ਪੰਜਾਬ

punjab

ETV Bharat / entertainment

ਰਿਤੂਰਾਜ ਸਿੰਘ ਦੇ ਦੇਹਾਂਤ 'ਤੇ ਟੁੱਟੀ 'ਅਨੁਪਮਾ' ਫੇਮ ਅਦਾਕਾਰਾ ਰੂਪਾਲੀ ਗਾਂਗੁਲੀ, ਸ਼ੇਅਰ ਕੀਤੀ ਭਾਵੁਕ ਪੋਸਟ

Rupali Ganguly Pays Tribute to Rituraj Singh: ਮਸ਼ਹੂਰ ਟੀਵੀ ਸ਼ੋਅ 'ਅਨੁਪਮਾ' 'ਚ ਮੁੱਖ ਭੂਮਿਕਾ ਨਿਭਾਅ ਚੁੱਕੀ ਅਦਾਕਾਰਾ ਰੂਪਾਲੀ ਗਾਂਗੁਲੀ ਦਿੱਗਜ ਅਦਾਕਾਰ ਅਤੇ ਉਸ ਦੇ ਸਹਿ-ਅਦਾਕਾਰ ਰਿਤੂਰਾਜ ਸਿੰਘ ਦੇ ਦੇਹਾਂਤ 'ਤੇ ਦੁਖੀ ਹੈ। ਅਦਾਕਾਰਾ ਨੇ ਇੱਕ ਭਾਵੁਕ ਪੋਸਟ ਸ਼ੇਅਰ ਕੀਤੀ ਹੈ।

By ETV Bharat Entertainment Team

Published : Feb 20, 2024, 1:16 PM IST

Anupama fame Rupali Ganguly
Anupama fame Rupali Ganguly

ਮੁੰਬਈ (ਬਿਊਰੋ):ਟੀਵੀ ਦੇ ਮਸ਼ਹੂਰ ਸ਼ੋਅ 'ਅਨੁਪਮਾ' 'ਚ ਕੰਮ ਕਰ ਰਹੇ ਅਦਾਕਾਰ ਰਿਤੂਰਾਜ ਸਿੰਘ ਦੇ ਦੇਹਾਂਤ ਨਾਲ ਪੂਰੀ ਫਿਲਮ ਇੰਡਸਟਰੀ 'ਚ ਸੋਗ ਦੀ ਲਹਿਰ ਹੈ। ਫਿਲਮ ਨਿਰਮਾਤਾ ਹੰਸਲ ਮਹਿਤਾ, ਵਰੁਣ ਧਵਨ ਅਤੇ ਸੋਨੂੰ ਸੂਦ ਸਮੇਤ ਕਈ ਵੱਡੇ ਅਤੇ ਛੋਟੇ ਸਿਤਾਰਿਆਂ ਨੇ ਸ਼ਾਹਰੁਖ ਖਾਨ ਦੇ ਕਰੀਬੀ ਦੋਸਤ ਰਿਤੂਰਾਜ ਸਿੰਘ ਦੇ ਦੇਹਾਂਤ 'ਤੇ ਦੁੱਖ ਪ੍ਰਗਟ ਕੀਤਾ ਹੈ।

ਹੁਣ 'ਅਨੁਪਮਾ' 'ਚ ਅਦਾਕਾਰ ਨਾਲ ਕੰਮ ਕਰਨ ਵਾਲੀ ਅਤੇ 'ਅਨੁਪਮਾ' ਦਾ ਕਿਰਦਾਰ ਨਿਭਾਉਣ ਵਾਲੀ ਮਸ਼ਹੂਰ ਅਦਾਕਾਰਾ ਰੂਪਾਲੀ ਗਾਂਗੁਲੀ ਅਦਾਕਾਰਾ ਦੇ ਦੇਹਾਂਤ ਤੋਂ ਪੂਰੀ ਤਰ੍ਹਾਂ ਦੁਖੀ ਹੈ ਅਤੇ ਉਸ ਨੇ ਸੋਸ਼ਲ ਮੀਡੀਆ 'ਤੇ ਆਪਣਾ ਦੁੱਖ ਪ੍ਰਗਟ ਕੀਤਾ ਹੈ। ਦੱਸ ਦੇਈਏ ਕਿ ਰਿਤੂਰਾਜ ਦੀ ਅੱਜ 20 ਫਰਵਰੀ ਨੂੰ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ।

