ਚੰਡੀਗੜ੍ਹ: 'ਦਿਲ ਲੂਮੀਨਾਟੀ' ਟੂਰ ਤੋਂ ਫੁਰਸਤ ਮਿਲਦਿਆਂ ਹੀ ਸਟਾਰ ਗਾਇਕ ਅਤੇ ਅਦਾਕਾਰ ਦਿਲਜੀਤ ਦੁਸਾਂਝ ਇੱਕ ਵਾਰ ਮੁੜ ਫਿਲਮੀ ਸਫਾਂ ਵਿੱਚ ਅਪਣੀ ਪ੍ਰਭਾਵੀ ਉਪ-ਸਥਿਤੀ ਦਰਜ ਕਰਵਾਉਂਦੇ ਨਜ਼ਰੀ ਆ ਰਹੇ ਹਨ, ਜਿੰਨ੍ਹਾਂ ਦੇ ਇਸ ਦਿਸ਼ਾ 'ਚ ਵੱਧਦੇ ਜਾ ਰਹੇ ਕਦਮਾਂ ਦਾ ਹੀ ਇਜ਼ਹਾਰ ਕਰਵਾਉਣ ਜਾ ਰਹੀ ਉਨ੍ਹਾਂ ਦੀ ਸ਼ੁਰੂ ਹੋਣ ਜਾ ਰਹੀ ਨਵੀਂ ਪੰਜਾਬੀ ਫਿਲਮ 'ਸਰਦਾਰਜੀ 3', ਜੋ ਸਕਾਟਲੈਂਡ ਵਿਖੇ ਜਲਦ ਆਨ ਫਲੌਰ ਪੜਾਅ ਦਾ ਹਿੱਸਾ ਬਣਨ ਜਾ ਰਹੀ ਹੈ।
ਸਾਲ 2015 ਵਿੱਚ ਰਿਲੀਜ਼ ਹੋਈ 'ਸਰਦਾਰਜੀ' ਅਤੇ 2016 ਵਿੱਚ ਦੂਜੀ ਫ੍ਰੈਂਚਾਇਜ਼ੀ ਦੇ ਰੂਪ ਵਿੱਚ ਸਾਹਮਣੇ ਲਿਆਂਦੀ ਗਈ 'ਸਰਦਾਰਜੀ 2' ਦੇ ਤੀਸਰੇ ਭਾਗ ਦੇ ਤੌਰ ਉਤੇ ਵਜ਼ੂਦ ਵਿੱਚ ਬਣਾਈ ਜਾ ਰਹੀ ਹੈ ਉਕਤ ਫਿਲਮ, ਜਿਸ ਦਾ ਨਿਰਮਾਣ ਵ੍ਹਾਈਟ ਹਿੱਲ ਸਟੂਡੀਓ ਦੇ ਬੈਨਰ ਹੇਠ ਨਿਰਮਾਤਾਵਾਂ ਗੁਣਬੀਰ ਸਿੰਘ ਸਿੱਧੂ ਅਤੇ ਮਨਮੋਰਡ ਸਿੱਧੂ ਦੁਆਰਾ ਸਟੋਰੀ ਟਾਈਮ ਪ੍ਰੋਡੋਕਸ਼ਨ ਦੇ ਨਾਲ ਸੁਯੰਕਤ ਰੂਪ ਵਿੱਚ ਕੀਤਾ ਜਾਵੇਗਾ।
ਬਿੱਗ ਸੈੱਟਅੱਪ ਅਤੇ ਵਿਸ਼ਾਲ ਕੈਨਵਸ ਅਧੀਨ ਬਣਾਈ ਜਾ ਰਹੀ ਇਸ ਮੰਨੋਰੰਜਕ ਡ੍ਰਾਮਾ ਫਿਲਮ ਦੀ ਸ਼ੁਰੂਆਤ ਸਕਾਟਲੈਂਡ ਦੇ ਮਸ਼ਹੂਰ ਅਤੇ ਖੂਬਸੂਰਤ ਸੈਲਾਨੀ ਸਥਲ ਐਡਿਨਬਰਗ ਤੋਂ ਹੋਵੇਗੀ, ਜੋ ਅਪਣੇ ਅਨੂਠੇ ਕੁਦਰਤੀ ਨਜ਼ਾਰਿਆਂ ਨੂੰ ਲੈ ਦੁਨੀਆਂ ਭਰ ਵਿੱਚ ਖਾਸੀ ਮਹੱਤਤਾ ਰੱਖਦਾ ਆ ਰਿਹਾ ਹੈ।