ਮੁੰਬਈ: ਸਭ ਤੋਂ ਮਸ਼ਹੂਰ ਰਿਐਲਿਟੀ ਸ਼ੋਅ ਬਿੱਗ ਬੌਸ ਦੇ ਡਿਜੀਟਲ ਰੂਪ ਬਿੱਗ ਬੌਸ ਓਟੀਟੀ 3 ਦੀ ਸ਼ੁਰੂਆਤੀ ਤਾਰੀਖ ਦਾ ਐਲਾਨ ਅੱਜ 6 ਜੂਨ ਨੂੰ ਕੀਤਾ ਗਿਆ ਹੈ। ਇਸ ਦੇ ਨਾਲ ਹੀ ਬਿੱਗ ਬੌਸ ਓਟੀਟੀ 3 ਦੇ ਨਵੇਂ ਹੋਸਟ ਅਨਿਲ ਕਪੂਰ ਦੀ ਪਹਿਲੀ ਲੁੱਕ ਵੀ ਸਾਹਮਣੇ ਆਈ ਹੈ। ਇਸ ਤੋਂ ਪਹਿਲਾਂ 31 ਮਈ ਨੂੰ ਬਿੱਗ ਬੌਸ OTT 3 ਦਾ ਪਹਿਲਾਂ ਪ੍ਰੋਮੋ ਆਇਆ ਸੀ। ਬਿੱਗ ਬੌਸ ਓਟੀਟੀ 3 ਦੇ ਪ੍ਰੋਮੋ ਤੋਂ ਪਤਾ ਲੱਗਿਆ ਹੈ ਕਿ ਸਲਮਾਨ ਖਾਨ ਇਸ ਨੂੰ ਹੋਸਟ ਨਹੀਂ ਕਰਨਗੇ।
ਤੁਹਾਨੂੰ ਦੱਸ ਦੇਈਏ ਕਿ ਬਿੱਗ ਬੌਸ ਓਟੀਟੀ ਸੀਜ਼ਨ 1 ਨੂੰ ਕਰਨ ਜੌਹਰ, ਬਿੱਗ ਬੌਸ ਓਟੀਟੀ 2 ਸਲਮਾਨ ਖਾਨ ਦੁਆਰਾ ਅਤੇ ਬਿੱਗ ਬੌਸ ਓਟੀਟੀ 3 ਅਨਿਲ ਕਪੂਰ ਹੋਸਟ ਕਰਨ ਜਾ ਰਹੇ ਹਨ। 'ਬਿੱਗ ਬੌਸ ਓਟੀਟੀ 3' ਜੂਨ ਵਿੱਚ ਸ਼ੁਰੂ ਹੋਣ ਜਾ ਰਿਹਾ ਹੈ।
ਜੀਓ ਸਿਨੇਮਾ ਨੇ ਆਪਣੀ ਅਧਿਕਾਰਤ ਇੰਸਟਾਗ੍ਰਾਮ ਪੋਸਟ 'ਚ ਲਿਖਿਆ ਹੈ, 'ਬਿੱਗ ਬੌਸ ਓਟੀਟੀ 3' ਦੇ ਨਵੇਂ ਹੋਸਟ ਅਨਿਲ ਕਪੂਰ ਨੂੰ ਪੇਸ਼ ਕਰ ਰਹੇ ਹਾਂ, ਫਿਲਮਾਂ 'ਤੇ ਰਾਜ ਕਰਨ ਤੋਂ ਬਾਅਦ ਹੁਣ ਉਹ ਬਿੱਗ ਬੌਸ 'ਤੇ ਰਾਜ ਕਰਨਗੇ, 21 ਜੂਨ ਤੋਂ ਸ਼ੁਰੂ ਹੋ ਰਹੇ ਬਿੱਗ ਬੌਸ ਓਟੀਟੀ 3 ਨੂੰ ਦੇਖੋ।'
ਬਿੱਗ ਬੌਸ OTT ਦਾ ਇਤਿਹਾਸ?: ਬਿੱਗ ਬੌਸ OTT 8 ਅਗਸਤ 2021 ਤੋਂ ਸ਼ੁਰੂ ਹੋਇਆ ਸੀ ਅਤੇ ਇਸ ਦੇ 102 ਐਪੀਸੋਡ ਸਨ। ਬਿੱਗ ਬੌਸ ਓਟੀਟੀ ਦੇ ਓਪਨਿੰਗ ਸੀਜ਼ਨ ਦੀ ਮੇਜ਼ਬਾਨੀ ਕਰਨ ਜੌਹਰ ਨੇ ਕੀਤੀ ਸੀ ਅਤੇ ਇਸਦੀ ਜੇਤੂ ਟੀਵੀ ਅਦਾਕਾਰਾ ਦਿਵਿਆ ਅਗਰਵਾਲ ਸੀ। ਇਸ ਦੇ ਨਾਲ ਹੀ ਬਿੱਗ ਬੌਸ ਓਟੀਟੀ 2 ਨੂੰ ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਨੇ ਹੋਸਟ ਕੀਤਾ ਸੀ, ਜਿਸ ਵਿੱਚ ਸੋਸ਼ਲ ਮੀਡੀਆ ਸਟਾਰ ਅਤੇ ਪ੍ਰਸਿੱਧ ਵਿਵਾਦਗ੍ਰਸਤ ਯੂਟਿਊਬਰ 'ਸਿਸਟਮ' ਉਰਫ ਐਲਵਿਸ਼ ਯਾਦਵ ਨੇ ਜਿੱਤ ਪ੍ਰਾਪਤ ਕੀਤੀ ਸੀ।
ਬਿੱਗ ਬੌਸ OTT 2 ਪਿਛਲੇ ਸਾਲ 17 ਜੂਨ 2023 ਨੂੰ ਸ਼ੁਰੂ ਹੋਇਆ ਸੀ ਅਤੇ ਇਸ ਵਿੱਚ 59 ਐਪੀਸੋਡ ਸਨ, ਇਹ 57 ਦਿਨਾਂ ਤੱਕ ਚੱਲਿਆ ਸੀ। ਹੁਣ 21 ਜੂਨ ਤੋਂ ਸ਼ੁਰੂ ਹੋ ਰਹੇ ਬਿੱਗ ਬੌਸ OTT 3 ਨੂੰ ਲੋਕਾਂ ਦਾ ਬਹੁਤ ਪਿਆਰ ਮਿਲ ਰਿਹਾ ਹੈ।