ਪੰਜਾਬ

punjab

ETV Bharat / entertainment

ਦੇਸ਼ ਭਗਤੀ 'ਚ ਲਬਰੇਜ਼ ਫਿਲਮ 'ਏ ਵਤਨ ਮੇਰੇ ਵਤਨ' ਦਾ ਟ੍ਰੇਲਰ ਰਿਲੀਜ਼, ਸਾਰਾ ਅਲੀ ਖਾਨ ਦੀ ਅਦਾਕਾਰੀ ਨੇ ਜਿੱਤਿਆ ਦਿਲ - ਏ ਵਤਨ ਮੇਰੇ ਵਤਨ

Ae Watan Mere Watan Trailer Out: ਬਾਲੀਵੁੱਡ ਅਦਾਕਾਰਾ ਸਾਰਾ ਅਲੀ ਖਾਨ ਦੀ ਦੇਸ਼ ਭਗਤੀ 'ਤੇ ਬਣੀ ਫਿਲਮ 'ਏ ਵਤਨ ਮੇਰੇ ਵਤਨ' ਦਾ ਟ੍ਰੇਲਰ ਅੱਜ 4 ਮਾਰਚ ਨੂੰ ਰਿਲੀਜ਼ ਹੋ ਗਿਆ ਹੈ। ਟ੍ਰੇਲਰ ਲੋਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ।

Ae Watan Mere Watan Trailer out
Ae Watan Mere Watan Trailer out

By ETV Bharat Entertainment Team

Published : Mar 4, 2024, 1:12 PM IST

ਮੁੰਬਈ (ਬਿਊਰੋ): ਸਾਰਾ ਅਲੀ ਖਾਨ ਦੀ ਕਾਫੀ ਉਡੀਕੀ ਜਾ ਰਹੀ ਫਿਲਮ 'ਏ ਵਤਨ ਮੇਰੇ ਵਤਨ' ਕਾਫੀ ਸਮੇਂ ਤੋਂ ਚਰਚਾ 'ਚ ਹੈ। ਇਹ ਪਹਿਲੀ ਵਾਰ ਹੈ ਜਦੋਂ ਬਾਲੀਵੁੱਡ ਦੀ ਚਕਾਚਕ ਗਰਲ ਸਾਰਾ ਅਲੀ ਖਾਨ ਦੇਸ਼ ਭਗਤੀ ਵਾਲੀ ਫਿਲਮ 'ਚ ਨਜ਼ਰ ਆਵੇਗੀ। ਫਿਲਮ ਤੋਂ ਸਾਰਾ ਦਾ ਲੁੱਕ ਅਤੇ ਰੋਲ ਪਹਿਲਾਂ ਹੀ ਸਾਹਮਣੇ ਆ ਚੁੱਕਾ ਹੈ।

ਹੁਣ ਇਸ ਦੇਸ਼ ਭਗਤੀ ਵਾਲੀ ਫਿਲਮ 'ਏ ਵਤਨ ਮੇਰੇ ਵਤਨ' ਦਾ ਟ੍ਰੇਲਰ ਅੱਜ 4 ਮਾਰਚ ਨੂੰ ਰਿਲੀਜ਼ ਹੋ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਸਾਰਾ ਅਲੀ ਖਾਨ ਸਟਾਰਰ ਫਿਲਮ 'ਏ ਵਤਨ ਮੇਰੇ ਵਤਨ' ਕਰਨ ਜੌਹਰ ਦੇ ਫਿਲਮ ਬੈਨਰ ਧਰਮਾ ਐਂਟਰਟੇਨਮੈਂਟ ਪ੍ਰੋਡਕਸ਼ਨ ਹੇਠ ਬਣੀ ਹੈ। ਇਸ ਫਿਲਮ ਨੂੰ ਕਰਨ ਜੌਹਰ ਅਤੇ ਅਪੂਰਵਾ ਮਹਿਤਾ ਨੇ ਖੁਦ ਪ੍ਰੋਡਿਊਸ ਕੀਤਾ ਹੈ। ਇਸ ਦੇ ਸਹਿ-ਨਿਰਮਾਤਾ ਸੋਮੇਨ ਮਿਸ਼ਰਾ ਹਨ। ਫਿਲਮ ਦੇ ਨਿਰਦੇਸ਼ਕ ਕੰਨਨ ਅਈਅਰ ਹਨ।

'ਏ ਵਤਨ ਮੇਰੇ ਵਤਨ' ਦਾ 2.53 ਮਿੰਟ ਦਾ ਟ੍ਰੇਲਰ ਸ਼ੁਰੂ ਤੋਂ ਹੀ ਦਮਦਾਰ ਲੱਗ ਰਿਹਾ ਹੈ। ਪਹਿਲੇ ਹੀ ਸੀਨ ਵਿੱਚ ਆਜ਼ਾਦੀ ਘੁਲਾਟੀਏ ਆਜ਼ਾਦੀ ਲਈ ਆਪਣੀ ਜਾਨ ਕੁਰਬਾਨ ਕਰਨ ਲਈ ਤਿਆਰ ਹੈ ਅਤੇ ਦੂਜੇ ਪਾਸੇ ਊਸ਼ਾ ਮਹਿਤਾ ਦੇ ਕਿਰਦਾਰ ਵਿੱਚ ਸਾਰਾ ਅਲੀ ਖਾਨ। ਊਸ਼ਾ ਮਹਿਤਾ ਦੇ ਕਿਰਦਾਰ 'ਚ ਸਾਰਾ ਅਲੀ ਖਾਨ ਨੇ ਆਪਣੇ ਲੁੱਕ ਅਤੇ ਐਕਟਿੰਗ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ ਹੈ।

ਫਿਲਮ ਬਾਰੇ: ਦੇਸ਼ ਦੀ ਆਜ਼ਾਦੀ ਲਈ ਭਾਰਤ ਛੱਡੋ ਅੰਦੋਲਨ (1942) 'ਤੇ ਆਧਾਰਿਤ ਸਾਰਾ ਅਲੀ ਖਾਨ ਆਜ਼ਾਦੀ ਘੁਲਾਟੀਏ ਊਸ਼ਾ ਮਹਿਤਾ ਦੇ ਕਿਰਦਾਰ ਵਿੱਚ ਨਜ਼ਰ ਆਵੇਗੀ। 'ਏ ਵਤਨ ਮੇਰੇ ਵਤਨ' ਦੀ ਕਹਾਣੀ ਦਰਬ ਫਾਰੂਕੀ ਅਤੇ ਕੰਨਨ ਅਈਅਰ ਨੇ ਸਾਂਝੇ ਤੌਰ 'ਤੇ ਬਣਾਈ ਹੈ। ਫਿਲਮ ਨੂੰ OTT ਪਲੇਟਫਾਰਮ Amazon Prime Video 'ਤੇ ਰਿਲੀਜ਼ ਕੀਤਾ ਜਾਵੇਗਾ। ਤੁਹਾਨੂੰ ਦੱਸ ਦੇਈਏ ਕਿ ਇਹ ਫਿਲਮ 21 ਮਾਰਚ ਨੂੰ ਅਮੇਜ਼ਨ ਪ੍ਰਾਈਮ 'ਤੇ ਸਟ੍ਰੀਮ ਹੋਣ ਜਾ ਰਹੀ ਹੈ।

ABOUT THE AUTHOR

...view details