ਕਿਸਾਨਾਂ ਦੀ ਰਿਹਾਈ ਲਈ ਨੌਜਵਾਨਾਂ ਨੇ ਕੱਢਿਆ ਮੋਟਰਸਾਇਕਲ ਮਾਰਚ - ਰੋਸ ਰੈਲੀ
🎬 Watch Now: Feature Video
ਅੰਮ੍ਰਿਤਸਰ: 26 ਜਨਵਰੀ ਨੂੰ ਦਿੱਲੀ ਦੇ ਲਾਲ ਕਿਲ੍ਹੇ ਵਿਖੇ ਹੋਈ ਹਿੰਸਾ ਤੋਂ ਬਾਅਦ ਮੋਦੀ ਸਰਕਾਰ ਨੇ ਤਾਨਾਸ਼ਾਹੀ ਰਵੱਈਆ ਅਖਤਿਆਰ ਕਰਦਿਆਂ, ਜਿਨ੍ਹਾਂ ਵੀ ਨੌਜਵਾਨਾਂ ਅਤੇ ਕਿਸਾਨਾਂ 'ਤੇ ਝੂਠੇ ਕੇਸ ਦਰਜ ਕੀਤੇ ਹਨ। ਉਨ੍ਹਾਂ ਦੀ ਰਿਹਾਈ ਲਈ ਅਵਾਜ ਬੁਲੰਦ ਕਰਦਿਆ ਨੌਜਵਾਨਾਂ ਨੇ ਵਡੀ ਗਿਣਤੀ ਵਿੱਚ ਮੋਟਰਸਾਇਕਲ ਮਾਰਚ ਅਟਾਰੀ ਵਾਹਗਾ ਬਾਰਡਰ ਤੋਂ ਅੰਮ੍ਰਿਤਸਰ ਗੋਲਡਨ ਗੇਟ ਤੱਕ ਕੱਢਿਆ। ਇਸ ਰੋਸ ਰੈਲੀ ਵਿੱਚ ਬਾਰਡਰ ਕਿਸਾਨ ਵੈਲਫੇਅਰ ਸੁਸਾਇਟੀ ਅਤੇ ਪਿੰਡਾ ਦੇ ਵੱਖ-ਵੱਖ ਦੁਕਾਨਦਾਰਾਂ ਦੇ ਨਾਲ-ਨਾਲ ਕਿਸਾਨ ਜਥੇਬੰਦੀਆਂ ਦੇ ਨੌਜਵਾਨ ਸ਼ਾਮਲ ਹੋਏ।