ਹੈਦਰਾਬਾਦ ਡੈਸਕ: ਹਰਿਆਣਾ-ਪੰਜਾਬ ਦੀ ਖਨੌਰੀ ਸਰਹੱਦ 'ਤੇ ਕਿਸਾਨ ਆਗੂ ਜਗਜੀਤ ਡੱਲੇਵਾਲ 50 ਦਿਨ੍ਹਾਂ ਤੋਂ ਮਰਨ ਵਰਤ 'ਤੇ ਡਟੇ ਹੋਏ ਹਨ, ਜਿੰਨ੍ਹਾਂ ਦੀ ਸਿਹਤ ਅਜੇ ਵੀ ਨਾਜ਼ੁਕ ਬਣੀ ਹੋਈ ਹੈ। ਜਿਸ ਨੂੰ ਲੈ ਕੇ ਪਟਿਆਲਾ ਤੋਂ ਡਾਕਟਰਾਂ ਦੀ ਟੀਮ ਪੁਲਿਸ ਸਮੇਤ ਖਨੌਰੀ ਸਰਹੱਦ ’ਤੇ ਪੁੱਜੀ। 50 ਦਿਨ੍ਹਾਂ ਦੇ ਇਸ ਮਰਨ ਵਰਤ ਤੋਂ ਬਾਅਦ ਜਗਜੀਤ ਡੱਲੇਵਾਲ ਦੀ ਹੁਣ ਸਿਰਫ ਹੱਡੀਆਂ ਦਿਖਾਈ ਦੇਣ ਲੱਗੀਆਂ ਹਨ।
ਭਲਕੇ ਸੁਪਰੀਮ ਕੋਰਟ ਵਿੱਚ ਹੋਣੀ ਹੈ ਸੁਣਵਾਈ
ਦੱਸ ਦਈਏ ਕਿ ਡੱਲੇਵਾਲ ਇਸ ਨੂੰ ਲੈ ਭਲਕੇ ਸੁਪਰੀਮ ਕੋਰਟ ਵਿੱਚ ਸੁਣਵਾਈ ਹੋਣੀ ਹੈ। ਜਿਸ ਤੋਂ ਪਹਿਲਾਂ ਪਟਿਆਲਾ ਤੋਂ ਡਾਕਟਰਾਂ ਦੀ ਟੀਮ ਪੁਲਿਸ ਸਮੇਤ ਖਨੌਰੀ ਸਰਹੱਦ ’ਤੇ ਪੁੱਜੀ। ਜਿੱਥੇ ਪਹੁੰਚ ਕੇ ਡਾਕਟਰਾਂ ਦੀ ਟੀਮ ਵੱਲੋਂ ਡੱਲੇਵਾਲ ਦੇ ਟੈਸਟ ਲਈ ਸੈਂਪਲ ਲਏ ਜਾ ਰਹੇ ਹਨ। ਪੰਜਾਬ ਸਰਕਾਰ ਨੇ ਇਨ੍ਹਾਂ ਤੋਂ 500 ਮੀਟਰ ਦੀ ਦੂਰੀ 'ਤੇ ਆਰਜ਼ੀ ਹਸਪਤਾਲ ਬਣਾ ਰੱਖਿਆ ਹੈ। ਡੱਲੇਵਾਲ ਦੀ ਹਾਲਤ ਨੂੰ ਦੇਖਦੇ ਹੋਏ ਇੱਥੇ ਟੀਮ ਨੂੰ ਹਾਈ ਅਲਰਟ 'ਤੇ ਰੱਖਿਆ ਗਿਆ ਹੈ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ 26 ਨਵੰਬਰ 2024 ਤੋਂ ਮਰਨ ਵਰਤ 'ਤੇ ਹਨ। ਡਾਕਟਰਾਂ ਮੁਤਾਬਿਕ ਹੁਣ ਉਨ੍ਹਾਂ ਦਾ ਮਾਸ ਸੁੰਗੜਨਾ ਸ਼ੁਰੂ ਹੋ ਗਿਆ ਹੈ।
18 ਨੂੰ SKM ਨਾਲ ਮੀਟਿੰਗ
