ਤੇਲ ਟੈਂਕਰ ਦੇ ਹੇਠਾਂ ਆਏ ਤਿੰਨ ਮੋਟਰਸਾਈਕਲ ਸਵਾਰ, ਮੌਕੇ ’ਤੇ ਮੌਤ - ਮੌਕੇ ਤੋਂ ਹੀ ਟੈਂਕਰ ਚਾਲਕ ਫ਼ਰਾਰ
🎬 Watch Now: Feature Video
ਫਾਜ਼ਿਲਕਾ: ਅਬੋਹਰ ਦੀ ਟਰੱਕ ਯੂਨੀਅਨ ਦੇ ਨੇੜੇ ਅੱਜ ਇਕ ਦਰਦਨਾਕ ਹਾਦਸਾ ਹੋਇਆ ਜਿਸ ਦੇ ਵਿਚ ਤਿੰਨ ਜਣਿਆਂ ਦੀ ਮੌਤ ਹੋ ਗਈ ਮਰਨ ਵਾਲਿਆਂ ਦੇ ਵਿਚ ਇਕ ਲੜਕੀ ਤੇ ਦੋ ਲੜਕੇ ਸ਼ਾਮਲ ਹਨ। ਮਿਲੀ ਜਾਣਕਾਰੀ ਮੁਤਾਬਿਕ ਹਾਦਸਾ ਤੇਲ ਟੈਂਕਰ ਦੇ ਨਾਲ ਹੋਇਆ ਜਿਸ ਦੇ ਹੇਠਾਂ ਮੋਟਰਸਾਈਕਲ ਸਵਾਰ ਆ ਗਏ ਜਿਨ੍ਹਾਂ ਦੀ ਉਨ੍ਹਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਇਸ ਹਾਦਸੇ ਤੋਂ ਬਾਅਦ ਮੌਕੇ ਤੋਂ ਹੀ ਟੈਂਕਰ ਚਾਲਕ ਫ਼ਰਾਰ ਹੋ ਗਿਆ। ਮੋਟਰਸਾਈਕਲ ਤੇ ਤਿੰਨ ਲੋਕ ਸਵਾਰ ਸੀ। ਮਾਮਲੇ ਸਬੰਧੀ ਐਸਐਚਓ ਨੇ ਦੱਸਿਆ ਕਿ ਸੜਕ ਹਾਦਸੇ ਵਿੱਚ ਮ੍ਰਿਤਕਾਂ ਦੀ ਪਛਾਣ ਹੋ ਗਈ ਹੈ। ਤਿੰਨ ਮ੍ਰਿਤਕਾਂ ਚ ਦੋ ਭੈਣ ਭਰਾ ਹਨ ਅਤੇ ਇੱਕ ਉਨ੍ਹਾਂ ਦਾ ਮਾਮਾ ਸੀ। ਫਿਲਹਾਲ ਉਨ੍ਹਾਂ ਨੂੰ ਟੈਂਕਰ ਚਾਲਕ ਦੇ ਬਾਰੇ ਕੁਝ ਵੀ ਪਤਾ ਨਹੀਂ ਚੱਲ ਸਕਿਆ ਹੈ। ਉਨ੍ਹਾਂ ਵੱਲੋਂ ਨੇੜਲੀਆਂ ਦੁਕਾਨਾਂ ਤੋਂ ਸੀਸੀਟੀਵੀ ਫੁਟੇਜ ਰਾਹੀ ਹਾਦਸੇ ਦਾ ਕਾਰਨ ਅਤੇ ਹੋਰ ਜਾਣਕਾਰੀ ਇੱਕਠੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।