ਦਲਿਤ ਭਾਈਚਾਰੇ ਵੱਲੋਂ ਪੰਜਾਬ ਬੰਦ ਦਾ ਐਲਾਨ, ਬਣਾਈ ਇਹ ਵੱਡੀ ਰਣਨੀਤੀ ! - reservation in the recruitment of law officers
🎬 Watch Now: Feature Video
ਹੁਸ਼ਿਆਰਪੁਰ: ਭਗਵਾਨ ਵਾਲਮੀਕੀ ਆਸ਼ਰਮ ਰਾਜੀਵ ਗਾਂਧੀ ਕਮਿਊਨਿਟੀ ਹਾਲ ਹੁਸ਼ਿਆਰਪੁਰ ਵਿਖੇ ਵੱਖ-ਵੱਖ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੀ ਮੀਟਿੰਗ ਹੋਈ। ਇਸ ਮੀਟਿੰਗ ਦਾ ਮੁੱਖ ਵਿਸ਼ਾ ਪੰਜਾਬ ਦੇ ਲਾਅ ਅਫਸਰਾਂ ਦੀਆਂ ਨਿਕਲੀਆਂ ਅਸਾਮੀਆਂ ਵਿੱਚ ਰਾਖਵਾਂਕਰਨ ਨੂੰ ਨਜ਼ਰਅੰਦਾਜ਼ ਕਰਨ ਕਰਕੇ ਐਸ ਸੀ ਭਾਈਚਾਰੇ ਵਿੱਚ ਪਾਇਆ ਜਾ ਰਿਹਾ ਭਾਰੀ ਰੋਸ ਹੈ। ਇਸ ਰੋਸ ਵਜੋਂ ਭਗਵਾਨ ਵਾਲਮੀਕਿ ਤੀਰਥ ਅਸਥਾਨ ਅੰਮ੍ਰਿਤਸਰ ਤੋਂ 12 ਅਗਸਤ ਨੂੰ ਪੰਜਾਬ ਬੰਦ ਕਰਨ ਦੀ ਕਾਲ ਦਿੱਤੀ ਗਈ ਹੈ। ਨੇਤਾਵਾਂ ਨੇ ਆਮ ਆਦਮੀ ਪਾਰਟੀ ਤੇ ਇਲਜ਼ਾਮ ਲਾਉਂਦੀਆ ਕਿਹਾ ਬਾਬਾ ਸਾਹਿਬ ਅੰਬੇਡਕਰ ਜੀ ਦੀ ਗੱਲ ਕਰਨ ਵਾਲੀ ਅਪ ਸਰਕਾਰ ਬਾਬਾ ਸਾਹਿਬ ਦੇ ਦਿੱਤੇ ਅਧਿਕਾਰਾਂ ਨਾਲ ਧੱਕਾ ਕਰ ਰਹੀ ਹੈ। ਉਨ੍ਹਾਂ ਕਿਹਾ ਜਦੋਂ ਦੀ ਆਪ ਸਰਕਾਰ ਸੱਤਾ ਵਿੱਚ ਆਈ ਹੈ। ਉਸ ਦਿਨ ਤੋਂ ਲਗਾਤਾਰ ਦਲਿਤਾਂ ਦੇ ਹੱਕਾ ’ਤੇ ਡਾਕੇ ਮਾਰੇ ਜਾ ਰਹੇ ਹਨ ਜਿਸ ਕਰਕੇ ਇੱਕ ਸੁਰ ਵਿੱਚ ਅੰਮ੍ਰਿਤਸਰ ਤੀਰਥ ਅਸਥਾਨ ਤੋਂ ਸੱਦੀ ਕਾਲ ਨੂੰ ਸਫਲ ਬਣਾਉਣ ਲਈ ਸਮਰਥਨ ਦਿੱਤਾ ਹੈ। ਉਹਨਾਂ ਸ਼ਹਿਰਵਾਸੀਆਂ ਨੂੰ ਅਤੇ ਵਪਾਰ ਮੰਡਲ ਨੂੰ ਸ਼ਹਿਰ ਬੰਦ ਰੱਖਣ ਲਈ ਸਹਿਯੋਗ ਦੀ ਮੰਗ ਕੀਤੀ।