ਮੁੰਬਈ:ਟਾਈਗਰ ਸ਼ਰਾਫ ਦੀ ਫਿਲਮ 'ਬਾਗੀ 4' ਅਗਲੇ ਸਾਲ 5 ਸਤੰਬਰ ਨੂੰ ਰਿਲੀਜ਼ ਹੋਵੇਗੀ। ਹਾਲ ਹੀ 'ਚ ਮੇਕਰਸ ਨੇ ਇਸ ਦਾ ਪੋਸਟਰ ਸ਼ੇਅਰ ਕਰਕੇ ਹਲਚਲ ਮਚਾ ਦਿੱਤੀ ਹੈ। ਬਾਗੀ 4 ਦੇ ਇਸ ਪੋਸਟਰ ਵਿੱਚ ਟਾਈਗਰ ਦਾ ਇੱਕ ਵੱਖਰਾ ਐਕਸ਼ਨ ਅਵਤਾਰ ਦੇਖਣ ਨੂੰ ਮਿਲ ਰਿਹਾ ਹੈ। ਇਸ ਤੋਂ ਬਾਅਦ ਮੇਕਰਸ ਨੇ ਸੰਜੇ ਦੱਤ ਦਾ ਲੁੱਕ ਵੀ ਸਾਹਮਣੇ ਲਿਆਂਦਾ ਹੈ, ਜਿਸ ਨੇ ਦਰਸ਼ਕਾਂ ਦਾ ਉਤਸ਼ਾਹ ਹੋਰ ਵੀ ਵਧਾ ਦਿੱਤਾ ਹੈ। ਦੱਸ ਦੇਈਏ ਕਿ ਫਿਲਮ 'ਚ ਸੰਜੇ ਦੱਤ ਵਿਲੇਨ ਦਾ ਕਿਰਦਾਰ ਨਿਭਾਉਣਗੇ ਅਤੇ ਇਸ ਲੁੱਕ 'ਚ ਉਹ ਕਾਫੀ ਖਤਰਨਾਕ ਲੱਗ ਰਹੇ ਹਨ। ਇਸ ਤੋਂ ਬਾਅਦ ਦਰਸ਼ਕਾਂ ਦਾ ਉਤਸ਼ਾਹ ਬਰਕਰਾਰ ਰੱਖਣ ਲਈ ਮੇਕਰਸ ਨੇ ਇਸਦੀ ਫੀਮੇਲ ਲੀਡ ਤੋਂ ਵੀ ਪਰਦਾ ਹਟਾ ਦਿੱਤਾ ਹੈ। ਇਸ ਫਿਲਮ ਵਿੱਚ ਪੰਜਾਬੀ ਅਦਾਕਾਰਾ ਸੋਨਮ ਬਾਜਵਾ ਨੇ ਐਂਟਰੀ ਕੀਤੀ ਹੈ।
ਸੋਨਮ ਬਾਜਵਾ 'ਬਾਗੀ 4' ਵਿੱਚ ਆਵੇਗੀ ਨਜ਼ਰ
'ਬਾਗੀ 4' ਵਿੱਚ ਨਜ਼ਰ ਆਉਣ ਵਾਲੀ ਅਦਾਕਾਰਾ ਸੋਨਮ ਬਾਜਵਾ ਹੈ ਜਿਸ ਨੇ ਬਾਲੀਵੁੱਡ ਵਿੱਚ ਹਲਚਲ ਮਚਾ ਦਿੱਤੀ ਹੈ। ਅਦਾਕਾਰਾ ਸੋਨਮ ਬਾਜਵਾ ਫਿਲਮ ਬਾਗੀ 4 ਵਿੱਚ ਸ਼ਾਮਲ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ। ਇਸ ਫਿਲਮ 'ਚ ਉਹ ਟਾਈਗਰ ਸ਼ਰਾਫ ਨਾਲ ਰੋਮਾਂਸ ਕਰਦੀ ਨਜ਼ਰ ਆਵੇਗੀ। ਇਸ ਬਾਰੇ ਅਦਾਕਾਰਾ ਨੇ ਖੁਦ ਵੀ ਖੁਲਾਸਾ ਕੀਤਾ ਹੈ। ਇੰਸਟਾਗ੍ਰਾਮ 'ਤੇ ਇੱਕ ਪੋਸਟ ਸ਼ੇਅਰ ਕਰਦੇ ਹੋਏ ਸੋਨਮ ਨੇ ਲਿਖਿਆ, 'ਮੇਰੀ ਪਹਿਲੀ ਹਿੰਦੀ ਫਿਲਮ ਹਾਊਸਫੁੱਲ 5 ਦੀ ਸ਼ੂਟਿੰਗ ਲਗਭਗ ਖਤਮ ਹੋ ਗਈ ਹੈ। ਮੈਨੂੰ ਇਹ ਐਲਾਨ ਕਰਦੇ ਹੋਏ ਬਹੁਤ ਮਾਣ ਹੋ ਰਿਹਾ ਹੈ ਕਿ ਮੈਂ ਸਾਜਿਦ ਸਰ ਅਤੇ ਉਨ੍ਹਾਂ ਦੀ ਟੀਮ ਨਾਲ ਆਪਣਾ ਸਫਰ ਜਾਰੀ ਰੱਖਾਂਗੀ ਕਿਉਂਕਿ ਮੈਂ ਉਨ੍ਹਾਂ ਨਾਲ ਆਪਣੀ ਦੂਜੀ ਹਿੰਦੀ ਫਿਲਮ ਬਾਗੀ 4 ਦੀ ਸ਼ੂਟਿੰਗ ਸ਼ੁਰੂ ਕਰ ਰਹੀ ਹਾਂ। ਮੈਂ ਬਾਗੀ 4 ਦਾ ਹਿੱਸਾ ਬਣਨ ਲਈ ਬਹੁਤ ਉਤਸ਼ਾਹਿਤ ਹਾਂ। ਟਾਈਗਰ ਸ਼ਰਾਫ ਅਤੇ ਸੰਜੇ ਦੱਤ ਸਰ ਅਤੇ ਪੂਰੀ ਟੀਮ ਨਾਲ ਕੰਮ ਕਰਨ ਲਈ ਉਤਸੁਕ ਹਾਂ। ਮੈਂ ਹਮੇਸ਼ਾ ਆਪਣੇ ਪ੍ਰਸ਼ੰਸਕਾਂ, ਦਰਸ਼ਕਾਂ ਅਤੇ ਸ਼ੁਭਚਿੰਤਕਾਂ ਦਾ ਫਿਲਮਾਂ ਵਿੱਚ ਮਨੋਰੰਜਨ ਕਰਨ ਲਈ ਉਤਸੁਕ ਰਹਿੰਦੀ ਹਾਂ। ਤੁਹਾਨੂੰ ਫਿਲਮ ਵਿੱਚ ਮਿਲਦੇ ਹਾਂ।"