ETV Bharat / state

ਟੋਲ ਪਲਾਜ਼ੇ 'ਤੇ ਭਿੜੀਆਂ ਕਿਸਾਨਾਂ ਦੀਆਂ ਦੋ ਧਿਰਾਂ, ਚੱਲੀਆਂ ਡਾਂਗਾਂ, ਵੱਜੇ ਰੋੜੇ, ਜਾਣੋ ਕੀ ਹੈ ਪੂਰਾ ਮਾਮਲਾ... - TARN TARAN TOLL PLAZA

ਤਰਨ ਤਾਰਨ ਟੋਲ ਪਲਾਜ਼ਾ 'ਤੇ ਕਿਸਾਨਾਂ ਦੇ ਦੋ ਗੁੱਟਾਂ ਤੇ ਟੋਲ ਕਰਮੀਆਂ ਵਿਚਾਲੇ ਝੜਪ ਹੋਈ, ਇਸ ਦੌਰਾਨ ਡਾਂਗਾਂ, ਸੋਟੇ ਅਤੇ ਇੱਟਾਂ-ਰੋੜੇ ਚੱਲੇ।

Clashes between farmers and toll collectors at Tarn Taran toll plaza
ਟੋਲ ਪਲਾਜ਼ੇ 'ਤੇ ਭਿੜੀਆਂ ਕਿਸਾਨਾਂ ਦੀਆਂ ਦੋ ਧਿਰਾਂ, ਚੱਲੀਆਂ ਡਾਂਗਾਂ, ਵੱਜੇ ਰੋੜੇ, ਜਾਣੋ ਕੀ ਹੈ ਪੂਰਾ ਮਾਮਲਾ... (Etv Bharat)
author img

By ETV Bharat Punjabi Team

Published : Feb 1, 2025, 4:05 PM IST

ਤਰਨ ਤਾਰਨ: ਬੀਤੇ ਦਿਨ ਤਰਨ ਤਾਰਨ ਦੇ ਉਸਮਾ ਟੋਲ ਪਲਾਜ਼ਾ 'ਤੇ ਕਿਸਾਨਾਂ ਦੇ ਦੋ ਗੁੱਟ ਟੋਲ ਕਰਮੀਆਂ ਨਾਲ ਭਿੜ ਗਏ। ਇਸ ਦੌਰਾਨ ਕਿਸਾਨਾਂ ਵੱਲੋਂ ਜਿਥੇ ਆਪਣੀ ਹੀ ਇਕਾਈ ਦੇ ਸਥਾਨਕ ਧੜੇ ਨਾਲ ਜੁੜੇ ਕਿਸਾਨਾਂ ਦੀ ਕੁੱਟਮਾਰ ਕੀਤੀ ਗਈ, ਉਥੇ ਹੀ ਟੋਲ ਪਲਾਜ਼ਾ ਦੀ ਵੀ ਤੋੜ ਭੰਨ ਕੀਤੀ ਗਈ। ਇਸ ਘਟਨਾ ਦੀ ਵੀਡੀਓ ਸੀ.ਸੀ.ਟੀ.ਵੀ ਕੈਮਰੇ ਵਿੱਚ ਕੈਦ ਹੋ ਗਈ, ਜਿਸ ਵਿੱਚ ਕਿਸਾਨਾਂ ਦੀ ਝੜਪ ਦੀਆਂ ਤਸਵੀਰਾਂ ਸਾਫ ਨਜ਼ਰ ਆ ਰਹੀਆਂ ਹਨ।

ਟੋਲ ਪਲਾਜ਼ੇ 'ਤੇ ਭਿੜੀਆਂ ਕਿਸਾਨਾਂ ਦੀਆਂ ਦੋ ਧਿਰਾਂ (Etv Bharat)

