ਕਿਸਾਨੀ ਅੰਦੋਲਨ 'ਚ ਸ਼ਹੀਦ ਮਾਤਾ ਮਲਕੀਤ ਕੌਰ ਦੇ ਪਰਿਵਾਰ ਦੀ ਕੋਹਿਨੂਰ ਕਲੱਬ ਨੇ ਕੀਤੀ ਮਾਲੀ ਮੱਦਦ - ਅਮਰੀਕਾ ਦੇ ਕੋਹਿਨੂਰ ਕਲੱਬ
🎬 Watch Now: Feature Video
ਮਾਨਸਾ: ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਜਥੇਬੰਦੀਆਂ ਦਾ ਸੰਘਰਸ਼ ਜਿੱਥੇ ਲਗਾਤਾਰ ਤਿੱਖਾ ਹੁੰਦਾ ਜਾ ਰਿਹਾ ਹੈ। ਉੱਥੇ ਹੀ ਕਿਸਾਨੀ ਅੰਦੋਲਨ ਦੌਰਾਨ ਅਨੇਕਾਂ ਹੀ ਕਿਸਾਨ ਮਜ਼ਦੂਰ ਆਪਣੀਆਂ ਜਾਨਾਂ ਗੁਆ ਰਹੇ ਹਨ। ਇਸੇ ਸੰਘਰਸ਼ ਵਿੱਚ ਬੀਤੇ ਦਿਨੀਂ ਮਜ਼ਦੂਰ ਮੁਕਤੀ ਮੋਰਚਾ ਦੀ ਆਗੂ ਮਲਕੀਤ ਕੌਰ ਨੇ ਆਪਣੀ ਜਾਨ ਗੁਆਈ ਸੀ। ਇਸ ਲਈ ਪਰਿਵਾਰ ਦੀ ਮਾਲੀ ਮੱਦਦ ਕਰਨ ਲਈ ਅਮਰੀਕਾ ਦੇ ਕੋਹਿਨੂਰ ਕਲੱਬ ਵੱਲੋਂ ਮਾਤਾ ਮਲਕੀਤ ਕੌਰ ਦੇ ਪਰਿਵਾਰ ਨੂੰ 1 ਲੱਖ ਰੁਪਏ ਦੀ ਮਾਲੀ ਮਦਦ ਦਿੱਤੀ ਗਈ। ਮਾਲੀ ਮਦਦ ਦੇਣ ਆਏ ਹਰਵਿੰਦਰ ਸਿੰਘ ਨੇ ਕਿਹਾ ਕਿ ਮਾਤਾ ਮਲਕੀਤ ਕੌਰ ਦੀ ਸ਼ਹਾਦਤ ਨੂੰ ਜ਼ਾਇਆ ਨਹੀਂ ਜਾਣ ਦਿੱਤਾ ਜਾਵੇਗਾ। ਮਾਤਾ ਮਲਕੀਤ ਕੌਰ ਨੇ ਕਿਸਾਨੀ ਸੰਘਰਸ਼ ਲਈ ਆਪਣੀ ਜਾਨ ਗੁਆਈ ਹੈ। ਇਸ ਲਈ ਉਹ ਆਪਣੇ ਕਲੱਬ ਵੱਲੋਂ ਇਸ ਪਰਿਵਾਰ ਨੂੰ ਕੁੱਝ ਮਾਲੀ ਮਦਦ ਦੇਣ ਆਏ ਹਰਵਿੰਦਰ ਸਿੰਘ ਰੰਧਾਵਾ ਨੇ ਲੋਕਾਂ ਨੂੰ ਅਪੀਲ ਕੀਤੀ ਤਾਂ ਕਿ ਇਸ ਸੰਘਰਸ਼ ਵਿੱਚ ਕਰ ਲਿਆ ਵੱਧ ਤੋਂ ਵੱਧ ਵਿਅਕਤੀ ਯੋਗਦਾਨ ਪਾਉਣ।