਾਬ

punjab

ETV Bharat / entertainment

ਰਿਲੀਜ਼ ਲਈ ਤਿਆਰ ਬਹੁ-ਚਰਚਿਤ ਪੰਜਾਬੀ ਫਿਲਮ 'ਜੇ ਜੱਟ ਵਿਗੜ ਗਿਆ', ਲੀਡ 'ਚ ਨਜ਼ਰ ਆਉਣਗੇ ਜੈ ਰੰਧਾਵਾ - Punjabi film Je Jatt vigarh Gya

Punjabi Film Je Jatt Vigarh Gya: ਹਾਲ ਹੀ ਵਿੱਚ ਜੈ ਰੰਧਾਵਾ ਸਟਾਰਰ ਪੰਜਾਬੀ ਫਿਲਮ 'ਜੇ ਜੱਟ ਵਿਗੜ ਗਿਆ' ਦਾ ਪਹਿਲਾਂ ਪੋਸਟਰ ਰਿਲੀਜ਼ ਕੀਤਾ ਗਿਆ ਹੈ, ਇਹ ਫਿਲਮ ਆਉਣ ਵਾਲੇ ਸਮੇਂ ਵਿੱਚ ਰਿਲੀਜ਼ ਹੋਵੇਗੀ।

Punjabi Film Je Jatt Vigarh Gya
Punjabi Film Je Jatt Vigarh Gya

By ETV Bharat Entertainment Team

Published : Apr 18, 2024, 11:46 AM IST

ਚੰਡੀਗੜ੍ਹ: ਪੰਜਾਬੀ ਸਿਨੇਮਾ ਖੇਤਰ ਵਿੱਚ ਨਿਵੇਕਲੀਆਂ ਪੈੜਾਂ ਸਥਾਪਿਤ ਕਰਦੇ ਜਾ ਰਹੇ ਹਨ ਨਿਰਦੇਸ਼ਕ ਮਨੀਸ਼ ਭੱਟ ਅਤੇ ਅਦਾਕਾਰ ਜੈ ਰੰਧਾਵਾ, ਜੋ ਇੱਕ ਵਾਰ ਫਿਰ ਇਕੱਠਿਆਂ ਇੱਕ ਹੋਰ ਬਿਹਤਰੀਨ ਪੰਜਾਬੀ ਫਿਲਮ 'ਜੇ ਜੱਟ ਵਿਗੜ ਗਿਆ' ਲੈ ਕੇ ਸਾਹਮਣੇ ਆਉਣ ਜਾ ਰਹੇ ਹਨ, ਜਿਸ ਦਾ ਪਹਿਲਾਂ ਲੁੱਕ ਜਾਰੀ ਕਰ ਦਿੱਤਾ ਗਿਆ ਹੈ।

'ਥਿੰਦ ਮੋਸ਼ਨ ਫਿਲਮਜ਼' ਦੇ ਬੈਨਰ ਹੇਠ ਅਤੇ 'ਜਬ ਪ੍ਰੋਡੋਕਸ਼ਨ' ਦੇ ਸੰਯੁਕਤ ਨਿਰਮਾਣ ਅਧੀਨ ਦਲਜੀਤ ਸਿੰਘ ਥਿੰਦ ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਫਿਲਮ ਦੇ ਸਹਿ ਨਿਰਮਾਤਾ ਜਗ ਬੋਪਾਰਾਏ ਅਤੇ ਅਮਰਜੀਤ ਸਿੰਘ ਸਰਾਓ ਹਨ, ਜਦਕਿ ਨਿਰਦੇਸ਼ਨ ਕਮਾਂਡ ਮਨੀਸ਼ ਭੱਟ ਵੱਲੋਂ ਸੰਭਾਲੀ ਗਈ ਹੈ, ਜੋ ਇਸ ਤੋਂ ਪਹਿਲਾਂ ਵੀ 'ਚੋਬਰ', 'ਮੈਡਲ', 'ਪੰਛੀ' ਆਦਿ ਜਿਹੀਆਂ ਕਈ ਚਰਚਿਤ ਅਤੇ ਸਫਲ ਐਕਸ਼ਨ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ।

