ਚੰਡੀਗੜ੍ਹ: 2024 ਦੀ ਤਰ੍ਹਾਂ 2025 ਵੀ ਪੰਜਾਬੀ ਸਿਨੇਮਾ ਲਈ ਖਾਸ ਹੋਣ ਜਾ ਰਿਹਾ ਹੈ, ਕਿਉਂਕਿ ਇਸ ਸਾਲ ਵੀ ਕਈ ਸ਼ਾਨਦਾਰ ਫਿਲਮਾਂ ਪੰਜਾਬੀ ਸਿਨੇਮਾ ਪ੍ਰੇਮੀਆਂ ਨੂੰ ਦੇਖਣ ਨੂੰ ਮਿਲਣਗੀਆਂ। ਇਸ ਦੇ ਨਾਲ ਹੀ ਫ਼ਰਵਰੀ ਮਹੀਨਾ ਵੀ ਕਾਫੀ ਵਿਸ਼ੇਸ਼ ਹੋਣ ਵਾਲਾ ਹੈ, ਕਿਉਂਕਿ ਫ਼ਰਵਰੀ ਮਹੀਨੇ ਵਿੱਚ ਇੱਕ ਜਾਂ ਦੋ ਨਹੀਂ ਬਲਕਿ ਤਿੰਨ ਵੱਡੀਆਂ ਫਿਲਮਾਂ ਰਿਲੀਜ਼ ਹੋਣ ਜਾ ਰਹੀਆਂ ਹਨ। ਆਓ ਇਹਨਾਂ ਫਿਲਮਾਂ ਬਾਰੇ ਸਰਸਰੀ ਚਰਚਾ ਕਰੀਏ...।
ਹੁਸ਼ਿਆਰ ਸਿੰਘ
ਇਸ ਲਿਸਟ ਵਿੱਚ ਸਭ ਤੋਂ ਪਹਿਲਾਂ ਗਾਇਕ-ਅਦਾਕਾਰ ਸਤਿੰਦਰ ਸਰਤਾਜ ਦੀ ਫਿਲਮ 'ਹੁਸ਼ਿਆਰ ਸਿੰਘ' ਹੈ, 7 ਫ਼ਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਇਸ ਫਿਲਮ ਦਾ ਟ੍ਰੇਲਰ ਪਹਿਲਾਂ ਹੀ ਰਿਲੀਜ਼ ਕਰ ਦਿੱਤਾ ਗਿਆ ਹੈ, ਜਿਸ ਉਤੇ ਪ੍ਰਸ਼ੰਸਕਾਂ ਨੇ ਕਾਫੀ ਪਿਆਰ ਦੀ ਵਰਖਾ ਕੀਤੀ ਹੈ, ਇਸ ਫਿਲਮ ਵਿੱਚ ਸਰਤਾਜ ਦੇ ਨਾਲ ਖੂਬਸੂਰਤ ਗਾਇਕਾ ਸਿੰਮੀ ਚਾਹਲ ਵੀ ਮੁੱਖ ਭੂਮਿਕਾ ਨਿਭਾਏਗੀ, ਇੰਨ੍ਹਾਂ ਤੋਂ ਇਲਾਵਾ ਰਾਣਾ ਰਣਬੀਰ, ਰੁਪਿੰਦਰ ਰੂਪੀ ਅਤੇ ਬੀਐਨ ਸ਼ਰਮਾ ਵਰਗੇ ਸ਼ਾਨਦਾਰ ਕਲਾਕਾਰ ਨਜ਼ਰ ਆਉਣਗੇ। ਫਿਲਮ ਨੇ ਸਕੂਲਾਂ ਵਿੱਚ ਹੁੰਦੀ ਪੜ੍ਹਾਈ ਦੇ ਮੁੱਦੇ ਨੂੰ ਚੁੱਕਿਆ ਹੈ।
ਇੱਲਤੀ
ਜਗਜੀਤ ਸੰਧੂ ਅਤੇ ਤਾਨੀਆ ਸਟਾਰਰ ਪੰਜਾਬੀ ਫਿਲਮ 'ਇੱਲਤੀ' ਵੀ 14 ਫ਼ਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ, ਫਿਲਮ ਵਿੱਚ ਤੁਹਾਨੂੰ ਵੱਖਰੀ ਤਰ੍ਹਾਂ ਦੀਆਂ ਚੀਜ਼ਾਂ ਦੇਖਣ ਨੂੰ ਮਿਲਣਗੀਆਂ। ਫਿਲਮ ਦਾ ਟ੍ਰੇਲਰ ਪਹਿਲਾਂ ਹੀ ਰਿਲੀਜ਼ ਹੋ ਚੁੱਕਿਆ ਹੈ, ਜਿਸ ਤੋਂ ਬਾਅਦ ਪ੍ਰਸ਼ੰਸਕ ਫਿਲਮ ਲਈ ਹੋਰ ਵੀ ਉਤਸ਼ਾਹ ਹਨ। ਇਸ ਫਿਲਮ ਵਿੱਚ ਰਘਵੀਰ ਬੋਲੀ, ਅਨੀਤਾ ਦੇਵਗਨ, ਸੁਰੇਂਦਰ ਸ਼ਰਮਾ, ਸੰਜੂ ਸੋਲੰਕੀ, ਸਤਵੰਤ ਕੌਰ, ਦਿਲਾਵਰ ਸਿੱਧੂ, ਦਲਜਿੰਦਰ ਬਸਰਾਂ, ਇਕਤਰ ਸਿੰਘ, ਬਸ਼ੀਰ ਖਾਨ, ਹਰਜੀਤ ਕੈਂਥ, ਜਤਿੰਦਰ ਰਾਮਗੜ੍ਹੀਆ, ਵਿਕਰਮ ਖਹਿਰਾ, ਗੁਰਨਵ, ਗੁਰੂ ਬਮਰਾਹ, ਨਵਦੀਪ, ਵਿਰਾਟ ਮਹਿਲ ਵਰਗੇ ਕਈ ਸ਼ਾਨਦਾਰ ਕਲਾਕਾਰ ਹਨ। ਫਿਲਮ ਕਈ ਤਰ੍ਹਾਂ ਦੇ ਵੱਡੇ ਮੁੱਦੇ ਲੈ ਕੇ ਆ ਰਹੀ ਹੈ।
ਬਦਨਾਮ
ਫ਼ਰਵਰੀ ਮਹੀਨੇ ਵਿੱਚ ਹੀ ਤੁਹਾਨੂੰ ਇੱਕ ਐਕਸ਼ਨ ਅਤੇ ਰੁਮਾਂਟਿਕ ਫਿਲਮ ਵੀ ਦੇਖਣ ਨੂੰ ਮਿਲੇਗੀ, ਜੀ ਹਾਂ ਅਸੀਂ ਜੈ ਰੰਧਾਵਾ ਅਤੇ ਜੈਸਮੀਨ ਭਸੀਨ ਦੀ ਫਿਲਮ 'ਬਦਨਾਮ' ਦੀ ਗੱਲ ਕਰ ਰਹੇ ਹਾਂ, ਹਾਲਾਂਕਿ ਅਜੇ ਤੱਕ ਇਸ ਫਿਲਮ ਦਾ ਇੱਕ ਗੀਤ 'ਬਿਜਲੀਆਂ' ਹੀ ਰਿਲੀਜ਼ ਹੋਇਆ ਹੈ, ਟ੍ਰੇਲਰ ਰਿਲੀਜ਼ ਹੋਣਾ ਹਜੇ ਬਾਕੀ ਹੈ। ਇਹ ਫਿਲਮ 28 ਫ਼ਰਵਰੀ ਨੂੰ ਦੁਨੀਆਂ ਭਰ ਦੇ ਸਿਨੇਮਾਘਰਾਂ ਵਿੱਚ ਦਸਤਕ ਦੇਵੇਗੀ।
ਇਹ ਵੀ ਪੜ੍ਹੋ:
- ਸਤਿੰਦਰ ਸਰਤਾਜ ਦੇਣਗੇ ਪ੍ਰਸ਼ੰਸਕਾਂ ਨੂੰ ਹੈਰਾਨ ਕਰਨ ਵਾਲਾ ਸਰਪ੍ਰਾਈਜ਼, ਫਿਲਮ 'ਚ ਨਜ਼ਰ ਆਉਣਗੇ ਦੇਸ਼ ਦੇ ਸਭ ਤੋਂ ਵੱਡੇ IAS ਅਧਿਆਪਕ
- ਲਾਈਵ ਸ਼ੋਅ ਦੌਰਾਨ ਇਸ ਦਿੱਗਜ ਗਾਇਕ ਨੇ ਔਰਤ ਪ੍ਰਸ਼ੰਸਕਾਂ ਨੂੰ ਕੀਤੀ Lip Kiss, ਵਾਇਰਲ ਵੀਡੀਓ ਨੇ ਮਚਾਇਆ ਹੰਗਾਮਾ, ਜ਼ਬਰਦਸਤ ਟ੍ਰੋਲ ਹੋਇਆ ਗਾਇਕ
- ਨਵੇਂ ਸਦਾ ਬਹਾਰ ਗਾਣੇ ਦਾ ਹਿੱਸਾ ਬਣੀ ਮਾਹੀ ਸ਼ਰਮਾ, ਵੈਲੇਨਟਾਈਨ ਹਫ਼ਤੇ ਦੌਰਾਨ ਹੋਵੇਗਾ ਰਿਲੀਜ਼