ਸ਼ੰਭੂ ਅਤੇ ਖਨੌਰੀ ਮੋਰਚੇ 'ਤੇ ਚੱਲ ਰਹੇ ਸੰਘਰਸ਼ ਦੇ ਨਾਲ-ਨਾਲ ਆਉਣ ਵਾਲੇ ਦਿਨਾਂ 'ਚ ਯੂਨਾਈਟਿਡ ਕਿਸਾਨ ਮੋਰਚਾ ਵੀ ਨਜ਼ਰ ਆਵੇਗਾ। ਸੋਮਵਾਰ (13 ਜਨਵਰੀ) ਨੂੰ ਪਟਿਆਲਾ ਦੇ ਪਾਤੜਾਂ ਵਿੱਚ ਤਿੰਨ ਮੋਰਚਿਆਂ ਦੇ ਆਗੂਆਂ ਦੀ ਮੀਟਿੰਗ ਹੋਈ। ਪਾਤਰਾ ਵਿੱਚ 18 ਜਨਵਰੀ ਨੂੰ ਮੁੜ ਮੀਟਿੰਗ ਹੋਵੇਗੀ। ਇਸ ਵਿੱਚ 26 ਜਨਵਰੀ ਨੂੰ ਕੀਤੇ ਜਾਣ ਵਾਲੇ ਟਰੈਕਟਰ ਮਾਰਚ ਲਈ ਰਣਨੀਤੀ ਬਣਾਈ ਜਾਵੇਗੀ।
ਕੌਣ ਹੈ ਜਗਜੀਤ ਸਿੰਘ ਡੱਲੇਵਾਲ ?
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਜਨਮ 4 ਅਕਤੂਬਰ, 1957 ਨੂੰ ਪਿੰਡ ਡੱਲੇਵਾਲ ਵਿਖੇ ਹੋਇਆ। ਡੱਲੇਵਾਲ ਨੇ ਮੁਢਲੀ ਸਿੱਖਿਆ ਪਿੰਡ ਗੋਲੇਵਾਲਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਤੋਂ ਅਤੇ 10 ਵੀਂ ਤੱਕ ਦੀ ਪੜ੍ਹਾਈ ਸਰਕਾਰੀ ਹਾਈ ਸਕੂਲ ਗੋਲੇਵਾਲਾ ਤੋਂ ਕੀਤੀ। ਕਰੀਬ 2 ਸਾਲ ਤੱਕ ਉਨ੍ਹਾਂ ਨੇ ਸਰਕਾਰੀ ਬਰਜਿੰਦਰਾ ਕਾਲਜ ਫਰੀਦਕੋਟ ਵਿਚ ਲਗਾਏ ਅਤੇ ਉੱਚ ਵਿੱਦਿਆ ਪੰਜਾਬੀ ਯੂਨੀਵਰਸਟੀ ਪਟਿਆਲਾ ਤੋਂ ਹਾਸਿਲ ਕੀਤੀ। ਉਨ੍ਹਾਂ ਨੇ ਸਾਇੰਸ ਵਿਸ਼ੇ ਵਿੱਚ ਐਮਏ ਅਤੇ ਐਲਐਲਬੀ ਤੱਕ ਦੀ ਪੜ੍ਹਾਈ ਕੀਤੀ।
ਛੋਟੇ ਸੰਘਰਸ਼ਾਂ ਤੋਂ ਵੱਡੇ ਸੰਘਰਸ਼ਾਂ ਤੱਕ ਦਾ ਸਫ਼ਰ ਜਾਰੀ -
- ਦਿੱਲੀ ਬਾਰਡਰ ਉੱਤੇ ਹੋਏ ਕਿਸਾਨ ਅੰਦੋਲਨ ਵਿੱਚ ਸ਼ਮੂਲੀਅਤ
- ਪੰਜਾਬ ਵਿਧਾਨਸਭਾ ਚੋਣਾਂ ਲੜਨ ਵਾਲੇ ਸੰਗਠਨਾਂ ਨੂੰ ਖੁਦ ਵੱਖ ਕੀਤਾ
- ਸੰਯੁਕਤ ਕਿਸਾਨ ਮੋਰਚਾ (ਨਾਨ-ਪਾਲਿਟੀਕਲ) ਦਾ ਗਠਨ ਕੀਤਾ
- ਸਾਲ 2024 ਵਿੱਚ ਸ਼ੰਭੂ-ਖਨੌਰੀ ਬਾਰਡਰ ਉੱਤੇ ਸ਼ੁਰੂ ਹੋਏ ਅੰਦੋਲਨ ਦਾ ਮੁੱਖ ਚਿਹਰਾ