ਡਰਾਇਵਰ ਨੇ ਖੋਇਆ ਸੰਤੁਲਨ, ਫਿਲਮੀ ਸਟਾਈਲ 'ਚ ਪਲਟੀ ਲਾਰੀ - state highway near Koyilandi
🎬 Watch Now: Feature Video
ਕੇਰਲਾ: ਕੇਰਲ 'ਚ ਸੜਕ ਹਾਦਸੇ ਦਾ ਹੈਰਾਨ ਕਰ ਦੇਣ ਵਾਲਾ ਵੀਡੀਓ ਸਾਹਮਣੇ ਆਇਆ ਹੈ। ਕੋਝੀਕੋਡ ਦੇ ਕੋਇਲੰਡੀ ਨੇੜੇ ਰਾਜ ਮਾਰਗ 'ਤੇ ਇੱਕ ਘੁਮਾਵਦਾਰ ਮੋੜ 'ਤੇ ਲਾਰੀ ਡਰਾਈਵਰ ਨੇ ਅਚਾਨਕ ਵਾਹਨ 'ਤੇ ਕੰਟਰੋਲ ਗੁਆ ਦਿੱਤਾ (state highway near Koyilandi)। ਗੱਡੀ ਸੜਕ 'ਤੇ ਪਲਟ ਗਈ, ਜਿਸ 'ਤੇ ਰੱਖੀਆਂ ਬੋਰੀਆਂ ਵੀ ਇਧਰ-ਉਧਰ ਡਿੱਗ ਗਈਆਂ। ਖੁਸ਼ਕਿਸਮਤੀ ਨਾਲ ਜਦੋਂ ਇਹ ਹਾਦਸਾ ਵਾਪਰਿਆ ਤਾਂ ਉਲਟ ਦਿਸ਼ਾ ਤੋਂ ਕੋਈ ਵਾਹਨ ਨਹੀਂ ਆ ਰਿਹਾ (driver lost control over flipped over) ਸੀ। ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਸੜਕ ਬਣਾਉਂਦੇ ਸਮੇਂ ਮਾਪਦੰਡਾਂ ਦਾ ਧਿਆਨ ਨਹੀਂ ਰੱਖਿਆ ਗਿਆ, ਜਿਸ ਕਾਰਨ ਇੱਥੇ ਹਾਦਸੇ ਵਾਪਰਦੇ ਹਨ। ਲਾਰੀ ਦੇ ਡਰਾਈਵਰ ਅਤੇ ਕਲੀਨਰ ਨੂੰ ਸੱਟਾਂ ਲੱਗੀਆਂ। ਉਨ੍ਹਾਂ ਨੂੰ ਕੋਝੀਕੋਡ ਮੈਡੀਕਲ ਕਾਲਜ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।