ਬਾਲੀਵੁੱਡ ਦੇ ਅਨੰਤ ਮਹਾਦੇਵਨ ਸਮੇਤ ਕਈ ਨਾਮਵਰ ਨਿਰਦੇਸ਼ਕਾਂ ਨਾਲ ਬਤੌਰ ਐਸੋਸੀਏਟ ਕੰਮ ਕਰ ਚੁੱਕੇ ਮਨੀਸ਼ ਭੱਟ ਪਾਲੀਵੁੱਡ ਨੂੰ ਤਕਨੀਕੀ ਪੱਖੋਂ ਬਿਹਤਰੀਨ ਨਕਸ਼ ਦੇਣ ਵਿੱਚ ਲਗਾਤਾਰ ਅਹਿਮ ਭੂਮਿਕਾ ਨਿਭਾ ਰਹੇ ਹਨ, ਜਿੰਨ੍ਹਾਂ ਦੀ ਪ੍ਰਤਿਭਾਵਾਨ ਅਦਾਕਾਰ ਜੈ ਰੰਧਾਵਾ ਨਾਲ ਬੈਕ-ਟੂ-ਬੈਕ ਇਹ ਤੀਜੀ ਫਿਲਮ ਹੋਵੇਗੀ, ਜਿੰਨ੍ਹਾਂ ਦੋਹਾਂ ਦੇ ਨਿਰਦੇਸ਼ਕ ਅਤੇ ਐਕਟਰ ਕਲੋਬਰੇਸ਼ਨ ਨੂੰ ਦਰਸ਼ਕਾਂ ਵੱਲੋਂ ਵੀ ਕਾਫ਼ੀ ਪਸੰਦ ਕੀਤਾ ਗਿਆ ਹੈ ਅਤੇ ਮਿਲ ਰਹੇ ਇਸੇ ਭਰਵੇਂ ਹੁੰਗਾਰੇ ਮੱਦੇਨਜ਼ਰ ਇਹ ਬਾਕਮਾਲ ਸ਼ਖਸ਼ੀਅਤਾਂ ਇਸ ਵਾਰ ਇਹ ਬਿੱਗ ਸੈਟਅੱਪ ਫਿਲਮ ਲੈ ਕੇ ਸਾਹਮਣੇ ਆਉਣ ਜਾ ਰਹੀਆਂ ਹਨ, ਜਿਸ ਨੂੰ ਇੰਨਾਂ ਵੱਲੋਂ ਆਪਣੀਆਂ ਪਹਿਲੀਆਂ ਫਿਲਮਾਂ ਨਾਲੋਂ ਕਾਫ਼ੀ ਵਿਸ਼ਾਲ ਕੈਨਵਸ ਅਧੀਨ ਫਿਲਮਾਇਆ ਗਿਆ ਹੈ।

ਦਰਸ਼ਕਾਂ ਵੱਲੋਂ ਬੇਸਬਰੀ ਨਾਲ ਉਡੀਕੀ ਜਾ ਰਹੀ ਇਸ ਐਕਸ਼ਨ-ਡਰਾਮਾ ਅਤੇ ਦਿਲਚਸਪ ਕਹਾਣੀ ਅਧਾਰਿਤ ਫਿਲਮ ਦੀ ਸਟਾਰ-ਕਾਸਟ ਦੀ ਗੱਲ ਕਰੀਏ ਤਾਂ ਇਸ ਵਿੱਚ ਜੈ ਰੰਧਾਵਾ, ਪਵਨ ਮਲਹੋਤਰਾ ਅਤੇ ਦੀਪ ਸਹਿਗਲ ਲੀਡਿੰਗ ਕਿਰਦਾਰ ਵਿੱਚ ਹਨ, ਜਿੰਨ੍ਹਾਂ ਤੋਂ ਇਲਾਵਾ ਪੰਜਾਬੀ ਸਿਨੇਮਾ ਦੇ ਕਈ ਹੋਰ ਨਾਮੀ ਚਿਹਰੇ ਵੀ ਮਹੱਤਵਪੂਰਨ ਕਿਰਦਾਰਾਂ ਵਿੱਚ ਵਿਖਾਈ ਦੇਣਗੇ।

17 ਮਈ 2024 ਨੂੰ ਦੇਸ਼-ਵਿਦੇਸ਼ ਵਿੱਚ ਵੱਡੇ ਪੱਧਰ ਉੱਪਰ ਰਿਲੀਜ਼ ਕੀਤੀ ਜਾ ਰਹੀ ਇਸ ਫਿਲਮ ਦੇ ਕਹਾਣੀਕਾਰ ਜੇ ਮਹਾਰਿਸ਼ੀ, ਸਕਰੀਨ ਪਲੇਅ ਅਤੇ ਡਾਇਲਾਗ ਲੇਖਕ ਅਮਰਜੀਤ ਸਿੰਘ ਸਰਾਓ, ਐਕਸ਼ਨ ਡਾਇਰੈਕਟਰ ਪਰਮਜੀਤ ਢਿੱਲੋਂ, ਕੈਮਰਾਮੈਨ ਨੀਰਜ ਸਿੰਘ, ਸੰਪਾਦਕ ਮਨਦੀਪ ਸਿੰਘ, ਕ੍ਰਿਏਟਿਵ ਹੈਡ ਗੈਰੀ ਸੋਮਲ ਹਨ।

ABOUT THE AUTHOR

...view details