ਇਨਕਮ ਟੈਕਸ ਵਿਭਾਗ ਨੇ ਕੀਤੀ ਕਬਾੜ ਦੀ ਦੁਕਾਨ 'ਤੇ ਰੇਡ - ਸੇਲ ਅਤੇ ਪਰਚੇਜ਼ ਦੇ ਬਿੱਲ
🎬 Watch Now: Feature Video
ਮੋਗਾ: ਇਨਕਮ ਟੈਕਸ ਵਿਭਾਗ ਨੇ ਰਾਜੂ ਸੇਲਜ਼ ਕਾਰਪੋਰੇਸ਼ਨ ਨਾਂਅ ਦੀ ਦੁਕਾਨ 'ਤੇ ਰੇਡ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਇਨਕਮ ਟੈਕਸ ਵਿਭਾਗ ਦੇ ਅਫ਼ਸਰ ਡਿੰਪਲ ਨੇ ਕਿਹਾ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਇਸ ਦੁਕਾਨ ਦੇ ਕੰਮ ਵਿੱਚ ਕਾਫ਼ੀ ਹੇਰਾ ਫੇਰੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਕੋਲੇ ਕੰਪੋਜ਼ਿਸ਼ਨ ਨੰਬਰ ਹੈ ਇਨ੍ਹਾਂ ਕੌਲ ਕਾਫੀ ਗੋਦਾਮ ਹਨ ਅਤੇ ਸੇਲ ਘੱਟ ਦਿਖਾ ਕੇ ਟੈਕਸ ਦੀ ਚੋਰੀ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸੀਂ ਇਥੇ ਰੇਡ ਕੀਤੀ ਹੈ ਅਤੇ ਸੇਲ ਅਤੇ ਪਰਚੇਜ਼ ਦੇ ਬਿੱਲ ਹਾਸਲ ਕਰ ਲਏ ਹਨ। ਉਨ੍ਹਾਂ ਦੱਸਿਆ ਕਿ ਸਾਡੇ ਵੱਲੋਂ ਜਾਂਚ ਜਾਰੀ ਹੈ। ਉਨ੍ਹਾਂ ਕਿਹਾ ਜਾਂਚ ਦੌਰਾਨ ਜੇ ਕੁੱਝ ਪਇਆ ਜਾਦਾ ਹੈ ਤਾਂ ਇਨ੍ਹਾਂ 'ਤੇ ਜੁਰਮਾਨਾ ਕੀਤਾ ਜਾਵੇਗਾ।