ਰੂਪਾਲੀ ਗਾਂਗੁਲੀ ਨੇ ਆਪਣੇ ਸਹਿ-ਅਦਾਕਾਰ ਰਿਤੂਰਾਜ ਦੇ ਅਚਾਨਕ ਦੇਹਾਂਤ 'ਤੇ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਇੱਕ ਭਾਵਨਾਤਮਕ ਪੋਸਟ ਸ਼ੇਅਰ ਕੀਤੀ ਹੈ। ਰਿਤੂਰਾਜ ਦੀਆਂ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ। ਰੂਪਾਲੀ ਨੇ ਇਸ ਪੋਸਟ ਵਿੱਚ ਲਿਖਿਆ, 'ਪਿਆਰੇ ਰਿਤੂਰਾਜ ਸਰ, ਤੁਹਾਡੇ ਨਾਲ ਕੰਮ ਕਰਨਾ ਮੇਰੀ ਖੁਸ਼ਕਿਸਮਤੀ ਰਹੀ, ਮੈਂ ਇੱਕ ਵਿਦਿਆਰਥੀ ਦੇ ਰੂਪ ਵਿੱਚ ਤੁਹਾਡੇ ਤੋਂ ਅਦਾਕਾਰੀ ਅਤੇ ਜ਼ਿੰਦਗੀ ਬਾਰੇ ਬਹੁਤ ਸਾਰੀਆਂ ਗੱਲਾਂ ਸਿੱਖੀਆਂ ਹਨ, ਮੈਂ ਬਹੁਤ ਖੁਸ਼ ਸੀ।'

ਅਨੁਪਮਾ ਫੇਮ ਅਦਾਕਾਰਾ ਨੇ ਅੱਗੇ ਲਿਖਿਆ, 'ਸੈੱਟ 'ਤੇ ਤੁਹਾਡੀ ਖੁਸ਼ੀ ਮੈਨੂੰ ਮੇਰੇ ਕੰਮ ਦਾ ਰਿਪੋਰਟ ਕਾਰਡ ਦਿੰਦੀ ਸੀ ਅਤੇ ਮੇਰਾ ਹੌਂਸਲਾ ਵਧਾਉਂਦੀ ਸੀ, ਪਰ ਇਸ ਤੋਂ ਵੀ ਵੱਧ, ਮੈਂ ਤੁਹਾਡੇ ਨਾਲ ਰਹਿ ਕੇ ਸਿੱਖਿਆ ਹੈ, ਮੈਂ ਇਹ ਤਸਵੀਰਾਂ ਲਈਆਂ ਹਨ। ਤੁਹਾਨੂੰ ਮੈਂ ਕੈਮਰੇ ਵਿੱਚ ਕੈਦ ਕੀਤਾ ਸੀ, ਜਦੋਂ ਤੁਸੀਂ ਸ਼ੈੱਫ ਕੈਪ ਪਹਿਨੀ ਸੀ, ਪਰ ਤੁਹਾਨੂੰ ਕਦੇ ਭੇਜ ਨਹੀਂ ਸਕੀ, ਪਰ ਨਹੀਂ ਸੀ ਪਤਾ ਕਿ ਇਹ ਤਸਵੀਰਾਂ ਐਨੇ ਮਾੜੇ ਸਮੇਂ ਉਤੇ ਬਾਹਰ ਆਉਣਗੀਆਂ, ਤੁਹਾਡੀ ਜ਼ਿੰਦਗੀ ਦੀ ਕਹਾਣੀ, ਹਾਸੇ ਦੀ ਭਾਵਨਾ, ਸਿਨੇਮਾ ਦਾ ਬੇਅੰਤ ਗਿਆਨ ਅਤੇ ਤੁਹਾਡੀ ਪ੍ਰਤਿਭਾ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ, ਅਨੁਪਮਾ ਵਿੱਚ ਯਸ਼ਪਾਲ ਸਰ ਹੋਣ ਲਈ ਤੁਹਾਡਾ ਧੰਨਵਾਦ, ਉਨ੍ਹਾਂ ਸਾਰੇ ਸ਼ਬਦਾਂ ਲਈ ਤੁਹਾਡਾ ਧੰਨਵਾਦ ਜਿਨ੍ਹਾਂ ਨੇ ਮੈਨੂੰ ਅੱਗੇ ਵਧਾਇਆ, ਤੁਹਾਡੀ ਆਤਮਾ ਨੂੰ ਸ਼ਾਂਤੀ ਮਿਲੇ।'

ABOUT THE AUTHOR

...view details