ਚੰਡੀਗੜ੍ਹ: ਪੰਜਾਬੀ ਸਿਨੇਮਾ ਦੇ ਲਈ ਜਨਵਰੀ 2025 ਦਾ ਆਗਾਜ਼ ਸੁਖਦ ਅਤੇ ਖੁਸ਼ੀ ਭਰੇ ਅਹਿਸਾਸ ਵਾਂਗ ਸਾਬਿਤ ਨਹੀਂ ਹੋ ਸਕਿਆ, ਜਿਸ ਦਾ ਕਾਰਨ ਹੁਣ ਤੱਕ ਰਿਲੀਜ਼ ਹੋਈਆਂ ਅੱਠ ਦੇ ਲਗਭਗ ਫਿਲਮਾਂ ਵਿੱਚੋਂ ਛੇ ਦਾ ਬਾਕਿਸ ਆਫਿਸ ਉਤੇ ਬੁਰੀ ਤਰ੍ਹਾਂ ਨਾਕਾਮਯਾਬ ਹੋ ਜਾਣਾ ਮੰਨਿਆ ਜਾ ਸਕਦਾ ਹੈ, ਜਦਕਿ ਬਾਕੀ ਦੋ ਵੀ ਟਿਕਟ ਖਿੜਕੀ 'ਤੇ ਅਪਣਾ ਵਜ਼ੂਦ ਕਾਇਮ ਰੱਖਣ ਲਈ ਕਾਫ਼ੀ ਸੰਘਰਸ਼ ਕਰਦੀਆਂ ਨਜ਼ਰੀ ਪੈ ਰਹੀਆਂ ਹਨ।
ਪਾਲੀਵੁੱਡ ਗਲਿਆਰਿਆਂ ਵਿੱਚ ਮਾਯੂਸੀ ਪੈਦਾ ਕਰ ਦੇਣ ਵਾਲੇ ਉਕਤ ਫਿਲਮੀ ਪਰਿਪੇਸ਼ ਦੇ ਮੱਦੇਨਜ਼ਰ ਸਾਹਮਣੇ ਆਈਆਂ ਅਤੇ ਬੁਰੀ ਤਰ੍ਹਾਂ ਫਲਾਪ ਰਹੀਆਂ ਫਿਲਮਾਂ ਵੱਲ ਆਓ ਮਾਰਦੇ ਹਾਂ ਇੱਕ ਝਾਤ:
ਮਿੱਠੀਏ (03 ਜਨਵਰੀ)
'ਕਪੂਰ ਫਿਲਮ ਪ੍ਰੋਡੋਕਸ਼ਨ' ਅਤੇ 'ਸਟੂਡਿਓਜ ਅਤੇ ਸੁਰਿੰਦਰ ਸਿੰਘ' ਵੱਲੋਂ ਲਿਖੀ ਅਤੇ ਪੇਸ਼ ਕੀਤੀ ਗਈ ਇਸ ਫਿਲਮ ਦਾ ਨਿਰਮਾਣ ਐਸਐਸ ਫਿਲਮਜ਼, ਜਯੋਤੀ ਕਪੂਰ, ਜੋਗਿੰਦਰ ਸਿੰਘ ਰਹੀਲ ਦੁਆਰਾ ਕੀਤਾ ਗਿਆ, ਜਦਕਿ ਇਸਦਾ ਨਿਰਦੇਸ਼ਨ ਹਰਜੀਤ ਜੱਸਲ ਵੱਲੋਂ ਕੀਤਾ ਗਿਆ। ਫਿਲਮੀ ਗਲਿਆਰਿਆਂ ਵਿੱਚ ਪ੍ਰਸ਼ੰਸਾ ਦਾ ਕੇਂਦਰ ਬਣੀ ਰਹੀ ਇਹ ਫਿਲਮ ਦਰਸ਼ਕਾਂ ਦਾ ਬਹੁਤ ਜਿਆਦਾ ਰਿਸਪਾਂਸ ਹਾਸਿਲ ਕਰਨ ਵਿੱਚ ਨਾਕਾਮ ਰਹੀ।
![ਮਿੱਠੀਏ](https://etvbharatimages.akamaized.net/etvbharat/prod-images/12-02-2025/pb-fdk-10034-02-the-beginning-of-january-2025-fell-short-of-expectations-for-punjabi-cinema-with-six-out-of-eight-releases-flopping-at-the-box-office_10022025113114_1002f_1739167274_1021.jpg)
ਫ਼ਰਲੋ (10 ਜਨਵਰੀ)
