ਲੁਧਿਆਣਾ: ਜ਼ਿਲ੍ਹਾ ਪੁਲਿਸ ਨੇ ਕਾਰਵਾਈ ਕਰਦਿਆਂ ਨਿਹੰਗ ਸਿੰਘਾਂ ਦੇ ਬਾਣੇ ਵਿੱਚ ਲੁੱਟਾਂ ਖੋਹਾ ਦੀਆਂ ਵਾਰਦਾਤਾਂ ਕਰਨ ਵਾਲੇ ਗਿਰੋਹ ਦੇ 02 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ। ਜਿਹਨਾਂ ਪਾਸੋਂ ਮਾਰੂ ਹਥਿਆਰ ਅਤੇ ਵਹੀਕਲ ਬ੍ਰਾਮਦ ਕੀਤੇ ਗਏ। ਮੁਲਜ਼ਮਾਂ ਪਾਸੋਂ ਬੀਤੇ ਦਿਨੀਂ ਥਾਣਾ ਸਦਰ ਦੀ ਪੁਲਿਸ ਟੀਮ ਤੇ ਵੀ ਜਾਨਲੇਵਾ ਹਮਲਾ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਲੁਧਿਆਣਾ ਦੇ ਡੀਸੀਪੀ ਨੇ ਦੱਸਿਆ ਕਿ ਮੁਲਜ਼ਮ ਕਾਫੀ ਵਾਰਦਾਤਾਂ ਨੂੰ ਅੰਜ਼ਾਮ ਦੇ ਚੁੱਕੇ ਹਨ। ਇਨ੍ਹਾਂ ਕੋਲੋਂ ਵਾਰਦਾਤ ਵਿੱਚ ਵਰਤੇ ਜਾਂਦੇ ਕਿਰਪਾਨ 04, ਲੋਹਾ ਖੰਡੇ 02, ਗੰਡਾਸਾ ਗੰਡਾਸੀ 02, ਕਟਾਰ 01, ਵੱਡਾ ਚਾਕੂ 03, ਅਤੇ ਹੋਰ ਵਾਰਦਾਤਾਂ ਦੀ ਵਹੀਕਲ ਬ੍ਰਮਦਗੀ ਮੋਟਰਸਾਈਕਲ 04, ਕਾਰ 03, ਛੋਟਾ ਹਾਥੀ 01, ਕੈਂਟਰ 01 ਅਤੇ ਖੋਹ ਹੋਈ ਆਲਟੋ ਕਾਰ ਵੀ ਬਰਾਮਦ ਕੀਤੀ ਗਈ।
'ਪੁਲਿਸ ਪਾਰਟੀ 'ਤੇ ਵੀ ਬੀਤੇ ਦਿਨ੍ਹੀਂ ਕੀਤਾ ਸੀ ਹਮਲਾ'
ਇਸ ਸੰਬੰਧੀ ਜਸਕਰਨਜੀਤ ਸਿੰਘ ਤੇਜਾ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਇਹਨਾਂ ਵੱਲੋਂ ਪੁਲਿਸ ਪਾਰਟੀ 'ਤੇ ਵੀ ਬੀਤੇ ਦਿਨੀ ਹਮਲਾ ਕੀਤਾ ਗਿਆ ਸੀ। ਉਹਨਾਂ ਕਿਹਾ ਕਿ ਜਦੋਂ ਪੁਲਿਸ ਪਾਰਟੀ ਇਹਨਾਂ ਦੇ ਪਿੰਡ ਗ੍ਰਿਫਤਾਰੀ ਕਰਨ ਲਈ ਪਹੁੰਚੀ ਉਦੋਂ ਇਹਨਾਂ ਨੇ ਹਮਲਾ ਕੀਤਾ ਸੀ। ਉਹਨਾਂ ਕਿਹਾ ਕਿ ਹਮਲਾ ਕਰਨ ਵਾਲੇ ਨੂੰ ਵੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਅਤੇ ਸੰਬੰਧਿਤ ਥਾਣੇ ਦੇ ਵਿੱਚ ਮਾਮਲਾ ਵੀ ਦਰਜ ਕਰਵਾਇਆ ਸੀ। ਹੁਣ ਇਹ ਵੀ ਦੱਸਿਆ ਕਿ ਇਹ ਜਿਹੜੇ ਵਾਰਦਾਤ ਦੇ ਲਈ ਹਥਿਆਰ ਵਰਤਦੇ ਸਨ ਅਤੇ ਗੱਡੀਆਂ ਵਰਤਦੇ ਸਨ ਉਹ ਵੀ ਪੁਲਿਸ ਨੇ ਬਰਾਮਦ ਕਰ ਲਈਆਂ ਹਨ।
ਕਈ ਵਾਰਦਾਤਾਂ ਨੂੰ ਦਿੱਤਾ ਸੀ ਅੰਜਾਮ
ਜਸਕਰਨਜੀਤ ਸਿੰਘ ਤੇਜਾ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਇਹਨਾਂ ਵੱਲੋਂ ਆਲਟੋ ਕਾਰ ਦੀ ਖੋਹ ਕੀਤੀ ਗਈ ਸੀ। ਉਸ ਤੋਂ ਬਾਅਦ ਇਹਨਾਂ ਵੱਲੋਂ ਪੈਸੇ ਲੁੱਟੇ ਗਏ ਸਨ ਇਸ ਤੋਂ ਇਲਾਵਾ ਹੋਰ ਵੀ ਕਈ ਵਾਰਦਾਤਾਂ ਨੂੰ ਇਹਨਾਂ ਵੱਲੋਂ ਅੰਜਾਮ ਦਿੱਤਾ ਗਿਆ ਸੀ ਇੱਥੋਂ ਤੱਕ ਕਿ ਇਹਨਾਂ ਮੁਲਜ਼ਮਾਂ ਦੇ ਲੁਧਿਆਣੇ ਤੋਂ ਬਾਹਰ ਵੀ ਕਈ ਵਾਰਦਾਤਾਂ ਨੂੰ ਅੰਜਾਮ ਦਿੰਦੇ ਅੰਜਾਮ ਹਨ ਜਿੰਨਾਂ ਦੀ ਪੁਲਿਸ ਤਫਤੀਸ਼ ਕਰ ਰਹੀ ਹੈ। ਨਿਹੰਗ ਸਿੰਘ ਬਾਣੇ ਦੇ ਵਿੱਚ ਹੋਣ ਕਰਕੇ ਇਹਨਾਂ ਦੇ ਕੋਈ ਸ਼ੱਕ ਨਹੀਂ ਕਰਦਾ ਸੀ। ਹਾਲਾਂਕਿ ਇਹ ਕਿਹੜੀ ਜਥੇਬੰਦੀ ਨਾਲ ਜੁੜੇ ਹੋਏ ਹਨ। ਜਾਂ ਨਿਹੰਗ ਸੀ ਵੀ ਜਾਂ ਨਹੀਂ ਇਸ ਸਬੰਧੀ ਪੁਲਿਸ ਜਾਂਚ ਕਰ ਰਹੀ ਹੈ।