ਚੰਡੀਗੜ੍ਹ: ਬਾਲੀਵੁੱਡ 'ਚ ਧਕ-ਧਕ ਗਰਲ ਵਜੋਂ ਚੌਖੀ ਪ੍ਰਸਿੱਧੀ ਅਤੇ ਭੱਲ ਸਥਾਪਿਤ ਕਰ ਚੁੱਕੀ ਅਦਾਕਾਰਾ ਮਾਧੁਰੀ ਦੀਕਸ਼ਿਤ ਇੱਕ ਵਾਰ ਮੁੜ ਅਪਣੀ ਜਾਦੂਈ ਸਕ੍ਰੀਨ ਪ੍ਰੈਜੈਂਸ ਦਾ ਅਹਿਸਾਸ ਕਰਵਾਉਣ ਅਤੇ ਸ਼ਾਨਦਾਰ ਕਮਬੈਕ ਕਰਨ ਲਈ ਤਿਆਰ ਹੈ, ਜੋ ਰਿਲੀਜ਼ ਜਾ ਰਹੀ ਅਪਣੀ ਨਵੀਂ ਅਤੇ ਬਹੁ-ਚਰਚਿਤ ਸੀਕਵਲ ਫਿਲਮ 'ਭੂਲ ਭੁੱਲਈਆ 3' ਦੁਆਰਾ ਦਰਸ਼ਕਾਂ ਅਤੇ ਅਪਣੇ ਚਾਹੁੰਣ ਵਾਲਿਆ ਦੇ ਸਨਮੁੱਖ ਹੋਣ ਜਾ ਰਹੀ ਹੈ।
'ਟੀ-ਸੀਰੀਜ਼' ਵੱਲੋਂ ਨਿਰਮਿਤ ਕੀਤੀ ਇਸ ਬਿੱਗ ਸੈੱਟਅਪ ਫਿਲਮ ਵਿੱਚ ਲੀਡਿੰਗ ਰੋਲ ਨਿਭਾਉਂਦੀ ਨਜ਼ਰੀ ਪਵੇਗੀ ਇਹ ਖੂਬਸੂਰਤ ਅਦਾਕਾਰਾ, ਜਿੰਨ੍ਹਾਂ ਦੀ ਇਸ ਬਿੱਗ ਸੈੱਟਅੱਪ ਫਿਲਮ ਦਾ ਲੇਖਨ ਅਤੇ ਨਿਰਦੇਸ਼ਨ ਅਨੀਸ ਬਜ਼ਮੀ ਵੱਲੋਂ ਕੀਤਾ ਗਿਆ ਹੈ, ਜੋ ਕਿ ਹਿੰਦੀ ਸਿਨੇਮਾ ਦੇ ਸਫਲਤਮ ਲੇਖਕਾਂ ਅਤੇ ਨਿਰਦੇਸ਼ਕਾਂ ਵਿੱਚ ਅਪਣਾ ਸ਼ੁਮਾਰ ਕਰਵਾਉਣ ਵਿੱਚ ਸਫ਼ਲ ਰਹੇ ਹਨ।
ਸਾਲ 2007 ਵਿੱਚ ਸਾਹਮਣੇ ਆਈ ਅਤੇ ਅਕਸ਼ੈ ਕੁਮਾਰ ਸਟਾਰਰ 'ਭੂਲ ਭੁੱਲਈਆ' ਅਤੇ ਬੀਤੇ ਵਰ੍ਹੇ ਰਿਲੀਜ਼ ਹੋਈ 'ਭੂਲ ਭੁੱਲਈਆ 2' ਕਾਮਯਾਬੀ ਦੇ ਅਪਾਰ ਕੀਰਤੀਮਾਨ ਸਥਾਪਿਤ ਕਰਨ ਵਿੱਚ ਸਫ਼ਲ ਰਹੀਆਂ ਹਨ, ਜਿੰਨ੍ਹਾਂ ਦੇ ਤੀਸਰੇ ਸੀਕਵਲ ਦੇ ਰੂਪ ਵਿੱਚ ਵਜ਼ੂਦ ਵਿੱਚ ਲਿਆਂਦੀ ਗਈ ਹੈ ਉਕਤ ਸੀਕਵਲ ਫਿਲਮ, ਜਿਸ ਦੇ ਬੀਤੇ ਦਿਨਾਂ ਜਾਰੀ ਕੀਤੇ ਗਏ ਟ੍ਰੇਲਰ ਅਤੇ ਗਾਣੇ 'ਅਮੀ ਜੇ ਤੁਮਹਾਰ' ਗਾਣੇ ਨੂੰ ਦਰਸ਼ਕਾਂ ਦੁਆਰਾ ਬੇਹੱਦ ਪਸੰਦ ਕੀਤਾ ਗਿਆ ਹੈ, ਜਿਸ ਵਿੱਚ ਮਾਧੁਰੀ ਦੀਕਸ਼ਿਤ ਅਤੇ ਵਿਦਿਆ ਬਾਲਨ ਦੀ ਨਯਾਬ ਪੇਸ਼ਕਾਰੀ ਹਰ ਇੱਕ ਦਾ ਮਨ ਮੋਹ ਲੈਣ ਵਿੱਚ ਸਫ਼ਲ ਰਹੀ ਹੈ।