ਕਿਸਾਨਾਂ ਦਾ ਆਪਸ 'ਚ ਹੋਇਆ ਟਕਰਾਅ

ਇਸ ਮੌਕੇ ਟੋਲ ਪਲਾਜ਼ਾ ਦੇ ਕਰਮਚਾਰੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਏਕਤਾ ਦੀ ਜੰਡਿਆਲਾ ਇਕਾਈ ਦੇ ਆਗੂ ਦਲਜੀਤ ਸਿੰਘ ਖਾਲਸਾ ਦੀ ਕਮਰਸ਼ੀਅਲ ਗੱਡੀ ਦੀ ਟੋਲ ਟੈਕਸ ਦੀ ਪਰਚੀ ਕੱਟੀ ਗਈ ਸੀ। ਜਿਸ ਦਾ ਕਿਸਾਨ ਆਗੂਆਂ ਨੇ ਵਿਰੋਧ ਕੀਤਾ ਅਤੇ ਮੌਕੇ 'ਤੇ ਕਾਫੀ ਬਹਿਸਬਾਜ਼ੀ ਹੋਈ। ਇਸ ਤੋਂ ਬਾਅਦ ਕਿਸਾਨ ਆਗੂ ਧਰਨਾ ਦੇਣ ਦੀ ਧਮਕੀ ਦੇ ਕੇ ਚਲੇ ਗਏ ਪਰ ਬਾਅਦ ਵਿੱਚ ਸਥਾਨਕ ਇਕਾਈ ਦੇ ਆਗੂ ਸਤਨਾਮ ਸਿੰਘ ਹਰੀਕੇ ਦੀ ਅਗਵਾਈ ਹੇਠ ਕਿਸਾਨ ਰਾਜ਼ੀਨਾਮਾ ਕਰਾਉਣ ਲਈ ਪਹੁੰਚੇ। ਉਨ੍ਹਾਂ ਕਿਹਾ ਕਿ ਧਰਨਾ ਦੇਣ ਆਏ ਕਿਸਾਨਾਂ ਨੇ ਜਿਥੇ ਡਾਂਗਾਂ ਨਾਲ ਟੋਲ ਪਲਾਜ਼ਾ ਦੀ ਤੋੜ ਭੰਨ ਕੀਤੀ ਤਾਂ ਉਥੇ ਹੀ ਆਪਣੀ ਹੀ ਜਥੇਬੰਦੀ ਦੇ ਰਾਜ਼ੀਨਾਮਾ ਕਰਵਾਉਣ ਆਏ ਆਗੂ ਸਤਨਾਮ ਸਿੰਘ ਅਤੇ ਉਸ ਦੇ ਸਾਥੀਆਂ ਦੀ ਕੁੱਟਮਾਰ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ।

ਤਮਾਸ਼ਬੀਨ ਬਣੀ ਪੁਲਿਸ

ਟੋਲ ਪਲਾਜ਼ਾ ਦੇ ਕਰਮਚਾਰੀ ਨੇ ਦੱਸਿਆ ਕਿ ਉਕਤ ਹਮਲੇ ਵਿੱਚ ਟੋਲ ਪਲਾਜ਼ਾ ਦੇ ਕਰਮਚਾਰੀ ਅਤੇ ਟੋਲ ਪਲਾਜ਼ਾ ਦੇ ਕਾਊਂਟਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਇਸ ਦੇ ਨਾਲ ਹੀ ਟੋਲ ਕਰਮਚਾਰੀਆਂ ਨੇ ਇਲਜ਼ਾਮ ਲਗਾਏ ਕਿ ਇਹ ਸਾਰੀ ਘਟਨਾ ਪੁਲਿਸ ਪ੍ਰਸ਼ਾਸਨ ਦੀ ਨਜ਼ਰਾਂ ਸਾਹਮਣੇ ਹੋਈ ਪਰ ਪੁਲਿਸ ਤਮਾਸ਼ਾ ਦੇਖਦੀ ਰਹੀ।

