thumbnail

By

Published : May 25, 2022, 3:12 PM IST

ETV Bharat / Videos

ਪੈਟਰੋਲ ਪੰਪ ਤੋਂ ਤੇਲ ਭਰਵਾ ਕੇ ਭੱਜਣ ਵਾਲੇ ਲੁਟੇਰਿਆਂ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ

ਫਿਰੋਜ਼ਪੁਰ: ਚੌਂਕੀ ਜੋਗੇਵਾਲਾ ਦੇ ਕੋਲ ਪੈਟਰੋਲ ਪੰਪ ਤੋਂ ਕੁਝ ਵਿਅਕਤੀ ਪੈਟਰੋਲ ਭਰਾ ਕੇ ਭੱਜ ਗਏ ਸਨ ਉਨ੍ਹਾਂ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ। ਇਸ ਸਭ ਦੀ ਜਾਣਕਾਰੀ ਦਿੰਦੇ ਹੋਏ ਡੀਐੱਸਪੀ ਸੰਦੀਪ ਸਿੰਘ ਮੰਡ ਨੇ ਦੱਸਿਆ ਕਿ ਹੌਂਡਾ ਸਿਟੀ ਕਾਰ 'ਚ ਤਿੰਨ ਵਿਅਕਤੀ ਜੋ ਪੈਟਰੋਲ ਪੰਪ ਤੋਂ ਪੈਟਰੋਲ ਪਵਾ ਕੇ ਫ਼ਰਾਰ ਹੋਏ ਤਾਂ ਉਨ੍ਹਾਂ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਪੈਟਰੋਲ ਪੰਪ ਦੇ ਕਰਿੰਦਿਆਂ ਵੱਲੋਂ ਦੱਸਿਆ ਗਿਆ ਕਿ ਹੌਂਡਾ ਸਿਟੀ ਕਾਰ ਜਿਸ ਵਿੱਚ ਦੋਸ਼ੀਆਂ ਵੱਲੋਂ ਪਿਸਤੌਲ ਵਰਗੀ ਕੋਈ ਚੀਜ਼ ਦਿਖਾਕੇ ਪੈਟਰੋਲ ਭਰਵਾਇਆ ਗਿਆ। ਜਦੋਂ ਇਨ੍ਹਾਂ ਦੀ ਤਲਾਸ਼ੀ ਲਈ ਤਾਂ ਇਨ੍ਹਾਂ ਦੀ ਕਾਰ ਵਿੱਚੋਂ ਸੱਤ ਹਜ਼ਾਰ ਰੁਪਏ ਦੇ ਨਾਲ ਮਖੌਟੇ ਬਰਾਮਦ ਕੀਤੇ। ਜੋ ਇਨ੍ਹਾਂ ਤੋਂ ਪੁੱਛਗਿੱਛ 'ਚ ਅੱਗੇ ਪਤਾ ਲੱਗੇਗਾ ਕਿ ਇਨ੍ਹਾਂ ਮਖੌਟਿਆਂ ਨੂੰ ਪਾ ਕੇ ਇਨ੍ਹਾਂ ਵੱਲੋਂ ਕੀ ਕਾਰਵਾਈ ਕੀਤੀ ਜਾਣੀ ਸੀ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.