ਰੱਖੜੀ ਦੇ ਤਿਉਹਾਰ ਨੂੰ ਲੈਕੇ ਡਾਕ ਵਿਭਾਗ ਨੇ ਤਿਆਰ ਕੀਤਾ ਖਾਸ ਇਨਵੈਲਪ - Rakhri festival
🎬 Watch Now: Feature Video
ਪਠਾਨਕੋਟ: ਭੈਣਾਂ ਦਾ ਪਿਆਰ ਰੱਖੜੀ ਜਿਸ ਨੂੰ ਉਨ੍ਹਾਂ ਦੇ ਭਰਾਵਾਂ ਤੱਕ ਪਹੁੰਚਾਉਣ ਦੇ ਲਈ ਡਾਕ ਵਿਭਾਗ ਵੱਲੋਂ ਇਕ ਵਿਸ਼ੇਸ਼ ਉਪਰਾਲਾ ਕੀਤਾ ਗਿਆ ਹੈ। ਡਾਕ ਵਿਭਾਗ ਪਠਾਨਕੋਟ ਵੱਲੋਂ ਰੰਗੀਨ ਇਨਵੈਲਪ ਤਿਆਰ ਕੀਤਾ ਗਿਆ ਹੈ ਇਸ ਦੇ ਰਾਹੀਂ ਭੈਣਾਂ ਆਪਣੇ ਭਰਾਵਾਂ ਨੂੰ ਰੱਖੜੀ ਭੇਜ ਸਕਣਗੀਆਂ। ਵਾਟਰਪਰੂਫ ਇਹ ਲਿਫਾਫਾ ਮੀਂਹ ਤੋਂ ਵੀ ਉਨ੍ਹਾਂ ਦੀਆਂ ਰੱਖੜੀਆਂ ਨੂੰ ਬਚਾਵੇਗਾ ਅਤੇ ਇਸ ਦੀ ਸੁਵਿਧਾ ਡਾਕ ਵਿਭਾਗ ਵੱਲੋਂ ਫੋਨ ਤੇ ਘਰ ਉਪਲੱਬਧ ਕਰਵਾਉਣ ਦੀ ਵੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਡਾਕ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਇਨਵੈਲਪ ਦੇ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਸਕੂਲਾਂ ਦੇ ਵਿੱਚ ਅਤੇ ਵੱਖ ਵੱਖ ਜਗ੍ਹਾ ’ਤੇ ਸੈਮੀਨਾਰ ਵੀ ਲਗਾਏ ਜਾਣਗੇ।