ਅੰਮ੍ਰਿਤਸਰ ਦੇ ਦੁਰਗਿਆਣਾ ਮੰਦਿਰ ਨਜ਼ਦੀਕ ਪੁਲਿਸ ਦਾ ਵੱਡਾ ਐਕਸ਼ਨ ! - Police checking hotels near Durgiana temple in Amritsar
🎬 Watch Now: Feature Video
ਅੰਮ੍ਰਿਤਸਰ:ਅੰਮ੍ਰਿਤਸਰ ’ਚ ਲੱਖਾਂ ਦੀ ਗਿਣਤੀ ਚ ਸ਼ਰਧਾਲੂ ਸੱਚਖੰਡ ਸ੍ਰੀ ਦਰਬਾਰ ਸਾਹਿਬ ,ਦੁਰਗਿਆਣਾ ਮੰਦਰ ,ਰਾਮ ਤੀਰਥ ਮੱਥਾ ਟੇਕਣ ਪਹੁੰਚਦੇ ਹਨ ਉੱਥੇ ਹੀ ਇਨ੍ਹਾਂ ਸ਼ਰਧਾਲੂਆਂ ਵਿੱਚ ਕੋਈ ਗਲਤ ਅਨਸਰ ਨਾ ਹੋਵੇ ਇਸ ਨੂੰ ਲੈ ਕੇ ਅੰਮ੍ਰਿਤਸਰ ਦੀ ਪੁਲਸ ਚੌਕੰਨੀ ਹੈ। ਪੁਲਿਸਾਂ ਵੱਲੋਂ ਲਗਾਤਾਰ ਹੀ ਦਰਬਾਰ ਸਾਹਿਬ ਅਤੇ ਦੁਰਗਿਆਣਾ ਮੰਦਿਰ ਦੇ ਨੇੜਲੇ ਹੋਟਲਾਂ ਦੀ ਅਚਾਨਕ ਜਾਂਚ ਕੀਤੀ ਜਾਂਦੀ ਹੈ। ਉੱਥੇ ਹੀ ਅੰਮ੍ਰਿਤਸਰ ਦੇ ਨਜ਼ਦੀਕ ਬਾਰਡਰ ਹੋਣ ਕਰਕੇ ਹਮੇਸ਼ਾ ਹੀ ਇੱਥੇ ਖ਼ਤਰਾ ਬਰਕਰਾਰ ਰਹਿੰਦਾ ਹੈ ਅਤੇ ਉਸੇ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਵੱਲੋਂ ਪੂਰੀ ਚੌਕਸੀ ਵਰਤੀ ਜਾ ਰਹੀ ਹੈ। ਇਸੇ ਲੜੀ ਤਹਿਤ ਅੰਮ੍ਰਿਤਸਰ ਦੀ ਪੁਲਿਸ ਵੱਲੋਂ ਅੰਮ੍ਰਿਤਸਰ ਦੇ ਦੁਰਗਿਆਣਾ ਦੇ ਨਜ਼ਦੀਕ ਜਿੰਨ੍ਹੇ ਵੀ ਹੋਟਲ ਹਨ ਉਨ੍ਹਾਂ ਦੀ ਅਚਾਨਕ ਜਾਂਚ ਕੀਤੀ (Police checking hotels near Durgiana temple) ਗਈ।