ਬੈਰੀਗੇਟ ਤੋੜ ਕੇ ਪੰਜਾਬ ਅਤੇ ਹਰਿਆਣਾ ਦੇ ਕਿਸਾਨ ਦਿੱਲੀ ਲਈ ਹੋਏ ਰਵਾਨਾ - ਖੇਤੀ ਕਾਨੂੰਨਾਂ ਦੇ ਵਿਰੋਧ
🎬 Watch Now: Feature Video
ਮਾਨਸਾ: ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨੀ ਲਗਾਤਾਰ ਧਰਨਾ ਪ੍ਰਦਰਸ਼ਨ ਚੱਲ ਰਿਹਾ ਹੈ। ਉਸ ਲੜੀ ਦੇ ਤਹਿਤ ਕਿਸਾਨ ਜਥੇਬੰਦੀਆਂ ਵੱਲੋਂ ਭਾਰੀ ਇਕੱਠ ਕਰਕੇ ਦਿੱਲੀ ਵੱਲ ਨੂੰ ਕੂਚ ਕੀਤੀ ਹੈ ਅਤੇ ਹਰਿਆਣਾ ਸਰਕਾਰ ਵੱਲੋਂ ਜੋ ਵੀ ਬੈਰੀਗੇਟ ਲਗਾਏ ਹੋਏ ਹਨ। ਪੰਜਾਬ ਦਾ ਬੈਰੀਗੇਟ ਫਿਰ ਹਰਿਆਣਾ ਦਾ ਬੈਰੀਗੇਟ ਤੋੜ ਕੇ ਕਿਸਾਨ ਦਿੱਲੀ ਵੱਲ ਨੂੰ ਰਵਾਨਾ ਹੋ ਗਏ। ਇੱਕ ਪਾਸੇ ਪੰਜਾਬ ਦੇ ਕਿਸਾਨ ਅਤੇ ਦੁਸਰੇ ਪਾਸੇ ਹਰਿਆਣਾ ਦੇ ਕਿਸਾਨਾਂ ਨੇ ਮਦਦ ਕੀਤੀ ਤੇ ਸਾਰੇ ਬੈਰੀਗੇਟ ਤੋੜ ਕੇ ਦਿੱਲੀ ਨੂੰ ਰਵਾਨਾ ਹੋਏ। ਹਰਿਆਣਾ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਬਹੁਤ ਪ੍ਰੇਸ਼ਾਨ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਨਾਲ ਮਿਲਕੇ ਸਾਰੇ ਬੈਰੀਗੇਟ ਤੋੜ ਦਿੱਤੇ ਹਨ ਤੇ ਦਿੱਲੀ ਜਾਣਾ ਲਈ ਅਗਰੋਹਾ ਦਾ ਬੈਰੀਗੇਟ ਤੋੜ ਕੇ ਅਸੀ ਦਿੱਲੀ ਨੂੰ ਨਿਕਲ ਜਾਣਾ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਅਸੀਂ ਨਹੀਂ ਰੁਕਣਾ।