ਪੰਜਾਬ

punjab

ETV Bharat / entertainment

ਆਖ਼ਰ ਕਿਸਨੇ ਮਾਰੀ ਗੁਰਚੇਤ ਚਿੱਤਰਕਾਰ ਨਾਲ 45 ਲੱਖ ਦੀ ਠੱਗੀ? ਅਦਾਕਾਰ ਨੇ ਖੁਦ ਕੀਤਾ ਖੁਲਾਸਾ - ACTOR GURCHET CHITARKAR

ਇੱਕ ਇੰਟਰਵਿਊ ਦੌਰਾਨ ਅਦਾਕਾਰ ਗੁਰਚੇਤ ਚਿੱਤਰਕਾਰ ਨੇ ਖੁਲਾਸਾ ਕੀਤਾ ਉਸ ਦਾ ਸਭ ਤੋਂ ਕਰੀਬੀ ਇਨਸਾਨ ਉਸਨੂੰ 45 ਲੱਖ ਰੁਪਿਆ ਦਾ ਚੂਨਾ ਲਾ ਗਿਆ ਸੀ।

Gurchet Chitarkar
Gurchet Chitarkar (Facebook @Gurchet Chitarkar)

By ETV Bharat Entertainment Team

Published : Dec 10, 2024, 10:42 AM IST

ਚੰਡੀਗੜ੍ਹ:ਗੁਰਚੇਤ ਚਿੱਤਰਕਾਰ ਪੰਜਾਬੀ ਸਿਨੇਮਾ ਦੇ ਸਭ ਤੋਂ ਸ਼ਾਨਦਾਰ ਕਾਮੇਡੀਅਨਜ਼ ਵਿੱਚੋਂ ਇੱਕ ਹੈ, ਅਦਾਕਾਰ ਦੀਆਂ ਕਾਮੇਡੀ ਵਾਲੀਆਂ ਵੀਡੀਓਜ਼ ਕਿਸੇ ਦੇ ਮੂੰਹ ਉਤੇ ਵੀ ਹਾਸਾ ਲਿਆ ਸਕਦੀਆਂ ਹਨ। ਇਸੇ ਤਰ੍ਹਾਂ ਹੁਣ ਇਹ ਕਾਮੇਡੀਅਨ ਆਪਣੀ ਇੱਕ ਇੰਟਰਵਿਊ ਕਾਰਨ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ, ਜੀ ਹਾਂ...ਦਰਅਸਲ ਇੱਕ ਇੰਟਰਵਿਊ ਵਿੱਚ ਅਦਾਕਾਰ ਨੇ ਇੱਕ ਬਹੁਤ ਹੀ ਹੈਰਾਨਕਰਨ ਵਾਲਾ ਖੁਲਾਸਾ ਕੀਤਾ।

ਕਿਸ ਨੇ ਠੱਗੇ ਗੁਰਚੇਤ ਚਿੱਤਰਕਾਰ ਦੇ 45 ਲੱਖ

ਹਾਲ ਹੀ ਵਿੱਚ ਇੱਕ ਨਿੱਜੀ ਚੈਨਲ ਨੂੰ ਇੰਟਰਵਿਊ ਦਿੰਦੇ ਹੋਏ ਕਾਮੇਡੀਅਨ ਗੁਰਚੇਤ ਚਿੱਤਰਕਾਰ ਨੇ ਦੱਸਿਆ, "ਮੈਂ ਇੰਨਾ ਕੰਮ ਕਰ ਰਿਹਾ ਸੀ ਕਿ ਮੇਰੇ ਕੋਲ ਪੈਸਾ ਸੰਭਾਲਣ ਵਾਲਾ ਕੋਈ ਨਹੀਂ ਸੀ, ਪਰ ਮੇਰੇ ਸਹੁਰੇ ਨੇ ਵਾਂਗ ਡੋਰ ਸੰਭਾਲ ਲਈ, ਇਹ ਵੀ ਵਿਸ਼ਵਾਸ ਹੁੰਦਾ ਹੈ ਅਤੇ ਮੈਂ ਸਾਰਾ ਕੁੱਝ ਉਨ੍ਹਾਂ ਨੂੰ ਫੜ੍ਹਾ ਦਿੱਤਾ ਕਿ ਤੁਸੀਂ ਅਪਦੀ ਬੈਂਕ ਵਿੱਚ ਹੀ ਜਮ੍ਹਾ ਕਰਵਾ ਲਿਆ ਕਰੋ, ਕਿਉਂਕਿ ਮੈਂ ਸ਼ੋਅ ਲਾਉਂਦਾ ਸੀ ਅਤੇ ਮੇਰੇ ਸ਼ੋਅ ਬਹੁਤ ਜਿਆਦਾ ਲੱਗਦੇ ਸਨ। ਬੈਗ ਵੀ ਚੁੱਕਿਆ ਨਹੀਂ ਜਾਂਦਾ ਹੁੰਦਾ, ਮੇਰੇ ਕੋਲ ਇੰਨੇ ਨੋਟ ਹੋਇਆ ਕਰਦੇ ਸਨ।"

