ਈ ਰਿਕਸ਼ਾ ਚਾਲਕਾਂ ਨੂੰ ਪੁਲਿਸ ਦੀ WARNING ! ਕਹੀਆਂ ਇਹ ਗੱਲਾਂ - ਈ ਰਿਕਸ਼ਾ ਵਾਲਿਆਂ ਦੀਆਂ ਲੰਬੀਆਂ ਲੰਬੀਆਂ ਕਤਾਰਾਂ
🎬 Watch Now: Feature Video
ਮੋਗਾ: ਸ਼ਹਿਰ ਅੰਦਰ ਦਿਨੋਂ ਦਿਨ ਵਧ ਰਹੀ ਈ ਰਿਕਸ਼ਾ ਦੀ ਸੰਖਿਆ ਨੂੰ ਲੈ ਕੇ ਮੋਗਾ ਦੀ ਟਰੈਫਿਕ ਪੁਲਿਸ ਵੱਲੋਂ ਦਾਣਾ ਮੰਡੀ ਵਿਖੇ ਈ ਰਿਕਸ਼ਾ ਵਾਲਿਆਂ ਨੂੰ ਟ੍ਰੈਫਿਕ ਨਿਯਮਾਂ ਤੋਂ ਜਾਣੂ ਕਰਨ ਵਾਸਤੇ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਸ਼ਹਿਰ ਦੇ ਸਾਰੇ ਈ ਰਿਕਸ਼ਾ ਵਾਲੇ ਅਤੇ ਡੀਲਰ ਪਹੁੰਚੇ। ਇਸ ਮੌਕੇ ਟ੍ਰੈਫਿਕ ਇੰਚਾਰਜ ਹਰਜੀਤ ਸਿੰਘ ਨੇ ਈ ਰਿਕਸ਼ਾ ਚਾਲਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ਼ਹਿਰ ਕਈ ਈ ਰਿਕਸ਼ਾ ਵਾਲੇ ਆਪਣੀ ਮਨ ਮਰਜ਼ੀ ਨਾਲ ਹੀ ਸ਼ਹਿਰ ਅੰਦਰ ਇਹ ਰਿਕਸ਼ਾ ’ਤੇ ਗੇੜੇ ਲਾਉਂਦੇ ਫਿਰਦੇ ਰਹਿੰਦੇ ਹਨ ਜਿਸ ਨਾਲ ਸ਼ਹਿਰ ਵਿੱਚ ਟ੍ਰੈਫਿਕ ਦਾ ਬਹੁਤ ਹੀ ਬੁਰਾ ਹਾਲ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਕਈ ਈ ਰਿਕਸ਼ਾ ਵਾਲਿਆਂ ਦੀਆਂ ਲੰਬੀਆਂ ਲੰਬੀਆਂ ਕਤਾਰਾਂ ਬਣਾਈਆਂ ਹੁੰਦੀਆਂ ਹਨ ਜਿਸ ਕਾਰਨ ਐਂਬੂਲੈਂਸ ਗੱਡੀਆਂ ਨੂੰ ਵੀ ਰਸਤਾ ਨਹੀਂ ਮਿਲਦਾ ਇਸ ਮੌਕੇ ਉਨ੍ਹਾਂ ਸੜਕਾਂ 'ਤੇ ਲੱਗੇ ਸਾਈਨ ਚਿੰਨ੍ਹਾਂ ਬਾਰੇ ਜਾਣਕਾਰੀ ਦਿੱਤੀ।