ਪਾਲੀਵੁੱਡ ਦੇ ਮਸ਼ਹੂਰ ਅਦਾਕਾਰ ਗੁਰਪ੍ਰੀਤ ਘੁੱਗੀ ਅਤੇ 'ਰਾਊਂਡ ਸੁਕੇਅਰ ਪ੍ਰੋਡੋਕਸ਼ਨ' ਵੱਲੋਂ ਸੁਯੰਕਤ ਰੂਪ ਵਿੱਚ ਨਿਰਮਿਤ ਕੀਤੀ ਗਈ ਇਸ ਫਿਲਮ ਦਾ ਨਿਰਦੇਸ਼ਨ ਵਿਕਰਮ ਗਰੋਵਰ ਦੁਆਰਾ ਕੀਤਾ ਗਿਆ, ਜਿੰਨ੍ਹਾਂ ਵੱਲੋਂ ਨਿਰਦੇਸ਼ਿਤ ਕੀਤੀ ਗਈ ਇਹ ਫਿਲਮ ਦਰਸ਼ਕਾਂ ਦੀਆਂ ਉਮੀਦਾਂ ਪੂਰੀਆਂ ਕਰਨ ਵਿੱਚ ਪੂਰੀ ਤਰ੍ਹਾਂ ਅਸਫ਼ਲ ਰਹੀ, ਜਿੰਨ੍ਹਾਂ ਦੀ ਬਤੌਰ ਨਿਰਦੇਸ਼ਕ ਇਸ ਦੂਜੀ ਫਿਲਮ ਨੂੰ ਵੀ ਉਨ੍ਹਾਂ ਕਾਫ਼ੀ ਵੱਡੇ ਸੈੱਟਅੱਪ ਅਧੀਨ ਸਾਹਮਣੇ ਲਿਆਂਦਾ।
![ਫ਼ਰਲੋ](https://etvbharatimages.akamaized.net/etvbharat/prod-images/12-02-2025/pb-fdk-10034-02-the-beginning-of-january-2025-fell-short-of-expectations-for-punjabi-cinema-with-six-out-of-eight-releases-flopping-at-the-box-office_10022025113114_1002f_1739167274_147.jpg)
ਰਿਸ਼ਤੇ ਨਾਤੇ (17 ਜਨਵਰੀ)
ਪ੍ਰਵਾਸੀ ਨਿਰਮਾਤਾ ਕਸ਼ਮੀਰ ਸਿੰਘ ਸੋਹਲ ਅਤੇ ਕੁਲਜੀਤ ਸਿੰਘ ਖਾਲਸਾ ਵੱਲੋਂ ਨਿਰਮਿਤ ਕੀਤੀ ਗਈ ਇਸ ਫਿਲਮ ਦਾ ਨਿਰਦੇਸ਼ਨ ਨਸੀਬ ਰੰਧਾਵਾ ਵੱਲੋਂ ਕੀਤਾ ਗਿਆ, ਜਿੰਨ੍ਹਾਂ ਵੱਲੋਂ ਲੰਦਨ ਵਿਖੇ ਫਿਲਮਾਈ ਗਈ ਇਸ ਫਿਲਮ ਨੂੰ ਹਰ ਤਰ੍ਹਾਂ ਦੇ ਫਿਲਮੀ ਤੜਕੇ ਨਾਲ ਅੋਤ ਪੋਤ ਕਰਨ ਦੀ ਭਰਪੂਰ ਕੋਸ਼ਿਸ਼ ਵੀ ਕੀਤੀ ਗਈ, ਪਰ ਇੰਨ੍ਹਾਂ ਸਭ ਯਤਨਾਂ ਦੇ ਬਾਵਜੂਦ ਇਹ ਫਿਲਮ ਅਪਣੀ ਲਾਗਤ ਵੀ ਪੂਰੀ ਕਰਨ ਵਿੱਚ ਅਸਫ਼ਲ ਰਹੀ।
![ਰਿਸ਼ਤੇ ਨਾਤੇ](https://etvbharatimages.akamaized.net/etvbharat/prod-images/12-02-2025/pb-fdk-10034-02-the-beginning-of-january-2025-fell-short-of-expectations-for-punjabi-cinema-with-six-out-of-eight-releases-flopping-at-the-box-office_10022025113114_1002f_1739167274_321.jpg)
ਚੋਰਾਂ ਨਾਲ ਯਾਰੀਆਂ (17 ਜਨਵਰੀ )
ਅਲਪਾਈਨ ਅਤੇ ਸਿੱਧੂ ਮੋਸ਼ਨ ਪਿਕਚਰਜ਼ ਦੇ ਬੈਨਰ ਹੇਠ ਬਣਾਈ ਗਈ ਇਸ ਫਿਲਮ ਦਾ ਨਿਰਮਾਣ ਪ੍ਰਵਾਸੀ ਭਾਰਤੀ ਨਿਰਮਾਤਾ ਗੁਰਦਿਆਲ ਸਿੰਘ ਸਿੱਧੂ ਵੱਲੋਂ ਕੀਤਾ ਗਿਆ, ਜਦ ਕਿ ਨਿਰਦੇਸ਼ਕ ਕਮਾਂਡ ਨਸੀਬ ਰੰਧਾਵਾ ਅਤੇ ਗੁਰਦਿਆਲ ਸਿੰਘ ਵੱਲੋਂ ਸੰਭਾਲੀ ਗਈ, ਪਰ ਬਾਲੀਵੁੱਡ ਅਦਾਕਾਰ ਆਰਿਆ ਬੱਬਰ ਸਮੇਤ ਨਾਮਵਰ ਸਿਤਾਰਿਆਂ ਨਾਲ ਲੈਸ ਕੀਤੀ ਗਈ ਇਹ ਫਿਲਮ ਵੀ ਦਰਸ਼ਕਾਂ ਨੂੰ ਥਿਏਟਰਾਂ ਤੱਕ ਲਿਆਉਣ ਦਾ ਦਮ ਹਾਸਿਲ ਨਹੀਂ ਕਰ ਸਕੀ।
