ਐਸਜੀਪੀਸੀ ਦੇ ਪ੍ਰਧਾਨ ਦੀ ਹੋਈ ਸਰਬਸੰਮਤੀ ਨਾਲ ਚੋਣ: ਮਹੇਸ਼ਇੰਦਰ ਗਰੇਵਾਲ
🎬 Watch Now: Feature Video
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਮਹੇਸ਼ਇੰਦਰ ਗਰੇਵਾਲ ਨੇ ਐਸਜੀਪੀਸੀ ਪ੍ਰਧਾਨ ਦੀ ਨਿਯੁਕਤੀ ਨੂੰ ਲੈ ਕੇ ਵਿਰੋਧੀਆਂ ਵੱਲੋਂ ਚੁੱਕੇ ਜਾ ਰਹੇ ਸਵਾਲਾਂ ਦਾ ਕਰਾਰ ਜਵਾਬ ਦਿੱਤਾ ਹੈ। ਗਰੇਵਾਲ ਨੇ ਸਰਬੱਤ ਖਾਲਸਾ ਅਤੇ ਮੁਤਵਾਜ਼ੀ ਜਥੇਦਾਰਾਂ ਨੂੰ ਵੀ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਪਹਿਲਾਂ ਉਹ ਆਪਣੇ ਇੱਥੇ ਲੱਗ ਰਹੇ ਪੈਸੇ ਖਾਣ ਦੇ ਇਲਜ਼ਾਮਾਂ ਦਾ ਹੀ ਜਵਾਬ ਦੇ ਦੇਣ। ਮਹੇਸ਼ਇੰਦਰ ਗਰੇਵਾਲ ਨੇ ਕਿਹਾ ਕਿ ਐੱਸਜੀਪੀਸੀ ਦੀ ਪ੍ਰਧਾਨ ਦੀ ਚੋਣ ਸਮੇਂ ਹਾਊਸ ਦੇ 160 ਮੈਂਬਰ ਉੱਥੇ ਮੌਜੂਦ ਸਨ ਅਤੇ ਸਾਰਿਆਂ ਦੀ ਸਰਬਸੰਮਤੀ ਨਾਲ ਹੀ ਪ੍ਰਧਾਨ ਦੀ ਚੋਣ ਹੋਈ ਹੈ। ਉਨ੍ਹਾਂ ਕਿਹਾ ਕਿ ਜੋ ਵਿਰੋਧੀ ਇਸ 'ਤੇ ਸਵਾਲ ਖੜ੍ਹੇ ਕਰ ਰਹੇ ਹਨ ਉਹ ਬੇਬੁਨਿਆਦ ਹਨ ਅਤੇ ਐਸਜੀਪੀਸੀ ਦੀ ਚੋਣਾਂ ਦੀ ਮੰਗ ਵੀ ਨਾਜਾਇਜ਼ ਹੈ, ਕਿਉਂਕਿ ਸੁਪਰੀਮ ਕੋਰਟ ਦੇ ਹੁਕਮਾਂ ਮੁਤਾਬਕ ਪਹਿਲਾਂ 2016 ਦੇ ਵਿੱਚ ਐਸਜੀਪੀਸੀ ਦੀਆਂ ਚੋਣਾਂ ਹੋਈਆਂ ਸਨ ਅਤੇ ਉਸ ਮੁਤਾਬਕ ਹੁਣ 2021 ਵਿੱਚ ਹੀ ਚੋਣਾਂ ਹੋ ਸਕਦੀਆਂ ਹਨ ਨਾਲ ਉਨ੍ਹਾਂ ਨੇ ਮੁਤਵਾਜ਼ੀ ਜਥੇਦਾਰਾਂ 'ਤੇ ਵੀ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਪਹਿਲਾਂ ਉਹ ਵਿਦੇਸ਼ਾਂ ਤੋਂ ਆਏ ਹੋਏ ਪੈਸਿਆਂ ਦਾ ਹਿਸਾਬ ਦੇਣ ਇਸ ਤੋਂ ਬਾਅਦ ਹੀ ਦੂਜਿਆਂ ਦੇ ਸਵਾਲ ਕਰਨ ਹਨ।