ਵੇਖੋ ਬੱਚਿਆਂ ਨੇ ਪੰਤਗਬਾਜ਼ੀ ਕਰਕੇ ਕਿਵੇਂ ਦਿੱਤਾ ਖ਼ਾਸ ਸੁਨੇਹਾ - LOHRI FESTIVAL
🎬 Watch Now: Feature Video
Published : Jan 13, 2025, 3:33 PM IST
ਅੰਮ੍ਰਿਤਸਰ: ਦੇਸ਼ ਭਰ ਵਿੱਚ ਲੋਹੜੀ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ , ਉੱਥੇ ਹੀ ਅੰਮ੍ਰਿਤਸਰ ਦੀ ਗੱਲ ਕੀਤੀ ਜਾਵੇ ਤਾਂ ਬੱਚਿਆਂ ਵੱਲੋਂ ਪਤੰਗਬਾਜ਼ੀ ਕਰ ਇਹ ਤਿਉਹਾਰ ਨੂੰ ਮਨਾਇਆ ਜਾ ਰਿਹਾ ਹੈ। ਅੱਜ ਲੋਹੜੀ ਦੇ ਤਿਉਹਾਰ ਮੌਕੇ ਸੂਰਜ ਦੇਵਤਾ ਵੱਲੋਂ ਵੀ ਪੂਰੀ ਤਰ੍ਹਾਂ ਦਰਸ਼ਨ ਦਿੱਤੇ ਗਏ ਅਤੇ ਹਵਾ ਵਧੀਆ ਚੱਲਣ ਕਾਰਨ ਬੱਚੇ ਪਤੰਗਬਾਜ਼ੀ ਕਰ ਖੂਬ ਆਨੰਦ ਮਾਨ ਰਹੇ ਹਨ। ਇਸ ਮੌਕੇ ਜਦੋਂ ਬੱਚਿਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਸਾਨੂੰ ਚਾਈਨਾ ਡੋਰ ਦੇ ਨਾਲ ਪਤੰਗਬਾਜ਼ੀ ਨਹੀਂ ਕਰਨੀ ਚਾਹੀਦੀ। ਸਾਨੂੰ ਆਮ ਧਾਗੇ ਦੀ ਡੋਰ ਨਾਲ ਹੀ ਪਤੰਗਬਾਜ਼ੀ ਕਰਨੀ ਚਾਹੀਦੀ ਹੈ ਕਿਉਂਕਿ ਚਾਈਨਾ ਡੋਰ ਖੂਨੀ ਡੋਰ ਹੈ ਜੋ ਕਿ ਮਨੁੱਖੀ ਜਾਨਾਂ ਅਤੇ ਆਸਮਾਨ ਵਿੱਚ ਉੱਡਦੇ ਪੰਛੀਆਂ ਨੂੰ ਵੀ ਖਤਰਾ ਹੈ। ਜਿਸ ਦੇ ਚਲਦੇ ਸਾਨੂੰ ਧਾਗੇ ਦੀ ਡੋਰ ਦਾ ਇਸਤੇਮਾਲ ਕਰਕੇ ਹੀ ਪਤੰਗਬਾਜ਼ੀ ਕਰਨੀ ਚਾਹੀਦੀ ਹੈ ।