ਚੰਡੀਗੜ੍ਹ: ਪੰਜਾਬੀ ਸਿਨੇਮਾ ਦੇ ਖੇਤਰ ਵਿੱਚ ਬਤੌਰ ਬਾਲ ਅਦਾਕਾਰ ਲਗਾਤਾਰ ਨਵੇਂ ਦਿਸਹਿੱਦੇ ਸਿਰਜ ਰਿਹਾ ਹੈ ਸ਼ਿੰਦਾ ਗਰੇਵਾਲ, ਜੋ ਇੱਕ ਵਾਰ ਫਿਰ ਸ਼ਾਨਦਾਰ ਸਿਨੇਮਾ ਪ੍ਰਦਰਸ਼ਨ ਲਈ ਤਿਆਰ ਹੈ, ਜਿਸ ਦੀ ਨਯਾਬ ਅਦਾਕਾਰੀ ਸਮਰੱਥਾ ਦਾ ਇਜ਼ਹਾਰ ਕਰਵਾਉਣ ਜਾ ਰਹੀ ਹੈ ਆਉਣ ਵਾਲੀ ਪੰਜਾਬੀ ਫਿਲਮ 'ਅਕਾਲ', ਜੋ ਜਲਦ ਦੇਸ਼-ਵਿਦੇਸ਼ ਦੇ ਸਿਨੇਮਾਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ।
'ਹੰਬਲ ਮੋਸ਼ਨ ਪਿਕਚਰਜ਼' ਦੇ ਬੈਨਰ ਹੇਠ ਬਣਾਈ ਅਤੇ ਪੇਸ਼ ਕੀਤੀ ਜਾ ਰਹੀ ਇਸ ਧਾਰਮਿਕ ਅਤੇ ਪੀਰੀਅਡ ਫਿਲਮ ਦਾ ਲੇਖਨ ਅਤੇ ਨਿਰਦੇਸ਼ਨ ਗਿੱਪੀ ਗਰੇਵਾਲ ਦੁਆਰਾ ਕੀਤਾ ਗਿਆ ਹੈ, ਜਿੰਨ੍ਹਾਂ ਦੀ ਨਿਰਦੇਸ਼ਨਾਂ ਹੇਠ ਬੈਕ-ਟੂ-ਬੈਕ ਚੌਥੀ ਵਾਰ ਅਦਾਕਾਰੀ ਦੇ ਨਵੇਂ ਅਯਾਮ ਸਥਾਪਿਤ ਕਰਦਾ ਨਜ਼ਰੀ ਪਵੇਗਾ ਅਦਾਕਾਰ ਸ਼ਿੰਦਾ ਗਰੇਵਾਲ, ਜੋ ਅਪਣੀ ਇਸ ਫਿਲਮ ਵਿੱਚ ਬਿਲਕੁੱਲ ਨਿਵੇਕਲੇ ਰੋਲ ਵਿੱਚ ਦਰਸ਼ਕਾਂ ਦੇ ਸਨਮੁੱਖ ਹੋਵੇਗਾ।

ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆਂ ਵਿਖੇ ਜਨਮਿਆ ਅਤੇ ਉੱਥੇ ਹੀ ਮੁੱਢਲੀ ਪੜ੍ਹਾਈ ਪੂਰੀ ਕਰ ਰਿਹਾ ਅਦਾਕਾਰ ਸ਼ਿੰਦਾ ਗਰੇਵਾਲ ਅਪਣੇ ਪਿਤਾ ਗਿੱਪੀ ਗਰੇਵਾਲ ਦੇ ਨਾਂਅ ਨੂੰ ਹੋਰ ਰੁਸ਼ਨਾਉਣ 'ਚ ਵੀ ਅਹਿਮ ਭੂਮਿਕਾ ਨਿਭਾ ਰਿਹਾ ਹੈ, ਜਿਸ ਦੀ ਪ੍ਰਭਾਵਪੂਰਨ ਐਕਟਿੰਗ ਕਲਾ ਨੂੰ ਹੋਰ ਪਰਪੱਕਤਾ ਦੇਵੇਗੀ ਉਸ ਦੀ ਉਕਤ ਨਵੀਂ ਫਿਲਮ, ਜਿਸ ਵਿੱਚ ਉਸ ਵੱਲੋਂ ਸਿੱਖ ਇਤਿਹਾਸ ਦੀ ਤਰਜ਼ਮਾਨੀ ਕਰਦੇ ਰੋਲ ਨੂੰ ਅੰਜ਼ਾਮ ਦਿੱਤਾ ਗਿਆ ਹੈ।
ਸਾਲ 2023 ਵਿੱਚ ਰਿਲੀਜ਼ ਹੋਈ ਅਤੇ ਸੁਪਰ ਡੁਪਰ ਹਿੱਟ ਰਹੀ 'ਸ਼ਿੰਦਾ ਸ਼ਿੰਦਾ ਨੋ ਪਾਪਾ' 'ਚ ਵੀ ਅਪਣੀ ਵਿਲੱਖਣ ਅਦਾਕਾਰੀ ਦਾ ਇਜ਼ਹਾਰ ਬਾਖ਼ੂਬੀ ਕਰਵਾ ਚੁੱਕਾ ਹੈ ਇਹ ਪ੍ਰਤਿਭਾਵਾਨ ਬਾਲ ਅਦਾਕਾਰ, ਜਿਸ ਦੀ ਐਕਟਿੰਗ ਕਲਾ ਵਿੱਚ ਪਰਪੱਕਤਾ ਅਤੇ ਆ ਰਹੇ ਨਿਖਾਰ ਦਾ ਪ੍ਰਗਟਾਵਾ ਕਰਵਾਏਗੀ ਉਕਤ ਫਿਲਮ, ਜੋ ਅਪ੍ਰੈਲ 2025 ਵਿੱਚ ਵਰਲਡ-ਵਾਈਡ ਰਿਲੀਜ਼ ਹੋਣ ਜਾ ਰਹੀ ਹੈ।
ਇਹ ਵੀ ਪੜ੍ਹੋ: