ਜੇਲ੍ਹਾਂ ’ਚੋਂ ਫੋਨ ਆਉਣੇ ਜਾਰੀ !, ਜੇਲ੍ਹ ਅੰਦਰੋਂ ਨੌਜਵਾਨ ਨੇ ਕੀਤੀ ਵੀਡੀਓ ਕਾਲ, ਦੇਖੋ ਵੀਡੀਓ - ਫਰੀਦਕੋਟ ਦੇ ਕੇਂਦਰੀ ਮਾਡਰਨ ਜੇਲ੍ਹ
🎬 Watch Now: Feature Video
ਫਰੀਦਕੋਟ: ਇੱਕ ਪਾਸੇ ਜਿੱਥੇ ਮਾਨ ਸਰਕਾਰ ਵੱਲੋਂ ਕਾਨੂੰਨ ਵਿਵਸਥਾ ਨੂੰ ਕਾਇਮ ਰੱਖਣ ਦੇ ਲਈ ਵੱਡੇ-ਵੱਡੇ ਕਦਮ ਚੁੱਕੇ ਜਾ ਰਹੇ ਹਨ ਉੱਥੇ ਹੀ ਦੂਜੇ ਪਾਸੇ ਫਰੀਦਕੋਟ ਦੇ ਕੇਂਦਰੀ ਮਾਡਰਨ ਜੇਲ੍ਹ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ’ਚ ਨੌਜਵਾਨ ਜ਼ੇਲ੍ਹ ਅੰਦਰੋਂ ਵੀਡੀਓ ਕਾਲ ਕਰਦੇ ਹੋਏ ਨਜ਼ਰ ਆ ਰਿਹਾ ਹੈ। ਵੀਡੀਓ ਚ ਦਿਖ ਰਿਹਾ ਨੌਜਵਾਨ ਦਾ ਨਾਂ ਕਰਨ ਸ਼ਰਮਾ ਵੱਜੋਂ ਹੋਈ ਹੈ ਜਿਸ ਨੂੰ ਪੁਲਿਸ ਨੇ ਨਾਜ਼ਾਇਜ ਅਸਲੇ ਸਣੇ ਗ੍ਰਿਫਤਾਰ ਕੀਤਾ ਸੀ ਨਾਲ ਹੀ ਇੱਕ ਨੌਜਵਾਨ ਨੂੰ ਮਰਨ ਲਈ ਮਜ਼ਬੂਰ ਕਰਨ ਦੇ ਵੀ ਇਲਜ਼ਾਮ ਹਨ। ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਜੇਕਰ ਇਸ ਵਰਗੇ ਲੋਕ ਜ਼ੇਲ੍ਹ ਅੰਦਰੋਂ ਮੋਬਾਇਲ ਇਸਤੇਮਾਲ ਕਰ ਸਕਦੇ ਹਨ ਤਾਂ ਉਹ ਉਨ੍ਹਾਂ ਦੇ ਲਈ ਵੀ ਖਤਰਾ ਪੈਦਾ ਕਰ ਸਕਦੇ ਹਨ।