ਪੰਜਾਬ

punjab

ETV Bharat / entertainment

ਜਲਦ ਰਿਲੀਜ਼ ਹੋਏਗਾ ਜੈ ਰੰਧਾਵਾ ਦੀ ਫਿਲਮ 'ਬਦਨਾਮ' ਦਾ ਇਹ ਚਰਚਿਤ ਗਾਣਾ, ਬੀ ਪਰਾਕ ਨੇ ਦਿੱਤੀ ਹੈ ਆਵਾਜ਼ - SONG BIJLIYAAN

ਹਾਲ ਹੀ ਵਿੱਚ ਬੀ ਪਰਾਕ ਨੇ ਆਪਣੇ ਨਵੇਂ ਗੀਤ ਦਾ ਐਲਾਨ ਕੀਤਾ ਹੈ, ਜੋ ਕਿ ਜਲਦ ਹੀ ਰਿਲੀਜ਼ ਹੋਣ ਜਾ ਰਿਹਾ ਹੈ।

ਫਿਲਮ 'ਬਦਨਾਮ'
ਫਿਲਮ 'ਬਦਨਾਮ' (ਈਟੀਵੀ ਭਾਰਤ ਪੱਤਰਕਾਰ)

By ETV Bharat Entertainment Team

Published : Jan 13, 2025, 10:05 AM IST

ਚੰਡੀਗੜ੍ਹ: ਪਾਲੀਵੁੱਡ ਸਟਾਰ ਜੈ ਰੰਧਾਵਾ ਦੀ ਆਉਣ ਵਾਲੀ ਪੰਜਾਬੀ ਫਿਲਮ 'ਬਦਨਾਮ' ਇਸ ਵਿਚਲੇ ਇੱਕ ਅਹਿਮ ਗਾਣੇ 'ਬਿਜਲੀਆਂ' ਲੈ ਕਾਫ਼ੀ ਖਿੱਚ ਅਤੇ ਚਰਚਾ ਦਾ ਕੇਂਦਰ ਬਿੰਦੂ ਬਣੀ ਹੋਈ ਹੈ, ਜਿਸ ਨੂੰ ਪ੍ਰਸਿੱਧ ਬਾਲੀਵੁੱਡ ਗਾਇਕ ਬੀ ਪ੍ਰਾਕ ਵੱਲੋਂ ਗਾਇਨ ਕੀਤਾ ਗਿਆ ਹੈ, ਜਿੰਨ੍ਹਾਂ ਦੀ ਮਨ ਨੂੰ ਛੂਹ ਲੈਣ ਵਾਲੀ ਅਵਾਜ਼ ਵਿੱਚ ਸੱਜਿਆ ਅਤੇ ਹਰਮਨਜੀਤ ਵੱਲੋਂ ਲਿਖਿਆ ਇਹ ਗੀਤ ਜਲਦ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਉਪਰ ਰਿਲੀਜ਼ ਹੋਣ ਜਾ ਰਿਹਾ ਹੈ।

'ਦੇਸੀ ਜੰਕਸ਼ਨ' ਅਤੇ 'ਫਲੋਫਾਇਰ' ਵੱਲੋਂ ਪੇਸ਼ ਕੀਤੀ ਜਾ ਰਹੀ ਉਕਤ ਐਕਸ਼ਨ ਡ੍ਰਾਮੈਟਿਕ ਫਿਲਮ ਦਾ ਨਿਰਦੇਸ਼ਨ ਮੁਨੀਸ਼ ਭੱਟ ਦੁਆਰਾ ਕੀਤਾ ਗਿਆ ਹੈ, ਜੋ ਇਸ ਤੋਂ ਪਹਿਲਾਂ ਵੀ ਜੈ ਰੰਧਾਵਾ ਦੀਆਂ ਕਈ ਫਿਲਮਾਂ ਦਾ ਨਿਰਦੇਸ਼ਨ ਸਫਲਤਾਪੂਰਵਕ ਕਰ ਚੁੱਕੇ ਹਨ, ਜਿੰਨ੍ਹਾਂ ਵਿੱਚ 'ਮੈਡਲ', 'ਚੌਬਰ', 'ਜੇ ਜੱਟ ਵਿਗੜ ਗਿਆ' ਆਦਿ ਸ਼ੁਮਾਰ ਰਹੀਆਂ ਹਨ।

ਪੰਜਾਬ ਤੋਂ ਲੈ ਕੇ ਮੁੰਬਈ ਗਲਿਆਰਿਆਂ ਤੱਕ ਵਿਲੱਖਣਤਾ ਭਰੇ ਰੂਪ ਦਾ ਅਹਿਸਾਸ ਕਰਵਾ ਰਹੀ ਉਕਤ ਫਿਲਮ ਦੇ ਜਾਰੀ ਹੋ ਰਹੇ ਇਸ ਗਾਣੇ ਨੂੰ ਜੈ ਰੰਧਾਵਾ ਅਤੇ ਫਿਲਮ ਦੀ ਲੀਡ ਅਦਾਕਾਰਾ ਜੈਸਮੀਨ ਭਸੀਨ ਉਪਰ ਫਿਲਮਾਇਆ ਗਿਆ ਹੈ, ਜਿੰਨ੍ਹਾਂ ਦੀ ਪ੍ਰਭਾਵੀ ਕੈਮਿਸਟਰੀ 'ਚ ਢਾਲੇ ਗਏ ਉਕਤ ਗਾਣੇ ਦਾ ਮਿਊਜ਼ਿਕ ਐਵੀ ਸਰਾਂ ਵੱਲੋਂ ਤਿਆਰ ਕੀਤਾ ਗਿਆ ਹੈ, ਜਿੰਨ੍ਹਾਂ ਦੁਆਰਾ ਸੰਗੀਤਬੱਧ ਕੀਤਾ ਗਿਆ ਬੀ ਪ੍ਰਾਕ ਦਾ ਇਹ ਪਹਿਲਾਂ ਫਿਲਮੀ ਗੀਤ ਹੈ, ਜਿਸ ਨੂੰ ਲੈ ਕੇ ਸੰਗੀਤ ਪ੍ਰੇਮੀਆਂ ਅਤੇ ਦਰਸ਼ਕਾਂ ਵਿੱਚ ਕਾਫ਼ੀ ਉਤਸੁਕਤਾ ਪਾਈ ਜਾ ਰਹੀ ਹੈ। 28 ਫਰਵਰੀ ਨੂੰ ਵਰਲਡ-ਵਾਈਡ ਰਿਲੀਜ਼ ਹੋਣ ਜਾ ਰਹੀ ਉਕਤ ਫਿਲਮ ਦਾ ਇਹ ਗਾਣਾ 16 ਜਨਵਰੀ ਨੂੰ ਜਾਰੀ ਕੀਤਾ ਜਾਵੇਗਾ।

ਇਹ ਵੀ ਪੜ੍ਹੋ:

ABOUT THE AUTHOR

...view details