ਮੁੰਬਈ (ਬਿਊਰੋ): ਸਾਲ 2005 'ਚ ਰਿਲੀਜ਼ ਹੋਈ ਅਨੀਸ ਬਜ਼ਮੀ ਦੀ ਕਾਮੇਡੀ-ਡਰਾਮਾ 'ਨੋ ਐਂਟਰੀ' ਦਰਸ਼ਕਾਂ ਦੇ ਮਨਾਂ 'ਚ ਜਗਾਂ ਬਣਾਉਣ 'ਚ ਸਫਲ ਰਹੀ ਅਤੇ ਫਿਲਮ ਨੇ ਬਾਕਸ ਆਫਿਸ 'ਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਫਿਲਮ 'ਚ ਸਲਮਾਨ ਖਾਨ, ਅਨਿਲ ਕਪੂਰ ਅਤੇ ਫਰਦੀਨ ਖਾਨ ਨੇ ਦਰਸ਼ਕਾਂ ਨੂੰ ਹੱਸਣ 'ਤੇ ਮਜ਼ਬੂਰ ਕਰ ਦਿੱਤਾ ਸੀ।
ਹੁਣ ਵਰੁਣ ਧਵਨ, ਅਰਜੁਨ ਕਪੂਰ ਅਤੇ ਦਿਲਜੀਤ ਦੁਸਾਂਝ ਵੀ ਕਾਮੇਡੀ ਸੀਕਵਲ ਨਾਲ ਦਰਸ਼ਕਾਂ ਨੂੰ ਹਸਾਉਣ ਲਈ ਤਿਆਰ ਹਨ। ਜੀ ਹਾਂ...'ਨੋ ਐਂਟਰੀ 2' 'ਚ ਇਹ ਤਿੰਨੋਂ ਕਲਾਕਾਰ ਨਜ਼ਰ ਆਉਣਗੇ।
ਰਿਪੋਰਟ ਮੁਤਾਬਕ 'ਨੋ ਐਂਟਰੀ' ਦੇ ਸੀਕਵਲ ਪ੍ਰੋਜੈਕਟ 'ਨੋ ਐਂਟਰੀ 2' ਨੂੰ ਲੈ ਕੇ ਇੱਕ ਅਪਡੇਟ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਇਸ ਫਿਲਮ ਨੂੰ ਬੋਨੀ ਕਪੂਰ ਅਤੇ ਜੀ ਸਟੂਡੀਓ ਮਿਲ ਕੇ ਪ੍ਰੋਡਿਊਸ ਕਰ ਰਹੇ ਹਨ। ਅਰਜੁਨ ਕਪੂਰ ਆਉਣ ਵਾਲੀ ਫਿਲਮ 'ਨੋ ਐਂਟਰੀ 2' 'ਚ ਵਰੁਣ ਧਵਨ, ਦਿਲਜੀਤ ਦੁਸਾਂਝ ਨਾਲ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ। ਇਸ ਦੇ ਨਾਲ ਹੀ ਅਨੀਸ ਬਜ਼ਮੀ ਨਾ ਸਿਰਫ਼ ਫਿਲਮ ਦਾ ਨਿਰਦੇਸ਼ਨ ਕਰ ਰਹੇ ਹਨ ਸਗੋਂ ਫਿਲਮ ਦੇ ਲੇਖਕ ਵੀ ਹਨ। ਰਿਪੋਰਟ ਮੁਤਾਬਕ ਵਰੁਣ, ਅਰਜੁਨ ਅਤੇ ਦਿਲਜੀਤ ਨੇ ਵੀ ਫਿਲਮ 'ਚ ਕੰਮ ਕਰਨ ਲਈ ਹਾਮੀ ਭਰ ਦਿੱਤੀ ਹੈ।
ਜਾਣਕਾਰੀ ਮੁਤਾਬਕ 'ਨੋ ਐਂਟਰੀ 2' ਦੀ ਸ਼ੂਟਿੰਗ ਇਸ ਸਾਲ ਦਸੰਬਰ (2024) 'ਚ ਸ਼ੁਰੂ ਹੋਵੇਗੀ ਅਤੇ ਅਗਲੇ ਸਾਲ (2025) 'ਚ ਰਿਲੀਜ਼ ਹੋਵੇਗੀ। ਉਲੇਖਯੋਗ ਹੈ ਕਿ 'ਨੋ ਐਂਟਰੀ' ਸਾਲ 2005 'ਚ ਰਿਲੀਜ਼ ਹੋਈ ਸੀ, ਇਸ 'ਚ ਸਲਮਾਨ ਖਾਨ, ਫਰਦੀਨ ਖਾਨ ਦੇ ਨਾਲ ਅਨਿਲ ਕਪੂਰ, ਬਿਪਾਸ਼ਾ ਬਾਸੂ, ਲਾਰਾ ਦੱਤਾ, ਈਸ਼ਾ ਦਿਓਲ ਅਤੇ ਸੇਲੀਨਾ ਜੇਤਲੀ ਮੁੱਖ ਭੂਮਿਕਾਵਾਂ 'ਚ ਸਨ।
ਇਸ ਦੌਰਾਨ ਵਰੁਣ ਧਵਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਜਲਦ ਹੀ ਸ਼ਸ਼ਾਂਕ ਖੇਤਾਨ ਅਤੇ ਡੇਵਿਡ ਧਵਨ ਨਾਲ ਅਗਲੀ ਫਿਲਮ 'ਚ ਨਜ਼ਰ ਆਉਣਗੇ। ਇਸ ਦੇ ਨਾਲ ਹੀ ਅਰਜੁਨ ਕਪੂਰ ਕੋਲ ਰੋਹਿਤ ਸ਼ੈੱਟੀ ਦੀ ਫਿਲਮ 'ਸਿੰਘਮ ਅਗੇਨ' ਹੈ। ਦਿਲਜੀਤ ਦੁਸਾਂਝ ਕਈ ਪੰਜਾਬੀ ਫਿਲਮਾਂ ਵਿੱਚ ਨਜ਼ਰ ਆਉਣ ਲਈ ਤਿਆਰ ਹਨ, ਇਸ ਤੋਂ ਇਲਾਵਾ ਅਦਾਕਾਰ ਕੋਲ ਦੋ ਬਾਲੀਵੁੱਡ ਫਿਲਮਾਂ ਵੀ ਪਾਈਨਲਾਈਨ ਵਿੱਚ ਹਨ, ਜੋ ਜਲਦ ਹੀ ਰਿਲੀਜ਼ ਹੋਣ ਵਾਲੀਆਂ ਹਨ। ਜਿਸ ਵਿੱਚ ਇੱਕ ਚਮਕੀਲਾ ਵੀ ਹੈ।