![ਚੋਰਾਂ ਨਾਲ ਯਾਰੀਆਂ](https://etvbharatimages.akamaized.net/etvbharat/prod-images/12-02-2025/pb-fdk-10034-02-the-beginning-of-january-2025-fell-short-of-expectations-for-punjabi-cinema-with-six-out-of-eight-releases-flopping-at-the-box-office_10022025113114_1002f_1739167274_924.jpg)
ਅੱਕੜ ਬੱਕੜ ਬੰਬੇ ਬੋ 80-90 ਪੂਰੇ ਸੋ (17 ਜਨਵਰੀ)
ਪਾਲੀਵੁੱਡ ਦੀ ਅਰਥ ਭਰਪੂਰ ਫਿਲਮ ਵਜੋਂ ਸਾਹਮਣੇ ਲਿਆਂਦੀ ਗਈ ਇਸ ਫਿਲਮ ਦਾ ਲੇਖਨ ਅਤੇ ਨਿਰਦੇਸ਼ਨ ਰਾਇਲ ਸਿੰਘ ਵੱਲੋਂ ਕੀਤਾ ਗਿਆ, ਜਿੰਨ੍ਹਾਂ ਦੀ ਇਸ ਸੈਮੀ ਬਜਟ ਫਿਲਮ ਵਿੱਚ ਗੁਰਪ੍ਰੀਤ ਘੁੱਗੀ, ਵਿਕਰਮ ਚੌਹਾਨ, ਪ੍ਰਭ ਗਰੇਵਾਲ, ਅਮਰ ਨੂਰੀ, ਗੁਰਪ੍ਰੀਤ ਭੰਗੂ, ਰੁਪਿੰਦਰ ਰੂਪੀ, ਪਰਮਿੰਦਰ ਬਰਨਾਲਾ, ਮਹਾਂਬੀਰ ਭੁੱਲਰ ਵੱਲੋਂ ਲੀਡਿੰਗ ਭੂਮਿਕਾਵਾਂ ਨਿਭਾਈਆਂ ਗਈਆਂ ਪਰ ਮੰਝੇ ਹੋਏ ਐਕਟਰਜ਼ ਦੀ ਮੌਜੂਦਗੀ ਦੇ ਬਾਵਜੂਦ ਇਹ ਫਿਲਮ ਦਰਸ਼ਕਾਂ ਦੀਆਂ ਇਸ ਤੋਂ ਰਹੀਆਂ ਅਥਾਹ ਉਮੀਦਾਂ ਉਤੇ ਖਰੀ ਨਹੀਂ ਉੱਤਰ ਸਕੀ।
![ਅੱਕੜ ਬੱਕੜ ਬੰਬੇ ਬੋ 80-90 ਪੂਰੇ ਸੋ](https://etvbharatimages.akamaized.net/etvbharat/prod-images/12-02-2025/pb-fdk-10034-02-the-beginning-of-january-2025-fell-short-of-expectations-for-punjabi-cinema-with-six-out-of-eight-releases-flopping-at-the-box-office_10022025113114_1002f_1739167274_800.jpg)
ਮਝੈਲ (31 ਜਨਵਰੀ)
