ETV Bharat / bharat

ਬਸੰਤ ਪੰਚਮੀ ਵਾਲੇ ਦਿਨ ਕਿਉਂ ਕੀਤਾ ਜਾਂਦਾ ਇਹ ਕੰਮ? ਇਸ ਦਿਨ ਇਨ੍ਹਾਂ ਗੱਲਾਂ ਦਾ ਰੱਖੋ ਖਾਸ ਖਿਆਲ, ਜਾਣੋਂ ਸਭ ਕੁੱਝ - BASANT PANCHAMI 2025

ਬਸੰਤ ਪੰਚਮੀ 2025 ਵਾਲੇ ਦਿਨ ਕਿਉ ਉਡਾਏ ਜਾਂਦੇ ਪਤੰਗ? ਪੀਲੇ ਰੰਗ ਦਾ ਇਸ ਤਿਉਹਾਰ ਨਾਲ ਵਿਸ਼ੇਸ਼ ਸਬੰਧ। ਭੁੱਲ ਕੇ ਵੀ ਨਾ ਕਰੋ ਇਹ ਕੰਮ ...

Basant Panchami 2025
ਬਸੰਤ ਪੰਚਮੀ 2025 (ETV Bharat)
author img

By ETV Bharat Punjabi Team

Published : Jan 28, 2025, 2:17 PM IST

ਹੈਦਰਾਬਾਦ: ਪੰਜਾਬ ਵਿੱਚ ਕਹਾਵਤ ਬੇਹਦ ਮਸ਼ਹੂਰ ਹੈ - 'ਆਈ ਬਸੰਤ, ਪਾਲਾ ਉਡੰਤ' ਇਹ ਕਹਾਵਤ ਦਰਸਾਉਂਦੀ ਹੈ ਕਿ ਬਸੰਤ ਆਉਣ ਨਾਲ ਪਾਲਾ ਯਾਨੀ ਠੰਢ ਦੀ ਸਮਾਪਤੀ ਹੋ ਗਈ ਅਤੇ ਹੁਣ ਮੌਸਮ ਬਦਲਣ ਵਾਲਾ ਹੈ। ਸਨਾਤਨ ਧਰਮ ਵਿੱਚ, ਬਸੰਤ ਪੰਚਮੀ ਦਾ ਤਿਉਹਾਰ ਬਹੁਤ ਮਹੱਤਵਪੂਰਨ ਅਤੇ ਸ਼ੁਭ ਮੰਨਿਆ ਜਾਂਦਾ ਹੈ। ਇਹ ਤਿਉਹਾਰ ਮਾਘ ਮਹੀਨੇ ਦੇ ਸ਼ੁਕਲ ਪੱਖ ਦੀ ਪੰਜਵੀਂ ਤਰੀਕ ਨੂੰ ਮਨਾਇਆ ਜਾਂਦਾ ਹੈ, ਜੋ ਕੁਦਰਤ ਦੇ ਬਦਲਾਅ ਦੇ ਨਾਲ-ਨਾਲ ਸਰਦੀਆਂ ਅਤੇ ਗਰਮੀਆਂ ਵਿਚਕਾਰ ਸੁਹਾਵਣਾ ਮੌਸਮ ਲਿਆਉਂਦਾ ਹੈ। ਇਸ ਸਮੇਂ ਖੇਤ ਸਰ੍ਹੋ ਦੀ ਪੀਲੀ ਫ਼ਸਲ ਨਾਲ ਢੱਕੀ ਹੁੰਦੀ ਹੈ। ਬਸੰਤ ਪੰਚਮੀ ਵਾਲੇ ਦਿਨ ਮਾਂ ਸਰਸਵਤੀ ਦੀ ਪੂਜਾ ਕੀਤੀ ਜਾਂਦੀ ਹੈ।

ਬਸੰਤ ਪੰਚਮੀ ਦਾ ਪਤੰਗ ਉਡਾਉਣ ਨਾਲ ਕੀ ਸਬੰਧ?

ਮੰਨਿਆ ਜਾਂਦਾ ਹੈ ਕਿ ਬਸੰਤ ਪੰਚਮੀ 'ਤੇ ਪਤੰਗ ਉਡਾਉਣ ਦੀ ਪਰੰਪਰਾ ਸਦੀਆਂ ਤੋਂ ਚਲੀ ਆ ਰਹੀ ਹੈ। ਨਵੇਂ ਸੀਜ਼ਨ ਦੀ ਆਮਦ 'ਤੇ ਲੋਕ ਪਤੰਗ ਉਡਾਉਂਦੇ ਹਨ ਅਤੇ ਖੁਸ਼ੀ ਦਾ ਇਜ਼ਹਾਰ ਕਰਦੇ ਹਨ। ਪੰਜਾਬ ਅਤੇ ਹਰਿਆਣਾ ਦੇ ਲੋਕ ਬਸੰਤ ਪੰਚਮੀ ਦੇ ਦਿਨ ਖਾਸ ਕਰਕੇ ਪਤੰਗ ਦਾ ਤਿਉਹਾਰ ਮਨਾਉਂਦੇ ਹਨ।

ਹਾਲਾਂਕਿ, ਅੱਜ ਕੱਲ੍ਹ ਲੋਕ ਰੀਤੀ-ਰਿਵਾਜਾਂ ਵਿੱਚ ਮਨੋਰੰਜਨ ਵਜੋਂ ਪਤੰਗ ਉਡਾਉਣ ਲੱਗ ਪਏ ਹਨ। ਬਸੰਤ ਪੰਚਮੀ ਤੋਂ ਇਲਾਵਾ ਸੁਤੰਤਰਤਾ ਦਿਵਸ, ਪੋਂਗਲ ਅਤੇ ਮਕਰ ਸੰਕ੍ਰਾਂਤੀ ਦੇ ਮੌਕੇ 'ਤੇ ਪਤੰਗ ਉਡਾਉਣ ਦੀ ਪਰੰਪਰਾ ਹੈ।

Basant Panchami 2025
ਬਸੰਤ ਪੰਚਮੀ 2025 (ETV Bharat)

ਸਾਲ 2025 ਵਿੱਚ ਕਦੋਂ ਹੈ ਬਸੰਤ ਪੰਚਮੀ ?

ਸਾਲ 2025 ਵਿੱਚ ਮਾਘ ਮਹੀਨੇ ਦੇ ਸ਼ੁਕਲ ਪੱਖ ਦੀ ਪੰਜਵੀਂ ਤਿਥੀ ਯਾਨੀ 2 ਫ਼ਰਵਰੀ, 2025, ਦਿਨ ਐਤਵਾਰ ਨੂੰ ਮਨਾਈ ਜਾਵੇਗੀ। ਇਹ ਤਿਉਹਾਰ ਪੂਰੇ ਦੇਸ਼ ਵਿੱਚ ਬਹੁਤ ਹੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਬਸੰਤ ਵਾਲੇ ਦਿਨ ਅਸਮਾਨ ਪਤੰਗਾਂ ਨਾਲ ਭਰ ਜਾਂਦਾ ਹੈ।

ਹਿੰਦੂ ਮਾਨਤਾ ਮੁਤਾਬਕ, ਇਸ ਦਿਨ ਨੂੰ ਵਿਸ਼ੇਸ਼ ਤੌਰ 'ਤੇ ਗਿਆਨ ਦੀ ਦੇਵੀ ਮਾਂ ਸਰਸਵਤੀ ਦੇ ਪ੍ਰਗਟ ਹੋਣ ਦਾ ਦਿਨ ਮੰਨਿਆ ਜਾਂਦਾ ਹੈ। ਇਹ ਮੰਨਿਆ ਜਾਂਦਾ ਹੈ ਕਿ ਇਸ ਦਿਨ ਮਾਂ ਸਰਸਵਤੀ ਦੀ ਪੂਜਾ ਕਰਨ ਨਾਲ, ਵਿਅਕਤੀ ਉਨ੍ਹਾਂ ਦੇ ਆਸ਼ੀਰਵਾਦ ਨਾਲ ਗਿਆਨ ਅਤੇ ਬੁੱਧੀ ਪ੍ਰਾਪਤ ਕਰਦਾ ਹੈ।

ਪੀਲੇ ਰੰਗ ਦਾ ਵਿਸ਼ੇਸ਼ ਮਹੱਤਵ

ਬਸੰਤ ਪੰਚਮੀ ਦੇ ਦਿਨ ਬ੍ਰਹਮਾ ਮੁਹੂਰਤ ਦੇ ਦੌਰਾਨ ਸਵੇਰੇ ਉੱਠ ਕੇ ਚੜ੍ਹਦੇ ਸੂਰਜ ਨੂੰ ਅਰਘ ਦੇਣਾ ਬਹੁਤ ਸ਼ੁਭ ਮੰਨਿਆ ਜਾਂਦਾ ਹੈ। ਅਰਘਿਆ ਅਰਪਣ ਕਰਨ ਤੋਂ ਬਾਅਦ ਮਾਂ ਸਰਸਵਤੀ ਦੀ ਪੀਲੇ ਕੱਪੜੇ ਪਹਿਨ ਕੇ ਵਿਧੀ ਵਿਧਾਨ ਨਾਲ ਪੂਜਾ ਕਰਨਾ ਬਹੁਤ ਸ਼ੁਭ ਮੰਨਿਆ ਜਾਂਦਾ ਹੈ। ਇਸ ਪੂਜਾ ਵਿੱਚ ਦੇਵੀ ਸਰਸਵਤੀ ਨੂੰ ਪੀਲੇ ਰੰਗ ਦੇ ਕੱਪੜੇ, ਭੋਜਨ ਅਤੇ ਫੁੱਲ ਚੜ੍ਹਾਉਣਾ ਸ਼ੁਭ ਮੰਨਿਆ ਜਾਂਦਾ ਹੈ।

Basant Panchami 2025
ਬਸੰਤ ਪੰਚਮੀ 2025 (GETTY IMAGE)

ਬਸੰਤ ਪੰਚਮੀ 'ਤੇ ਕੀ ਕਰੀਏ, ਤਾਂ ਕੀ ਨਹੀਂ -

  1. ਬਸੰਤ ਪੰਚਮੀ ਦੇ ਦਿਨ ਖਾਸ ਤੌਰ 'ਤੇ ਕੁਝ ਨਿਯਮਾਂ ਦਾ ਪਾਲਣ ਕਰਨਾ ਚਾਹੀਦਾ ਹੈ।
  2. ਇਸ ਦਿਨ ਰੁੱਖਾਂ ਅਤੇ ਪੌਦਿਆਂ ਨੂੰ ਬਿਲਕੁਲ ਨਹੀਂ ਕੱਟਣਾ ਚਾਹੀਦਾ।
  3. ਇਹ ਦਿਨ ਬਸੰਤ ਰੁੱਤ ਦੀ ਸ਼ੁਰੂਆਤ ਦਾ ਪ੍ਰਤੀਕ ਹੈ।
  4. ਰੁੱਖਾਂ ਅਤੇ ਪੌਦਿਆਂ ਨੂੰ ਨੁਕਸਾਨ ਪਹੁੰਚਾਉਣਾ ਕੁਦਰਤ ਦਾ ਅਪਮਾਨ ਮੰਨਿਆ ਜਾਂਦਾ ਹੈ।
  5. ਬਸੰਤ ਪੰਚਮੀ ਵਾਲੇ ਦਿਨ ਮੀਟ ਅਤੇ ਸ਼ਰਾਬ ਦਾ ਸੇਵਨ ਨਹੀਂ ਕਰਨਾ ਚਾਹੀਦਾ, ਇਸ ਦਾ ਨਤੀਜਾ ਗ਼ਲਤ ਹੋ ਸਕਦਾ ਹੈ।
  6. ਇਸ ਦਿਨ ਵਰਤ ਰੱਖਣਾ ਅਤੇ ਸ਼ੁੱਧ ਸਾਤਵਿਕ ਭੋਜਨ ਦਾ ਸੇਵਨ ਕਰਨਾ ਬਹੁਤ ਲਾਭਕਾਰੀ ਹੁੰਦਾ ਹੈ।
  7. ਇਸ ਤੋਂ ਇਲਾਵਾ, ਕਿਸੇ ਪ੍ਰਤੀ ਗ਼ਲਤ ਸ਼ਬਦਾਂ ਦੀ ਵਰਤੋਂ ਨਾ ਕਰੋ।

Disclaimer: ਇੱਥੇ ਪ੍ਰਦਾਨ ਕੀਤੀ ਗਈ ਜਾਣਕਾਰੀ ਸਿਰਫ ਧਾਰਨਾਵਾਂ ਅਤੇ ਜਾਣਕਾਰੀ 'ਤੇ ਅਧਾਰਤ ਹੈ। ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ETV Bharat ਕਿਸੇ ਵੀ ਤਰ੍ਹਾਂ ਦੇ ਵਿਸ਼ਵਾਸ, ਜਾਣਕਾਰੀ ਦਾ ਸਮਰਥਨ ਨਹੀਂ ਕਰਦਾ। ਕਿਸੇ ਵੀ ਜਾਣਕਾਰੀ ਜਾਂ ਧਾਰਨਾ ਨੂੰ ਲਾਗੂ ਕਰਨ ਤੋਂ ਪਹਿਲਾਂ, ਸਬੰਧਤ ਮਾਹਿਰ ਨਾਲ ਸਲਾਹ ਕਰੋ।

ETV Bharat Logo

Copyright © 2025 Ushodaya Enterprises Pvt. Ltd., All Rights Reserved.