ਹੈਦਰਾਬਾਦ ਡੈਸਕ: ਪੰਜਾਬ ਦੀ ਸਿਆਸਤ 'ਚ ਇੱਕ ਹੋਰ ਵੱਡਾ ਧਮਾਕਾ ਹੋ ਗਿਆ। ਇਹ ਸਿਆਸੀ ਧਮਾਕਾ ਪੰਜਾਬ 'ਚ ਨਵੀਂ ਖੇਤਰੀ ਪਾਰਟੀ ਦੇ ਐਲਾਨ ਨਾਲ ਹੋਇਆ ਹੈ। ਹੁਣ ਪੰਜਾਬ ਦੇ ਲੋਕਾਂ ਨੂੰ ਇੱਕ ਹੋਰ ਖੇਤਰੀ ਪਾਰਟੀ ਮਿਲ ਗਈ ਹੈ। ਜਿਸ ਦੇ ਨਾਮ ਦਾ ਐਲਾਨ ਸ੍ਰੀ ਮੁਕਤਸਰ ਸਾਹਿਬ ਦੇ ਮਾਘੀ ਮੇਲੇ ਦੌਰਾਨ ਇੱਕ ਸਿਆਸੀ ਕਾਨਫਰੰਸ 'ਚ ਕੀਤਾ ਗਿਆ। ਇਸ ਦਾ ਨਾਮ 'ਅਕਾਲੀ ਦਲ ਵਾਰਿਸ ਪੰਜਾਬ ਦੇ' ਰੱਖਿਆ ਗਿਆ ਹੈ।
ਪਾਰਟੀ ਦਾ ਪ੍ਰਧਾਨ ਕੌਣ?
ਕਾਬਲੇਜ਼ਿਕਰ ਹੈ ਕਿ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨੂੰ ਪਾਰਟੀ ਦਾ ਪ੍ਰਧਾਨ ਬਣਾਇਆ ਗਿਆ ਹੈ। ਦੱਸ ਦਈਏ ਕਿ ਅੰਮ੍ਰਿਤਪਾਲ ਸਿੰਘ 'ਤੇ ਦੇਸ਼ਧ੍ਰੋਹ ਦੇ ਇਲਜ਼ਾਮਾਂ ਤਹਿਤ ਐਨ.ਐਸ.ਏ. ਲਗਾਇਆ ਗਿਆ ਹੈ, ਜਿਸ ਦੇ ਚੱਲਦੇ ਉਹ ਸਾਲ ਤੋਂ ਵੱਧ ਸਮੇਂ ਤੋਂ ਜੇਲ੍ਹ ਵਿੱਚ ਹਨ। ਇਸ ਲਈ ਪਾਰਟੀ ਨੂੰ ਚਲਾਉਣ ਲਈ ਇੱਕ ਕਮੇਟੀ ਬਣਾਈ ਗਈ ਹੈ। ਇਸ ਦੌਰਾਨ ਸਾਂਸਦ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਅਤੇ ਫਰੀਦਕੋਟ ਤੋਂ ਆਜ਼ਾਦ ਸੰਸਦ ਮੈਂਬਰ ਸਰਬਜੀਤ ਸਿੰਘ ਵੀ ਮੌਜੂਦ ਸਨ।
ਪਾਰਟੀ ਬਾਰੇ ਆਗੂ ਨੇ ਕੀ ਆਖਿਆ
ਸਿਆਸੀ ਕਾਨਫਰੰਸ ਮੌਕੇ ਪਾਰਟੀ ਆਗੂ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਦੱਸਿਆ ਕਿ ਪਾਰਟੀ ਲਈ 3 ਨਾਮ ਚੋਣ ਕਮਿਸ਼ਨ ਨੂੰ ਭੇਜੇ ਗਏ ਸਨ, ਜਿਨ੍ਹਾਂ ਵਿੱਚੋਂ ਇਸ ਨਾਮ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਦੋ ਵਿਚਾਰਧਾਰਾਵਾਂ ਵਿਚਕਾਰ ਜੰਗ ਹੈ। ਦਿੱਲੀ ਦੀ ਇੱਕ ਵਿਚਾਰਧਾਰਾ ਹੈ, ਜੋ ਕਿਸਾਨਾਂ ਦੀਆਂ ਜਾਨਾਂ ਲੈ ਰਹੀ ਹੈ। ਦਿੱਲੀ ਦੀ ਸੋਚ ਸਿੱਖ ਭਾਈਚਾਰੇ ਨੂੰ ਨੁਕਸਾਨ ਪਹੁੰਚਾ ਰਹੀ ਹੈ। ਦਿੱਲੀ ਦੀ ਸੋਚ ਸਿੱਖਾਂ ਨੂੰ ਬੰਦੀ ਬਣਾ ਕੇ ਰੱਖਣਾ ਚਾਹੁੰਦੀ ਹੈ। ਦਿੱਲੀ ਦੀ ਸੋਚ ਪੰਥ ਅਤੇ ਪੰਜਾਬ ਨੂੰ ਨੁਕਸਾਨ ਪਹੁੰਚਾ ਰਹੀ ਹੈ। ਦਿੱਲੀ ਦੀ ਸੋਚ ਪੰਜਾਬ ਦੇ ਪਾਣੀ ਨੂੰ ਲੁੱਟਣਾ ਚਾਹੁੰਦੀ ਹੈ।
- ਸ਼੍ਰੋਮਣੀ ਅਕਾਲੀ ਦਲ ਨੇ ਕਿਹੜੀ ਖੇਡ-ਖੇਡੀ? ਹੁਕਮਨਾਮੇ ਦੀ ਕੀਤੀ ਉਲੰਘਣਾ ਬਾਰੇ ਵੀ ਗੁਰਪ੍ਰਤਾਪ ਸਿੰਘ ਵਡਾਲਾ ਨੇ ਕੀਤੇ ਖੁਲਾਸੇ...
- ਮੀਡੀਆ ਸਾਹਮਣੇ ਆਈ ਪ੍ਰੋ. ਚੰਦੂਮਾਜਰਾ ਅਤੇ ਬੀਬੀ ਜਗੀਰ ਦੀ ਵੀਡੀਓ, ਸੁਣੋ ਰਾਮ ਰਹੀਮ ਨੂੰ ਮੁਆਫ਼ੀ ਬਾਰੇ ਕੀ ਬੋਲਿਆ ਸੀ?
- "ਚੰਗਿਆੜੇ ਨਿਕਲ ਜਾਣਗੇ ਇੱਕ ਦਿਨ 'ਚ, ਪਾਲਿਸੀ ਵਾਪਸ ਕਰਵਾ ਦਿਆਂਗੇ", ਹੁਣ ਟਰੈਕਟਰ ਮਾਰਚ ਕਰ ਮਨਾਵਾਂਗੇ ਮੰਗਾਂ, ਕਿਸਾਨ ਆਗੂ ਦਾ ਵੱਡਾ ਬਿਆਨ