ਬਠਿੰਡਾ ’ਚ ਨਾਬਾਲਿਗ ਲੜਕੀ ਨਾਲ ਜਬਰ ਜਨਾਹ - Rape of a minor girl in Bathinda
🎬 Watch Now: Feature Video
ਬਠਿੰਡਾ: ਸੂਬੇ ਵਿੱਚ ਮਹਿਲਾਵਾਂ ਉੱਪਰ ਜ਼ੁਲਮ ਦੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ। ਬਠਿੰਡਾ ਵਿਖੇ ਨਾਬਾਲਿਗ ਲੜਕੀ ਦਾ ਜਬਰ ਜਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਲੜਕੀ ਮੁਤਾਬਕ ਨੌਜਵਾਨ ਨੇ ਉਸਨੂੰ ਬਰਗਲਾ ਕੇ ਉਸ ਨਾਲ ਸਾਰੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਹੈ। ਇਸ ਘਟਨਾ ਤੋਂ ਬਾਅਦ ਡਰ ਦੀ ਮਾਰੀ ਪੀੜਤ ਲੜਕੀ ਘਰ ਤੋਂ ਚਲੀ ਗਈ ਸੀ ਤੇ ਜਿਸ ਤੋਂ ਬਾਅਦ ਪੁਲਿਸ ਦੀ ਮਦਦ ਨਾਲ ਲੜਕੀ ਨੂੰ ਘਰ ਲਿਆਂਦਾ ਗਿਆ ਹੈ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਬਣਦੀ ਕਾਰਵਾਈ ਕਰਨ ਦੀ ਗੱਲ ਕਹੀ ਹੈ।