ਡਕੈਤੀ ਕਰਨ ਆਏ ਲੁਟੇਰਿਆ ਨਾਲ ਭਿੜਿਆ ਸੁਰੱਖਿਆ ਗਾਰਡ, ਦੇਖੋ ਵੀਡੀਓ - ਬੈਂਕ ਲੁੱਟਣ ਦੀ ਨਾਕਾਮ ਕੋਸ਼ਿਸ਼
🎬 Watch Now: Feature Video
ਮੋਗਾ: ਸੂਬੇ ਭਰ ਵਿੱਚੋਂ ਆਏ ਦਿਨੀਂ ਕੋਈ ਨਾ ਕੋਈ ਲੁੱਟਖੋਹ ਅਤੇ ਕਤਲ ਦੀ ਵਾਰਦਾਤ ਦੇਖਣ ਸੁਣਨ ਨੂੰ ਮਿਲਦੀ ਹੈ। ਉੱਥੇ ਹੀ ਤਾਜ਼ਾ ਮਾਮਲਾ ਮੋਗਾ ਦਾ ਹੈ, ਜਿੱਥੇ ਦਿਨ ਦਿਹਾੜੇ ਬੈਂਕ ਲੁੱਟਣ ਦੀ ਨਾਕਾਮ ਕੋਸ਼ਿਸ਼ ਕੀਤੀ ਗਈ। ਸੁਰੱਖਿਆ ਗਾਰਡ ਦੀ ਬਹਾਦਰੀ ਦੇ ਕਾਰਨ ਲੁਟੇਰਿਆ ਨੂੰ ਖਾਲੀ ਹੱਥ ਮੁੜਨਾ ਪਿਆ। ਦੱਸ ਦਈਏ ਕਿ ਮੋਗਾ-ਫਿਰੋਜ਼ਪੁਰ ਜੀ ਟੀ ਰੋਡ ਦੇ ਪਿੰਡ ਦਾਰਾਪੁਰ ਵਿਖੇ ਇੰਡਸਇੰਡ ਬੈਂਕ ਨੂੰ ਬਦਮਾਸ਼ਾਂ ਵੱਲੋਂ ਲੁੱਟਣ ਦੀ ਕੋਸ਼ਿਸ਼ ਕੀਤੀ ਗਈ ਜਿਸਨੂੰ ਮੌਕੇ ’ਤੇ ਮੌਜੂਦ ਸੁਰੱਖਿਆ ਗਾਰਡ ਨੇ ਲੁੱਟੇਰਿਆ ਦਾ ਸਾਹਮਣਾ ਕਰਨਾ ਡਕੈਤੀ ਹੋਣ ਤੋਂ ਬਚਾ ਲਿਆ। ਮਾਮਲੇ ਸਬੰਧੀ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਚ ਸੁਰੱਖਿਆ ਗਾਰਡ ਹਿੰਮਤ ਨਾਲ ਲੁਟੇਰਿਆ ਦਾ ਸਾਹਮਣਾ ਕਰ ਰਿਹਾ ਹੈ।