ਕਰਜ਼ੇ ਤੋਂ ਪ੍ਰੇਸ਼ਾਨ ਮਜ਼ਦੂਰ ਨੇ ਕੀਤੀ ਖ਼ੁਦਕੁਸ਼ੀ, ਜ਼ਹਿਰ ਨਿਗਲ ਜੀਵਨ ਲੀਲਾ ਕੀਤੀ ਸਮਾਪਤ - ਭਦੌੜ ਮਜ਼ਦੂਰ ਖ਼ੁਦਕੁਸ਼ੀ
🎬 Watch Now: Feature Video
ਭਦੌੜ ਦੇ ਵਾਰਡ ਨੰਬਰ 7 ਦੇ ਨੌਜਵਾਨ ਨੇ ਬੇਰੁਜ਼ਗਾਰੀ ਤੇ ਕਰਜ਼ੇ ਦੀ ਮਾਰ ਨੂੰ ਨਾ ਝੱਲਦਾ ਹੋਇਆ ਜ਼ਹਿਰੀਲੀ ਦਵਾਈ ਨਿਗਲ (laborer committed suicide in Bhadaur) ਗਿਆ। 32 ਸਾਲਾ ਨੌਜਵਾਨ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ। ਮੋਹੱਲੇ ਵਾਲਿਆਂ ਦੇ ਦੱਸਣ ਮੁਤਾਬਿਕ ਬਿੱਟੂ ਸਿੰਘ ਦਿਹਾੜੀ ਮਜ਼ਦੂਰੀ ਕਰ ਕੇ ਪੇਟ ਪਾਲਦਾ ਸੀ ਤੇ ਪਿਛਲੇ ਸਮੇਂ ਦੌਰਾਨ ਬਾਪ ਦੀ ਵੀ ਬਿਮਾਰੀ ਨਾਲ਼ ਮੌਤ ਹੋ ਗਈ ਤੇ ਛੋਟੇ ਭਰਾ ਨੇ ਵੀ ਏਸੇ ਤਰ੍ਹਾਂ ਜ਼ਹਿਰੀਲੀ ਦਵਾਈ ਪੀ ਕੇ ਜੀਵਨ ਲੀਲਾ ਸਮਾਪਤ ਕਰ ਲਈ ਸੀ। ਪਰਿਵਾਰ ਆਰਥਿਕ ਤੰਗੀ ਨਾਲ਼ ਹੀ ਝੂਜਦਾ ਰਿਹਾ ਹੈ ਤੇ ਸਥਾਨਕ ਲੋਕਾਂ ਨੇ ਸਰਕਾਰ ਨੂੰ ਵੀ ਮੱਦਦ ਦੀ ਗੁਹਾਰ ਲਾਈ ਹੈ।