Punjabi Film Sarbala ji:ਸਾਲ 1991ਵੇਂ ਦੇ ਦਹਾਕਿਆਂ ਦੌਰਾਨ ਪੰਜਾਬੀ ਸਿਨੇਮਾ ਦੇ ਉੱਚ-ਕੋਟੀ ਸਟਾਰ ਵਜੋਂ ਮੌਜ਼ੂਦਗੀ ਦਰਜ ਕਰਵਾਉਂਦੇ ਰਹੇ ਅਤੇ ਮੌਜੂਦਾ ਦੌਰ 'ਚ ਸੁਪਰ ਸਟਾਰ ਦਾ ਰੁਤਬਾ ਰੱਖਦੇ ਗਿੱਪੀ ਗਰੇਵਾਲ ਲੰਮੇਂ ਸਮੇਂ ਬਾਅਦ ਮੁੜ ਇਕੱਠਿਆਂ ਸਕ੍ਰੀਨ ਸ਼ੇਅਰ ਕਰਨ ਜਾ ਰਹੇ ਹਨ, ਜੋ ਆਨ ਫਲੌਰ ਪੜਾਅ ਦਾ ਹਿੱਸਾ ਬਣ ਚੁੱਕੀ 'ਸਰਬਾਲ੍ਹਾ ਜੀ' ਦੁਆਰਾ ਅਪਣੀ ਸ਼ਾਨਦਾਰ ਸਿਨੇਮਾ ਸੁਮੇਲਤਾ ਦਾ ਇਜ਼ਹਾਰ ਦਰਸ਼ਕਾਂ ਨੂੰ ਕਰਵਾਉਣਗੇ।
ਹਾਲ ਹੀ ਦੇ ਸਮੇਂ ਵਿੱਚ ਸਾਹਮਣੇ ਆਈਆਂ ਅਤੇ ਪੁਰਾਤਨ ਪੰਜਾਬ ਦੇ ਰੰਗਾਂ ਦੀ ਤਰਜ਼ਮਾਨੀ ਕਰਦੀਆਂ 'ਮੌੜ: ਲਹਿੰਦੀ ਰੁੱਤ ਦੇ ਨਾਇਕ', 'ਸੁੱਚਾ ਸੂਰਮਾ' ਦੀ ਸਿਨੇਮਾ ਲੜੀ ਨੂੰ ਅੱਗੇ ਵਧਾਉਣ ਜਾ ਰਹੀ ਉਕਤ ਫਿਲਮ ਦਾ ਨਿਰਮਾਣ 'ਟਿਪਸ ਫਿਲਮਜ਼' ਦੇ ਬੈਨਰ ਹੇਠ ਮਸ਼ਹੂਰ ਨਿਰਮਾਤਾ ਰਮੇਸ਼ ਤੁਰਾਨੀ ਵੱਲੋਂ ਕੀਤਾ ਜਾ ਰਿਹਾ ਹੈ, ਜੋ ਬਾਲੀਵੁੱਡ ਦੇ ਮੋਹਰੀ ਕਤਾਰ ਫਿਲਮ ਨਿਰਮਾਤਾਵਾਂ ਵਿੱਚ ਅਪਣਾ ਸ਼ੁਮਾਰ ਕਰਵਾਉਂਦੇ ਹਨ ਅਤੇ ਬੇਸ਼ੁਮਾਰ ਸੁਪਰ ਡੁਪਰ ਹਿੱਟ ਅਤੇ ਮਲਟੀ-ਸਟਾਰਰ ਹਿੰਦੀ ਫਿਲਮਾਂ ਦਾ ਨਿਰਮਾਣ ਕਰ ਚੁੱਕੇ ਹਨ।
ਬਿੱਗ ਸੈੱਟਅੱਪ ਅਧੀਨ ਬਣਾਈ ਜਾ ਰਹੀ ਉਕਤ ਫਿਲਮ ਵਿੱਚ ਦਹਾਕਿਆਂ ਪੁਰਾਣਾ ਅਪਣਾ ਪ੍ਰਭਾਵੀ ਰੂਪ ਮੁੜ ਅਖ਼ਤਿਆਰ ਕਰਦੇ ਨਜ਼ਰੀ ਆਉਣਗੇ ਅਦਾਕਾਰ ਗੁੱਗੂ ਗਿੱਲ, ਜੋ ਚਰਿੱਤਰ ਭੂਮਿਕਾਵਾਂ ਤੋਂ ਇੱਕਦਮ ਅਲਹਦਾ ਅਤੇ ਖੜਕੇ ਦੜਕੇ ਵਾਲੇ ਅਵਤਾਰ ਦੁਆਰਾ ਅਪਣੇ ਚਾਹੁੰਣ ਵਾਲਿਆਂ ਦੇ ਸਨਮੁੱਖ ਹੋਣਗੇ।