ਪਾਕਿਸਤਾਨ ਨੇ ਚੈਂਪੀਅਨਜ਼ ਟਰਾਫੀ ਲਈ ਕੀਤਾ ਟੀਮ ਦਾ ਐਲਾਨ, ਨਿਯਮਾਂ ਦੇ ਖਿਲਾਫ ਆਈਸੀਸੀ ਨੂੰ ਸੌਂਪੀ 19 ਖਿਡਾਰੀਆਂ ਦੀ ਸੂਚੀ - PAKISTAN SQUAD FOR CHAMPIONS TROPHY
ਪਾਕਿਸਤਾਨ ਕ੍ਰਿਕਟ ਬੋਰਡ ਨੇ ਚੈਂਪੀਅਨਜ਼ ਟਰਾਫੀ 2025 ਲਈ ਆਪਣੀ ਟੀਮ ਦੀ ਸੂਚੀ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ ਨੂੰ ਭੇਜ ਦਿੱਤੀ ਹੈ। ਜਾਣੋ ਕਿਹੜੇ ਖਿਡਾਰੀਆਂ ਨੂੰ ਮਿਲਿਆ ਮੌਕਾ..
Published : Jan 14, 2025, 5:13 PM IST
ਨਵੀਂ ਦਿੱਲੀ: ਪਾਕਿਸਤਾਨ ਨੇ ਚੈਂਪੀਅਨਜ਼ ਟਰਾਫੀ 2025 ਲਈ ਆਪਣੀ ਆਰਜ਼ੀ ਟੀਮ ਦਾ ਐਲਾਨ ਕਰ ਦਿੱਤਾ ਹੈ। ਪਾਕਿਸਤਾਨ ਕ੍ਰਿਕਟ ਬੋਰਡ ਨੇ ਚੈਂਪੀਅਨਜ਼ ਟਰਾਫੀ ਲਈ ਆਪਣੀ ਆਰਜ਼ੀ ਟੀਮ ਆਈ.ਸੀ.ਸੀ. ਨੂੰ ਸੌਂਪ ਦਿੱਤੀ ਹੈ। ਪਾਕਿਸਤਾਨ ਦੇ ਇੱਕ ਨਿੱਜੀ ਮੀਡੀਆ ਚੈਨਲ ਦੀ ਰਿਪੋਰਟ ਮੁਤਾਬਿਕ ਪਾਕਿਸਤਾਨ ਨੇ ਆਪਣੀ ਸੂਚੀ ਆਈ.ਸੀ.ਸੀ. ਨੂੰ ਸੌਂਪ ਦਿੱਤੀ ਹੈ।
Fakhta told me that Pakistan has submitted an initial squad of more than 20 players for the ICC Champions Trophy,.The selection committee submitted the preliminary squad to the ICC two days ago.
— Qadir Khawaja (@iamqadirkhawaja) January 12, 2025
The initial squad includes captain Mohammad Rizwan, Babar Azam, Tayyab Tahir, Irfan…
ਤੁਹਾਨੂੰ ਦੱਸ ਦਈਏ ਕਿ 13 ਫਰਵਰੀ ਤੱਕ ਹਰ ਟੀਮ ਕੋਲ ਚੈਂਪੀਅਨਜ਼ ਟਰਾਫੀ 2025 ਦੀ ਟੀਮ ਵਿੱਚ ਬਦਲਾਅ ਕਰਨ ਦਾ ਮੌਕਾ ਹੋਵੇਗਾ। ਇਸ ਤੋਂ ਪਹਿਲਾਂ ਸਾਰੀਆਂ 8 ਟੀਮਾਂ ਆਪਣੀ ਟੀਮ 'ਚ ਬਦਲਾਅ ਕਰ ਸਕਦੀਆਂ ਹਨ। ਅਜਿਹੇ 'ਚ ਪਾਕਿਸਤਾਨ ਕ੍ਰਿਕਟ ਟੀਮ ਵੀ ਆਪਣੀ ਸੂਚੀ 'ਚ ਵੱਡਾ ਬਦਲਾਅ ਕਰ ਸਕਦੀ ਹੈ। ਇਸ ਸੂਚੀ ਮੁਤਾਬਕ ਮੁਹੰਮਦ ਰਿਜ਼ਵਾਨ ਚੈਂਪੀਅਨਜ਼ ਟਰਾਫੀ 'ਚ ਟੀਮ ਦੀ ਕਪਤਾਨੀ ਕਰਨ ਜਾ ਰਹੇ ਹਨ।