ਆਪਣੇ ਹੀ ਧੜੇ ਨੇ ਕੀਤਾ ਜ਼ਖਮੀ

ਉਧਰ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਏਕਤਾ ਦੇ ਸਥਾਨਕ ਆਗੂ ਸਤਨਾਮ ਸਿੰਘ ਹਰੀਕੇ ਨੇ ਦੱਸਿਆ ਕਿ ਉਹ ਟੋਲ ਪਲਾਜ਼ਾ 'ਤੇ ਝਗੜਾ ਰੋਕਣ ਲਈ ਆਏ ਸਨ, ਲੇਕਿਨ ਉਨ੍ਹਾਂ ਦੀ ਜਥੇਬੰਦੀ ਦੇ ਲੋਕਾਂ ਵੱਲੋਂ ਉਨ੍ਹਾਂ 'ਤੇ ਹਮਲਾ ਕਰਦਿਆਂ ਉਨ੍ਹਾਂ ਦੀ ਕੁੱਟਮਾਰ ਕੀਤੀ ਗਈ ਅਤੇ ਉਨ੍ਹਾਂ ਦੀ ਅੱਖ 'ਤੇ ਸੱਟ ਮਾਰੀ। ਇਸ ਦੌਰਾਨ ਉਨ੍ਹਾਂ ਨੂੰ ਨਜ਼ਰ ਆਉਣਾ ਵੀ ਬੰਦ ਹੋ ਗਿਆ। ਸਤਨਾਮ ਸਿੰਘ ਨੇ ਕਿਹਾ ਕਿ ਅਜਿਹੇ ਕੰਮਾਂ ਨਾਲ ਹੀ ਕਿਸਾਨ ਜਥੇਬੰਦੀਆਂ ਦੀ ਬਦਨਾਮੀ ਹੁੰਦੀ ਹੈ।

ਗੁੰਡੇ ਬੁਲਾ ਕੇ ਕੀਤੀ ਕੁੱਟਮਾਰ

ਉਧਰ ਦੂਜੇ ਪਾਸੇ ਅੰਮ੍ਰਿਤਸਰ ਤੋਂ ਟੋਲ ਪਲਾਜ਼ੇ 'ਤੇ ਧਰਨਾ ਦੇਣ ਪਹੁੰਚੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਏਕਤਾ ਆਗੂ ਪਲਵਿੰਦਰ ਸਿੰਘ ਮਾਹਲ ਨੇ ਦੱਸਿਆ ਕਿ ਉਨ੍ਹਾਂ ਦੀ ਗੱਡੀ ਸੰਗਤ ਲੈ ਕੇ ਖਨੌਰੀ ਬਾਰਡਰ ਤੋਂ ਆਈ ਸੀ। ਟੋਲ ਪਲਾਜ਼ਾ ਕਰਮਚਾਰੀਆਂ ਨੇ ਧੱਕੇ ਨਾਲ ਉਨ੍ਹਾਂ ਦੀ ਪਰਚੀ ਕੱਟੀ ਹੈ ਅਤੇ ਡਰਾਈਵਰ ਦਾ ਡਰਾਈਵਿੰਗ ਲਾਈਸੈਂਸ ਰੱਖ ਲਿਆ। ਜਦ ਉਹ ਧਰਨਾ ਦੇਣ ਪਹੁੰਚੇ ਤਾਂ ਟੋਲ ਪਲਾਜ਼ਾ ਕਰਮਚਾਰੀਆਂ ਨੇ ਕੁਝ ਗੁੰਡਿਆਂ ਨੂੰ ਬੁਲਾ ਕੇ ਸਾਡੇ 'ਤੇ ਹਮਲਾ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਪੁਲਿਸ ਵਲੋਂ ਪਹੁੰਚ ਕੇ ਉਕਤ ਗੁੰਡਿਆਂ ਨੂੰ ਭਜਾਇਆ ਗਿਆ ਹੈ ਅਤੇ ਵਿਸ਼ਵਾਸ ਦਿਵਾਇਆ ਗਿਆ ਹੈ ਕਿ ਅੱਗੇ ਤੋਂ ਅਜਿਹਾ ਨਹੀਂ ਹੋਵੇਗਾ। ਉਧਰ ਮੌਕੇ 'ਤੇ ਪੁਲਿਸ ਪਾਰਟੀ ਨਾਲ ਪਹੁੰਚੇ ਡੀ.ਐੱਸ.ਪੀ ਪੱਟੀ ਕਮਲਜੀਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਦਾ ਆਪਸ 'ਚ ਰਾਜ਼ੀਨਾਮਾ ਹੋ ਗਿਆ ਹੈ ਅਤੇ ਸਥਿਤੀ ਸ਼ਾਂਤ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.