ਪੁਲਿਸ ਨੇ ਮੋਬਾਇਲ ਚੋਰ ਗਿਰੋਹ ਦਾ ਕੀਤਾ ਪਰਦਾਫਾਸ਼, 4 ਕਾਬੂ - Lehragaga latest news
🎬 Watch Now: Feature Video
ਲਹਿਰਾਗਾਗਾ ਪੁਲਿਸ ਨੇ ਮੋਬਾਇਲਾਂ ਦੀ ਦੁਕਾਨ ਤੋਂ ਚੋਰੀ ਕਰਨ ਵਾਲੇ 4 ਲੋਕਾਂ ਦੇ ਗਿਰੋਹ ਨੂੰ (Lahiragaga police arrested the gang who stole) ਕਾਬੂ ਕੀਤਾ ਹੈ। ਇੰਨ੍ਹਾਂ ਚੋਰਾਂ ਨੇ ਵੱਡੀ ਗਿਣਤੀ ਵਿੱਚ ਮੋਬਾਇਲ ਚੋਰੀ ਕੀਤੇ ਸਨ। ਪੁਲਿਸ ਮੁਤਾਬਿਕ ਇਨ੍ਹਾਂ ਚੋਰਾਂ ਨੇ ਐਕਸਿਸ ਬੈਂਕ ਨੂੰ ਵੀ ਨਿਸ਼ਾਨਾ ਬਣਾਇਆ ਸੀ। ਇਸ ਗਿਰੋਹ ਵੱਲੋਂ ਸ਼ਹਿਰ ਵਿੱਚ ਅਲੱਗ-ਅਲੱਗ ਦੁਕਾਨਾਂ ਤੋਂ ਮੋਬਾਇਲ ਚੋਰੀ ਕੀਤੇ ਸਨ। ਇਸੇ ਦੌਰਨ SHO ਜਤਿੰਦਰਪਾਲ ਸਿੰਘ ਨੇ ਦੱਸਿਆ ਕਿ ਚੋਰਾਂ ਵੱਲੋਂ ਲਗਾਤਾਰ ਮੋਬਾਇਲਾਂ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਸੀ। ਮੋਬਾਇਲਾਂ ਦੇ ਨਾਲ-ਨਾਲ ਇੰਨ੍ਹਾਂ ਵੱਲੋਂ ਹੋਰ ਵੀ ਸਾਮਾਨ ਚੋਰੀ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਾਡੀ ਪੁਲਿਸ ਵੱਲੋਂ ਚੋਰਾਂ ਨੂੰ ਫੜਾ ਲਿਆ ਗਿਆ ਹੈ। ਜਿਨ੍ਹਾਂ ਤੋਂ ਵੱਡੀ ਗਿਣਤੀ ਦੇ ਵਿਚ ਮੋਬਾਇਲ ਅਤੇ ਹੋਰ ਵੀ ਚੋਰੀ ਦਾ ਕਾਫੀ ਸਾਮਾਨ ਬਰਾਮਦ ਹੋਇਆ ਹੈ।