ਬਾਬਰ ਆਜ਼ਮ ਵੀ ਇਸ ਟੀਮ 'ਚ ਖੇਡਦੇ ਨਜ਼ਰ ਆਉਣਗੇ, ਜਦਕਿ ਟੀਮ ਤੋਂ ਬਾਹਰ ਰਹੇ ਫਖਰ ਜ਼ਮਾਨ ਦੀ ਵੀ ਵਾਪਸੀ ਹੋਈ ਹੈ। ਸਾਇਮ ਅਯੂਬ ਜੋ ਦੱਖਣੀ ਅਫਰੀਕਾ ਖਿਲਾਫ ਖੇਡੀ ਗਈ ਟੈਸਟ ਸੀਰੀਜ਼ ਦੌਰਾਨ ਜ਼ਖਮੀ ਹੋ ਗਏ ਸੀ। ਉਨ੍ਹਾਂ ਨੂੰ ਵੀ ਇਸ ਸੂਚੀ ਵਿੱਚ ਰੱਖਿਆ ਗਿਆ ਹੈ। ਪਾਕਿਸਤਾਨ ਨੇ ਆਪਣੀ ਆਰਜ਼ੀ ਸੂਚੀ ਵਿੱਚ 19 ਖਿਡਾਰੀਆਂ ਦੇ ਨਾਮ ਆਈਸੀਸੀ ਨੂੰ ਸੌਂਪ ਦਿੱਤੇ ਹਨ। ਇਨ੍ਹਾਂ ਵਿੱਚੋਂ ਉਨ੍ਹਾਂ ਨੂੰ ਆਪਣੀ ਅੰਤਿਮ ਟੀਮ ਲਈ ਕੁੱਲ 15 ਖਿਡਾਰੀਆਂ ਦੀ ਚੋਣ ਕਰਨੀ ਹੋਵੇਗੀ। ਪਾਕਿਸਤਾਨ ਦੀ ਇਸ ਸੂਚੀ 'ਚ ਤੇਜ਼ ਗੇਂਦਬਾਜ਼ ਸ਼ਾਹੀਨ ਅਫਰੀਦੀ, ਹੈਰਿਸ ਰਾਊਫ, ਨਸੀਮ ਸ਼ਾਹ ਨੂੰ ਜਗ੍ਹਾ ਮਿਲੀ ਹੈ।
ਪਾਕਿਸਤਾਨ ਕ੍ਰਿਕਟ ਬੋਰਡ ਨੇ ਚੈਂਪੀਅਨਜ਼ ਟਰਾਫੀ ਲਈ ਅਧਿਕਾਰਤ ਟੀਮ ਦਾ ਐਲਾਨ ਅਜੇ ਨਹੀਂ ਕੀਤਾ ਹੈ। ਸਾਈਮ ਅਯੂਬ ਸੱਟ ਕਾਰਨ ਇਸ ਟੀਮ ਤੋਂ ਬਾਹਰ ਹੋ ਸਕਦੇ ਹਨ। ਉਥੇ ਹੀ ਉਨ੍ਹਾਂ ਦੀ ਜਗ੍ਹਾ ਟੀਮ 'ਚ ਸ਼ਾਮਲ ਕੀਤੇ ਗਏ ਖੱਬੇ ਹੱਥ ਦੇ ਸਲਾਮੀ ਬੱਲੇਬਾਜ਼ ਫਖਰ ਜ਼ਮਾਨ ਦੀ ਫਿਟਨੈੱਸ ਦੀ ਸਮੱਸਿਆ ਹੈ। ਟੀਮ 'ਚ ਜਗ੍ਹਾ ਬਣਾਉਣ ਲਈ ਉਨ੍ਹਾਂ ਨੂੰ ਆਪਣੀ ਫਿਟਨੈੱਸ ਸਾਬਤ ਕਰਨੀ ਪਵੇਗੀ।
🚨 PCB Submits Provisional Squad for Champions Trophy (Samaa TV)
— junaiz (@dhillow_) January 12, 2025
Rizwan (C), Babar, Fakhar, Imam, Saim, Agha, Tayyab, Irfan, Sufiyan, Abrar, Shaheen, Rauf, Abbas, Naseem, Abdullah, Usman Khan, and Haseebullah.
Saim Ayub's inclusion depends on his fitness
Abdullah and Usman… pic.twitter.com/aQqqhCaI4e
ਚੈਂਪੀਅਨਜ਼ ਟਰਾਫੀ 2025 ਲਈ ਪਾਕਿਸਤਾਨ ਦੀ ਸ਼ੁਰੂਆਤੀ ਟੀਮ
ਮੁਹੰਮਦ ਰਿਜ਼ਵਾਨ (ਕਪਤਾਨ/ਵਿਕਟਕੀਪਰ), ਬਾਬਰ ਆਜ਼ਮ, ਸਈਮ ਅਯੂਬ, ਤੈਯਬ ਤਾਹਿਰ, ਇਰਫਾਨ ਖਾਨ ਨਿਆਜ਼ੀ, ਸੂਫੀਆਨ ਮਕੀਮ, ਮੁਹੰਮਦ ਹਸਨੈਨ, ਅਬਦੁੱਲਾ ਸ਼ਫੀਕ, ਨਸੀਮ ਸ਼ਾਹ, ਉਸਮਾਨ ਖਾਨ, ਸ਼ਾਹੀਨ ਸ਼ਾਹ ਅਫਰੀਦੀ, ਹਰਿਸ ਰਊਫ, ਅਬਰਾਰ ਅਹਿਮਦ, ਕਾਮਰਾਨ ਗੁਲਾਮ, ਸਲਮਾਨ ਅਲੀ ਆਗਾ, ਇਮਾਮ-ਉਲ-ਹੱਕ, ਫਖਰ ਜ਼ਮਾਨ, ਹਸੀਬੁੱਲਾ ਅਤੇ ਅੱਬਾਸ ਅਫਰੀਦੀ।
ਤੁਹਾਨੂੰ ਦੱਸ ਦਈਏ ਕਿ ਰਿਪੋਰਟ ਮੁਤਾਬਿਕ ਪਾਕਿਸਤਾਨ ਦੀ ਚੈਂਪੀਅਨਜ਼ ਟਰਾਫੀ ਲਈ ਫਾਈਨਲ ਟੀਮ ਦਾ ਐਲਾਨ 10 ਫਰਵਰੀ ਨੂੰ ਹੋਣ ਦੀ ਉਮੀਦ ਹੈ। ਫਾਈਨਲ ਟੀਮ 'ਚ ਕਈ ਬਦਲਾਅ ਹੋ ਸਕਦੇ ਹਨ। ਅਬਦੁੱਲਾ ਸ਼ਫੀਕ ਅਤੇ ਉਸਮਾਨ ਖਾਨ ਦੇ ਫਾਈਨਲ ਟੀਮ ਦਾ ਹਿੱਸਾ ਬਣਨ ਦੀ ਸੰਭਾਵਨਾ ਘੱਟ ਹੈ।