ਆਪਣੀ ਗੱਲਬਾਤ ਜਾਰੀ ਰੱਖਦੇ ਹੋਏ ਕਾਮੇਡੀਅਨ ਨੇ ਅੱਗੇ ਕਿਹਾ, "ਉਹ ਮੇਰੇ ਨਾਲ ਸ਼ੋਅ ਉਤੇ ਜਾਣ ਲੱਗ ਪਏ। ਇਸੇ ਤਰ੍ਹਾਂ ਹੀ ਇੱਕ ਵਾਰ ਮੇਰਾ ਸਹੁਰਿਆਂ ਨਾਲ ਥੋੜ੍ਹਾ ਜਿਹਾ ਰੌਲ਼ਾ ਪੈ ਗਿਆ ਅਤੇ ਮੈਂ ਉਨ੍ਹਾਂ ਨੂੰ ਕਿਹਾ ਕਿ ਮੈਂ ਬਾਹਰ ਦੀ ਫਾਈਲ ਲੱਗਵਾਉਣੀ ਹੈ, ਮੈਨੂੰ ਪੈਸੇ ਦਾ ਹਿਸਾਬ ਦੇਦੋ...ਮੇਰਾ ਸਹੁਰਾ ਮੈਨੂੰ ਕਹਿੰਦਾ ਕਿ ਕਿਹੜੇ ਪੈਸੇ? ਉਹ ਪੈਸੇ ਇੱਥੇ ਲੱਗ ਗਏ ਉੱਥੇ ਲੱਗ ਗਏ।"

ਅਦਾਕਾਰ ਨੇ ਅੱਗੇ ਦੱਸਿਆ, "ਮੈਂ ਗੱਡੀ ਵੀ ਉਨ੍ਹਾਂ ਦੇ ਨਾਂਅ ਉਤੇ ਲੈ ਰੱਖੀ ਸੀ ਅਤੇ ਮੈਂ ਸੰਗਰੂਰ ਵਾਲੀ ਦੁਕਾਨ ਵੀ ਉਸਦੇ ਨਾਂਅ ਉਤੇ ਹੀ ਲਈ ਸੀ...ਇਸ ਤੋਂ ਬਾਅਦ ਫਿਰ ਮੈਂ ਕਿਹਾ ਕਿ ਮੈਨੂੰ ਮੇਰੇ ਪੈਸੇ ਦੇਦੋ, ਪਰ ਉਹ ਫਿਰ ਕਹਿੰਦੇ ਕਿ ਮੇਰੇ ਕੋਲ ਤਾਂ ਕੁੱਝ ਨਹੀਂ ਹੈ, ਇਸ ਤੋਂ ਬਾਅਦ ਮੈਂ ਘਰ ਆ ਗਿਆ...ਮੈਂ ਪੂਰੀ ਟੈਂਸ਼ਨ ਵਿੱਚ।"

ਆਪਣੀ ਅਗਲੀ ਗੱਲਬਾਤ ਦੌਰਾਨ ਚਿੱਤਰਕਾਰ ਨੇ ਦੱਸਿਆ, "ਪਹਿਲਾਂ ਮੇਰਾ ਸਹੁਰਾ ਮੇਰੇ ਨਾਲ ਪੈਗ ਲਾ ਲੈਂਦਾ ਸੀ, ਉਸਨੇ ਮੈਨੂੰ ਆਪ ਦੱਸਿਆ ਸੀ ਕਿ ਮੇਰੇ ਕੋਲ ਤੇਰਾ 40-45 ਲੱਖ ਰੁਪਿਆ ਹੋਇਆ ਪਿਆ ਹੈ, ਪਰ ਉਹ ਸਾਰੇ ਪੈਸੇ ਦੱਬ ਗਏ ਬਸ ਡੇਢ ਲੱਖ ਰੁਪਿਆ ਹੀ ਮੰਨੇ।" ਇਸ ਤੋਂ ਬਾਅਦ ਅਦਾਕਾਰ ਨੇ ਇਹ ਵੀ ਖੁਲਾਸਾ ਕੀਤਾ ਕਿ ਉਹ ਇਸ ਕਾਰਨ ਹੀ ਆਪਣੀਆਂ ਫਿਲਮਾਂ ਨਾਟਕਾਂ ਵਿੱਚ ਸਹੁਰਿਆਂ ਅਤੇ ਸਾਲਿਆਂ ਨੂੰ ਭੰਡਦੇ ਹਨ।

ਇਹ ਵੀ ਪੜ੍ਹੋ:

ABOUT THE AUTHOR

...view details