ਚੰਡੀਗੜ੍ਹ:ਬਾਲੀਵੁੱਡ ਦੇ ਚਰਚਿਤ ਚਿਹਰੇ ਅਤੇ ਛੋਟੇ ਪਰਦੇ ਦੀਆਂ ਵੱਡੀਆਂ ਅਦਾਕਾਰਾਂ 'ਚ ਅਪਣਾ ਸ਼ੁਮਾਰ ਕਰਵਾਉਣ ਵਿੱਚ ਸਫ਼ਲ ਰਹੀ ਹੈ ਅਦਾਕਾਰਾ ਸ਼ਿਵਾਂਗੀ ਜੋਸ਼ੀ, ਜਿੰਨ੍ਹਾਂ ਨੂੰ ਮਸ਼ਹੂਰ ਪੰਜਾਬੀ ਗਾਇਕ ਇੰਦਰ ਚਾਹਲ ਦੇ ਨਵੇਂ ਗਾਣੇ ਸੰਬੰਧਤ ਸੰਗੀਤਕ ਵੀਡੀਓ ਦਾ ਅਹਿਮ ਹਿੱਸਾ ਬਣਾਇਆ ਗਿਆ ਹੈ, ਜੋ ਸਾਹਮਣੇ ਆਉਣ ਜਾ ਰਹੇ ਇਸ ਸ਼ਾਨਦਾਰ ਵੀਡੀਓ ਵਿੱਚ ਪ੍ਰਭਾਵੀ ਫੀਚਰਿੰਗ ਕਰਦੀ ਨਜ਼ਰ ਆਵੇਗੀ।
'ਇੰਦਰ ਚਾਹਲ ਸੰਗੀਤਕ ਲੇਬਲ' ਅਧੀਨ ਸੰਗੀਤ ਮਾਰਕੀਟ ਵਿੱਚ ਪੇਸ਼ ਕੀਤੇ ਜਾ ਰਹੇ ਅਤੇ 05 ਦਸੰਬਰ ਨੂੰ ਰਿਲੀਜ਼ ਹੋਣ ਜਾ ਰਹੇ ਉਕਤ ਟ੍ਰੈਕ 'ਹੁੱਡ ਲਵ' ਨੂੰ ਆਵਾਜ਼ਾਂ ਇੰਦਰ ਚਾਹਲ ਅਤੇ ਗੁਰਲੇਜ਼ ਅਖ਼ਤਰ ਵੱਲੋਂ ਦਿੱਤੀਆਂ ਗਈਆਂ ਹਨ, ਜਦਕਿ ਸੰਗੀਤ ਸ਼ਿਵ ਦੁਆਰਾ ਤਿਆਰ ਕੀਤਾ ਗਿਆ ਹੈ।
ਨੌਜਵਾਨ ਮਨਾਂ ਦੀ ਤਰਜ਼ਮਾਨੀ ਕਰਦੇ ਅਤੇ ਪਿਆਰ ਸਨੇਹ ਭਰੇ ਜਜ਼ਬਾਤਾਂ ਅਧੀਨ ਬੁਣੇ ਗਏ ਉਕਤ ਗਾਣੇ ਦੇ ਬੋਲਾਂ ਦੀ ਰਚਨਾ ਅਬੀਰ ਨੇ ਕੀਤੀ ਹੈ, ਜਿੰਨ੍ਹਾਂ ਵੱਲੋਂ ਖੂਬਸੂਰਤ ਸ਼ਬਦਾਂਵਲੀ ਅਧੀਨ ਬੁਣੇ ਗਏ ਇਸ ਪੰਜਾਬੀ ਗਾਣੇ ਦਾ ਸੰਗੀਤਕ ਵੀਡੀਓ ਵੀ ਬੇਹੱਦ ਸ਼ਾਨਦਾਰ ਬਣਾਇਆ ਗਿਆ ਹੈ, ਜਿਸ ਦੀ ਨਿਰਦੇਸ਼ਨਾਂ ਵਿਜ਼ਨ ਫਿਲਮਜ਼ ਦੁਆਰਾ ਅੰਜ਼ਾਮ ਦਿੱਤੀ ਗਈ ਹੈ।