ਪੰਜਾਬ

punjab

ETV Bharat / agriculture

ਸਮੋਗ ਦਾ ਕਣਕ ਦੀ ਬਜਾਈ ਉੱਪਰ ਕਿੰਨਾ ਅਸਰ, ਕੀ ਹੁਣ ਬੀਜੀ ਜਾ ਸਕਦੀ ਹੈ ਕਣਕ ਜਾਂ ਕਿਸਾਨ ਕਰਨ ਉਡੀਕ ? ਸੁਣੋ ਖੇਤੀਬਾੜੀ ਮਾਹਿਰ ਡਾਕਟਰ ਦੀ ਸਲਾਹ

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਕੀਤੀਆਂ ਗਈਆਂ ਮਸ਼ੀਨਾਂ ਦੀ ਵਰਤੋਂ ਕਰਕੇ ਕਿਸਾਨ ਕਣਕ ਬੀਜ ਸਕਦੇ ਹਨ। ਜਾਣੋ ਕਿਸਾਨਾਂ ਲਈ ਹੋਰ ਅਹਿਮ ਜਾਣਕਾਰੀ।

WHEAT HARVEST
ਕੀ ਹੁਣ ਬੀਜੀ ਜਾ ਸਕਦੀ ਹੈ ਕਣਕ ਜਾਂ ਕਿਸਾਨ ਕਰਨ ਉਡੀਕ (ETV Bharat (ਪੱਤਰਕਾਰ , ਲੁਧਿਆਣਾ))

By ETV Bharat Punjabi Team

Published : Nov 14, 2024, 7:54 PM IST

ਲੁਧਿਆਣਾ :ਪੂਰੇਪੰਜਾਬ ਭਰ ਵਿੱਚ ਮੌਸਮ ਵਿੱਚ ਤੇ ਵਾਤਾਵਰਨ 'ਚ ਤਬਦੀਲੀ ਦੇਖਣ ਨੂੰ ਮਿਲ ਰਹੀ ਹੈ। ਦੱਸ ਦੇਈਏ ਕਿ ਪਰਾਲੀ ਪਟਾਕਿਆਂ ਦੇ ਧੂੰਏ ਨੇ ਧੁੰਦ ਦਾ ਰੂਪ ਧਾਰ ਲਿਆ ਹੈ। ਜਿਸਦੇ ਕਾਰਨ ਇਨਸਾਨਾਂ ਦੀ ਸਿਹਤ ਦੇ ਨਾਲ ਜਾਨਵਰਾਂ ਦੀ ਸਿਹਤ 'ਤੇ ਵੀ ਵੱਡਾ ਅਸਰ ਨਜ਼ਰ ਆ ਰਿਹਾ ਹੈ। ਮੌਸਮ ਨੂੰ ਲੈ ਕੇ ਕਿਸਾਨਾਂ ਦੇ ਚਿਹਰਿਆਂ 'ਤੇ ਵੀ ਸਾਫ਼ ਝਲਕ ਰਹੀ ਹੈ। ਕਿਉਂਕਿ ਧੁੱਪ ਨਾ ਨਿਕਲਣ ਦੇ ਚਲਦਿਆਂ ਖੇਤ ਵਿੱਚ ਬੱਤਰ ਨਹੀਂ ਹੋ ਰਿਹਾ। ਜਿਸ ਕਾਰਨ ਗਿੱਲ 'ਚ ਕਣਕ ਦੀ ਬਿਜਾਈ ਨਹੀਂ ਹੋ ਸਕਦੀ। ਇਸ ਸਬੰਧੀ ਪੀਏਯੂ ਦੇ ਮਾਹਰ ਡਾਕਟਰ ਅਮਿਤ ਕੌਲ ਨੇ ਦੱਸਿਆ ਕਿ ਅਜਿਹੇ ਮੌਸਮ ਵਿੱਚ ਬਿਜਾਈ ਸਮੇਂ ਅਸੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਕੀਤੀਆਂ ਗਈਆਂ ਮਸ਼ੀਨਾਂ ਦੀ ਵਰਤੋਂ ਕਰਕੇ ਕਣਕ ਬੀਜ ਸਕਦੇ ਹਨ। ਜਿਸ ਦੇ ਨਾਲ ਪਰਾਲੀ ਦਾ ਵੀ ਨਬੇੜਾ ਹੋ ਜਾਵੇਗਾ ਅਤੇ ਨਾਲ ਹੀ ਕਣਕ ਵੀ ਬੀਜੀ ਜਾਵੇਗੀ।

ਕੀ ਹੁਣ ਬੀਜੀ ਜਾ ਸਕਦੀ ਹੈ ਕਣਕ ਜਾਂ ਕਿਸਾਨ ਕਰਨ ਉਡੀਕ (ETV Bharat (ਪੱਤਰਕਾਰ , ਲੁਧਿਆਣਾ))

ਕਿਸਾਨਾਂ ਨੂੰ ਮਲਚਿੰਗ ਕਰਕੇ ਸਰਫੇਸ ਰਾਹੀਂ ਕਣਕ ਦੀ ਬਜਾਈ ਕਰਨ ਦੀ ਸਲਾਹ

ਪੀਏਯੂ ਦੇ ਮਹਾਰ ਡਾਕਟਰ ਅਮਿਤ ਕੌਲ ਨੇ ਦੱਸਿਆ ਕਿ ਮੌਸਮ ਵਿੱਚ ਧੂੰਏ ਕਾਰਨ ਵੱਡਾ ਬਦਲਾਵ ਵੇਖਣ ਨੂੰ ਮਿਲ ਰਿਹਾ ਹੈ । ਜਿਸ ਦੇ ਚੱਲਦਿਆਂ ਜਮੀਨ ਵਿੱਚ ਬੱਤਰ ਆਉਣ ਵਿੱਚ ਦੇਰੀ ਹੋ ਸਕਦੀ ਹੈ, ਕਿਉਂਕਿ ਧੁੱਪਾਂ ਨਹੀਂ ਨਿਕਲ ਰਹੀਆਂ ਇਸ ਕਾਰਨ ਫਸਲ ਬੀਜਣਾ ਵਿੱਚ ਵੀ ਦੇਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜਿਨ੍ਹਾਂ ਕਿਸਾਨਾਂ ਨੇ ਆਪਣੇ ਖੇਤਾਂ ਵਿੱਚ ਰੌਣੀ ਕਰ ਦਿੱਤੀ ਹੈ, ਉਹ ਸੁਪਰ ਸੀਡਰ ਜਾਂ ਫਿਰ ਹੈਪੀ ਸੀਡਰ ਨਾਲ ਬਿਜਾਈ ਕਰ ਸਕਦੇ ਹਨ, ਪਰ ਜਿੰਨਾਂ ਕਿਸਾਨਾਂ ਨੇ ਹੁਣ ਇਹ ਝੋਨੇ ਦੀ ਕਟਾਈ ਕੀਤੀ ਹੈ।ਉਨ੍ਹਾਂ ਕਿਸਾਨਾਂ ਨੂੰ ਮਲਚਿੰਗ ਕਰਕੇ ਸਰਫੇਸ ਰਾਹੀਂ ਕਣਕ ਦੀ ਬਜਾਈ ਕਰਨੀ ਚਾਹੀਦੀ ਹੈ। ਇਸ ਦੇ ਨਾਲ ਮਾਰਚ ਅਪ੍ਰੈਲ ਵਿੱਚ ਪੈਣ ਵਾਲੀ ਗਰਮੀ ਵਿੱਚ ਵੱਡਾ ਫਾਇਦਾ ਮਿਲੇਗਾ।

ਪਰਾਲੀ ਮਲਚ ਹੋਣ ਦਾ ਬਹੁਤ ਫਾਇਦਾ

ਉੱਥੇ ਹੀ ਪੀਏਯੂ ਦੇ ਮਹਾਰ ਡਾਕਟਰ ਅਮਿਤ ਕੌਲ ਨੇ ਕਿਹਾ ਕਿ ਪੀਬੀਡਬਲਿਊ ਉੱਨਤ 550 ਦੀ ਵਰਾਇਟੀ ਲਾ ਕੇ ਉਸ ਵਿੱਚ ਪ੍ਰਤੀ ਏਕੜ 65 ਕਿਲੋ ਡੀਏਪੀ ਦੀ ਵਰਤੋਂ ਕਰਕੇ ਕਿਸਾਨ ਕਣਕ ਲਾ ਸਕਦੇ ਹਨ । ਇਸ ਵਿੱਚ ਇਹ ਵੀ ਹੈ ਕਿ ਜਦੋਂ ਬਿਜਾਈ ਹੋ ਗਈ ਤਾਂ ਤੁਰੰਤ ਬਾਅਦ ਵਿੱਚ ਹੀ ਪਿੱਛੇ ਪਾਣੀ ਲਾ ਦੇਣਾ ਚਾਹੀਦਾ ਹੈ। ਇਸ ਕਾਰਨ ਜੋ ਬੱਤਰ ਆਉਣ ਦੀ ਸਮੱਸਿਆ ਉਹ ਨਹੀਂ ਆਵੇਗੀ। ਬਿਜਾਈ ਵੀ ਵਧੀਆਂ ਹੋ ਜਾਂਦੀ ਹੈ, ਜੰਮ ਵੀ ਵਧੀਆਂ ਹੁੰਦਾ ਹੈ ਅਤੇ ਝਾੜ ਵੀ ਵਧੀਆ ਨਿਕਲਦਾ ਹੈ। ਉਨ੍ਹਾਂ ਦੱਸਿਆ ਕਿ ਖੇਤ ਦੇ ਵਿੱਚ ਪਰਾਲੀ ਮਲਚ ਹੋਣ ਦਾ ਬਹੁਤ ਫਾਇਦਾ ਹੁੰਦਾ ਹੈ, ਇਸ ਤਰ੍ਹਾਂ ਕਰਨ ਨਾਲ ਜਦੋਂ ਮਾਰਚ , ਅਪ੍ਰੈਲ ਵਿੱਚ ਕਣਕ ਪੱਕਣ ਦੀ ਸ਼ੁਰੂਆਤ ਹੁੰਦੇ ਹੈ , ਕਣਕ ਦੇ ਉਸ ਸਮੇਂ ਜਦੋਂ ਦੋਧੇ ਦਾਣੇ ਨਿਕਲਦੇ ਹਨ ਤਾਂ ਉਸਦਾ ਭਾਰ ਨਹੀਂ ਘੱਟਦਾ।

1 ਕਿੱਲੇ ਮਗਰ, 45 ਕਿੱਲੋ ਬੀਜ ਦੀ ਵਰਤੋਂ

ਡਾਕਟਰ ਅਮਿਤ ਨੇ ਦੱਸਿਆ ਕਿ ਜੇਕਰ ਬਜਾਈ ਲੇਟ ਹੁੰਦੀ ਹੈ, ਤਾਂ ਕਈ ਅਜਿਹੀਆਂ ਕਿਸਮਾਂ ਵੀ ਹਨ, ਜਿੰਨਾਂ ਦੀ ਵਰਤੋਂ ਨਵੰਬਰ ਤੋਂ ਬਾਅਦ ਇੱਥੋਂ ਤੱਕ ਕਿ ਦਸੰਬਰ ਆਖਰ ਤੱਕ ਵੀ ਲਾਈ ਜਾ ਸਕਦੀ ਹੈ। ਜਿਹੜੇ ਕਿਸਾਨ 15 ਨਵੰਬਰ ਤੋਂ ਬਾਅਦ ਰੌਣੀ ਕਰਕੇ ਕਣਕ ਦੀ ਬਿਜਾਈ ਕਰਨਗੇ। ਉਹ ਕਿਸਾਨ ਇਹ ਧਿਆਨ ਦੇਣ ਕਿ ਪੀਏਯੂ ਵੱਲੋਂ ਕੁਝ ਕਿਸਮਾਂ ਹਨ, ਉਨ੍ਹਾਂ ਨੂੰ ਧਿਆਨ ਵਿੱਚ ਰੱਖਦਿਆਂ, ਇਹ ਕਿਸਮ ਕਿਸਾਨ 15 ਨਵੰਬਰ ਤੋਂ ਲੈ ਕੇ ਚੌਥੇ ਹਫ਼ਤੇ ਤੱਕ ਵਰਤ ਸਕਦੇ ਹਨ। ਦੱਸਿਆ ਕਿ ਉਨ੍ਹਾਂ ਖੇਤਾਂ ਵਿੱਚ ਇਸ ਕਿਸਮ ਨੂੰ ਵਰਤਦੇ ਹੋਏ 1 ਕਿੱਲੇ ਮਗਰ, 45 ਕਿੱਲੋ ਬੀਜ ਦੀ ਵਰਤੋਂ ਕਰਦੇ ਹੋਏ ਕਣਕ ਦੀ ਬਿਜਾਈ ਕਰਨੀ ਹੈ।

ABOUT THE AUTHOR

...view details