ਹੁਣ ਗੱਲ ਕਰਦੇ ਹਾਂ ਬਿੱਗ ਬਜਟ ਅਧੀਨ ਸਾਹਮਣੇ ਲਿਆਂਦੀ ਗਈ ਬਹੁ ਚਰਚਿਤ ਫਿਲਮੀ 'ਮਝੈਲ' ਦੀ, ਜਿਸ ਦਾ ਨਿਰਮਾਣ ਗੀਤ 'ਐਮਪੀ3' ਅਤੇ 'ਜੇਬੀਸੀਓ ਫਿਲਮਜ਼' ਵੱਲੋਂ ਕੀਤਾ ਗਿਆ। ਸਾਲ 2025 ਦੀ ਪਹਿਲੀ ਵੱਡੀ ਫਿਲਮ ਵਜੋਂ ਸਾਹਮਣੇ ਆਈ ਇਹ ਫਿਲਮ ਵੀ ਹੁਣ ਤੱਕ ਉਮੀਦਾਂ ਅਨੁਸਾਰ ਕਾਰੋਬਾਰ ਕਰਨ ਵਿੱਚ ਅਸਫ਼ਲ ਰਹੀ ਹੈ, ਹਾਲਾਂਕਿ ਇਸ ਨੂੰ ਨੌਜਵਾਨ ਵਰਗ ਦਾ ਵਧੀਆ ਰਿਸਪਾਂਸ ਮਿਲ ਰਿਹਾ ਹੈ।
![ਮਝੈਲ](https://etvbharatimages.akamaized.net/etvbharat/prod-images/12-02-2025/pb-fdk-10034-02-the-beginning-of-january-2025-fell-short-of-expectations-for-punjabi-cinema-with-six-out-of-eight-releases-flopping-at-the-box-office_10022025113114_1002f_1739167274_449.jpg)
ਹੁਸ਼ਿਆਰ ਸਿੰਘ (07 ਫ਼ਰਵਰੀ)
'ਓਮ ਜੀ ਸਿਨੇ ਵਰਲਡ ਸਟੂਡਿਓਜ਼' ਅਤੇ 'ਸਰਤਾਜ ਫਿਲਮਜ਼' ਵੱਲੋਂ ਸੰਯੁਕਤ ਰੂਪ ਵਿੱਚ ਨਿਰਮਿਤ ਕੀਤੀ ਗਈ ਇਸ ਫਿਲਮ ਨੂੰ ਕਾਫ਼ੀ ਆਹਲਾ ਅਤੇ ਮਿਆਰੀ ਕੰਟੈਂਟ ਅਧੀਨ ਦਰਸ਼ਕਾਂ ਦੇ ਸਨਮੁੱਖ ਕੀਤਾ ਗਿਆ। ਨਿਰਦੇਸ਼ਕ ਉਦੈ ਪ੍ਰਤਾਪ ਸਿੰਘ ਵੱਲੋਂ ਬਿਹਤਰੀਨ ਨਿਰਦੇਸ਼ਨਾਂ ਹੇਠ ਵਜ਼ੂਦ ਵਿੱਚ ਲਿਆਂਦੀ ਗਈ ਇਹ ਫਿਲਮ ਬਾਕਸ ਉਤੇ ਛਾਅ ਵਿੱਚ ਅਸਫ਼ਲ ਰਹੀ, ਹਾਲਾਂਕਿ ਫਿਲਮ ਦੇਖ ਰਹੇ ਦਰਸ਼ਕਾਂ ਵੱਲੋਂ ਇਸ ਨੂੰ ਸਰਾਹਿਆ ਜ਼ਰੂਰ ਜਾ ਰਿਹਾ ਹੈ, ਪਰ ਇਸ ਦਾ ਹਾਂ ਪੱਖੀ ਪ੍ਰਤੀਕਿਰਿਆਵਾਂ ਦੇ ਬਾਵਜੂਦ ਵੱਡੀ ਤਾਦਾਦ ਦਰਸ਼ਕਾਂ ਦਾ ਇਸ ਨੂੰ ਵੇਖਣ ਲਈ ਥਿਏਟਰਾਂ ਵੱਲ ਰੁਖ਼ ਨਾ ਕਰਨਾ ਹੈਰਾਨੀ ਪੈਦਾ ਕਰ ਰਿਹਾ ਹੈ।
![ਹੁਸ਼ਿਆਰ ਸਿੰਘ](https://etvbharatimages.akamaized.net/etvbharat/prod-images/12-02-2025/pb-fdk-10034-02-the-beginning-of-january-2025-fell-short-of-expectations-for-punjabi-cinema-with-six-out-of-eight-releases-flopping-at-the-box-office_10022025113114_1002f_1739167274_310.jpg)
ਇਹ ਵੀ ਪੜ੍ਹੋ: