ਕਾਰਗਿਲ ਯੁੱਧ ਦੇ ਸਾਬਕਾ ਸੈਨਿਕਾਂ ਅਤੇ ਨਾਇਕਾਂ ਦਾ ਸਨਮਾਨ - KARGIL WAR
🎬 Watch Now: Feature Video
Published : Jan 13, 2025, 1:32 PM IST
ਦੇਸ਼ ਨੂੰ ਬਚਾਉਣ ਲਈ ਸੈਨਿਕ ਸਰਹੱਦਾਂ 'ਤੇ ਰਹਿੰਦੇ ਨੇ ਅਤੇ ਦੇਸ਼ ਦੀ ਰੱਖਿਆ ਕਰਦੇ ਹਨ। ਫਿਰੋਜ਼ਪੁਰ ਵਿੱਚ 1965, 1971 ਅਤੇ ਕਾਰਗਿਲ ਯੁੱਧ ਦੇ ਸਾਬਕਾ ਸੈਨਿਕਾਂ ਅਤੇ ਨਾਇਕਾਂ ਨੂੰ ਸਨਮਾਨਿਤ ਕੀਤਾ ਗਿਆ। 1965, 1971 ਅਤੇ ਕਾਰਗਿਲ ਯੁੱਧ ਦੇ ਸਾਬਕਾ ਸੈਨਿਕਾਂ ਨੂੰ ਇੱਕ ਨਿੱਜੀ ਸਕੂਲ ਵਿੱਚ ਸਨਮਾਨਿਤ ਕੀਤਾ ਗਿਆ। ਸਾਬਕਾ ਸੈਨਿਕਾਂ ਨੇ ਸਨਮਾਨਿਤ ਹੋਣ 'ਤੇ ਖੁਸ਼ੀ ਜ਼ਾਹਰ ਕੀਤੀ ਅਤੇ ਕਿਹਾ ਕਿ ਅੱਜ ਵੀ ਉਨ੍ਹਾਂ ਨੂੰ ਉਸ ਲੜਾਈ ਅਤੇ ਦੁਸ਼ਮਣਾਂ ਨੂੰ ਢੁਕਵਾਂ ਜਵਾਬ ਦੇਣ ਦੇ ਤਰੀਕੇ ਯਾਦ ਹਨ। ਇਸ ਮੌਕੇ 'ਤੇ ਜੈ ਜਵਾਨ, ਜੈ ਕਿਸਾਨ ਪ੍ਰੋਜੈਕਟ ਦੀ ਸ਼ੁਰੂਆਤ ਵੀ ਕੀਤੀ ਗਈ। ਇਸ ਪ੍ਰੋਗਰਾਮ ਵਿੱਚ ਵਿੰਗ ਕਮਾਂਡਰ ਸੁਖਵੰਤ ਸਿੰਘ (ਸੇਵਾਮੁਕਤ), ਕਰਨਲ ਪਿਊਸ਼ ਬੈਰੀ (ਸੇਵਾਮੁਕਤ) ਅਤੇ ਹੋਰ ਅਧਿਕਾਰੀਆਂ ਨੂੰ ਵਿਸ਼ੇਸ਼ ਤੌਰ 'ਤੇ ਸੱਦਾ ਦਿੱਤਾ ਗਿਆ ਸੀ। ਇਸ ਮੌਕੇ 'ਤੇ ਲਗਭਗ 100 ਸਰਪੰਚਾਂ ਅਤੇ ਲਗਭਗ 70 ਸਾਬਕਾ ਸੈਨਿਕਾਂ ਨੂੰ ਸਨਮਾਨਿਤ ਕੀਤਾ ਗਿਆ।