ਕਰਜ਼ੇ ਦੀ ਭੇਟ ਚੜ੍ਹਿਆ ਪੰਜਾਬ ਦਾ ਇੱਕ ਹੋਰ ਕਿਸਾਨ - ਕਰਜ਼ੇ ਦੀ ਭੇਟ ਚੜ੍ਹਿਆ ਪੰਜਾਬ ਦਾ ਇੱਕ ਹੋਰ ਕਿਸਾਨ
🎬 Watch Now: Feature Video
ਮਾਨਸਾ: ਆਏ ਦਿਨ ਕਰਜ਼ੇ ਕਾਰਨ ਕਿਸਾਨਾਂ ਵੱਲੋਂ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ ਚ ਇੱਕ ਹੋਰ ਕਿਸਾਨ ਦਾ ਨਾਮ ਜੁੜ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਭਾਦੜਾ ਦੇ ਕਿਸਾਨ ਮੱਖਣ ਸਿੰਘ (42) ਪੁੱਤਰ ਝੰਡਾ ਸਿੰਘ ਵੱਲੋਂ ਕਣਕ ਦਾ ਝਾੜ ਘੱਟ ਨਿਕਲਣ ਤੋਂ ਦੁਖੀ ਹੋ ਕੇ ਅਤੇ ਕਰਜ਼ੇ ਦਾ ਭਾਰ ਨਾ ਝੱਲਦਿਆਂ ਖੁਦਕੁਸ਼ੀ (Farmers commit suicide ) ਕਰ ਲਈ ਹੈ। ਜਾਣਕਾਰੀ ਦਿੰਦਿਆਂ ਥਾਣਾ ਸਦਰ ਬੁਢਲਾਡਾ ਦੇ ਏ ਐਸ ਆਈ ਆਤਮਾ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਵੱਲੋਂ ਪੁਲਿਸ ਕੋਲ ਦਰਜ ਕਰਵਾਏ ਬਿਆਨ ’ਚ ਦੱਸਿਆ ਕਿ ਮੱਖਣ ਸਿੰਘ ਆਪਣੀ 4 ਕਨਾਲ ਜ਼ਮੀਨ ਸਮੇਤ ਆਪਣੇ ਪਿਤਾ ਦੀ 12 ਕਨਾਲ ਜ਼ਮੀਨ ’ਤੇ ਵੀ ਖੇਤੀ ਕਰਦਾ ਸੀ ਅਤੇ ਉਹ ਬੁਢਲਾਡਾ ਵਿਖੇ ਇੱਕ ਸ਼ੈੱਲਰ ਚ ਮੁਨੀਮ ਦਾ ਕੰਮ ਕਰਕੇ ਆਪਣੇ ਦੋ ਬੱਚਿਆਂ ਸਮੇਤ ਸਾਰੇ ਪਰਿਵਾਰ ਦਾ ਢਿੱਡ ਭਰ ਰਿਹਾ ਸੀ। ਇਸ ਵਾਰ ਕਣਕ ਦਾ ਝਾੜ ਘਟਣ ਕਰਕੇ ਉਹ ਆਪਣੇ ਸਿਰ ਲੱਖਾਂ ਰੁਪਏ ਦੇ ਕਰਜ਼ਾ ਹੋਣ ਕਰਕੇ ਕਈ ਦਿਨ੍ਹਾਂ ਤੋਂ ਪਰੇਸ਼ਾਨ ਰਹਿੰਦਾ ਸੀ। ਇਸੇ ਪ੍ਰੇਸ਼ਾਨੀ ਕਾਰਨ ਉਸਨੇ ਆਪਣੇ ਖੇਤਾਂ ਵਿਖੇ ਜਾ ਕੇ ਖੁਦਕੁਸ਼ੀ ਕਰ ਲਈ। ਪੁਲਿਸ ਵੱਲੋਂ ਬਣਦੀ ਕਾਰਵਾਈ ਤਹਿਤ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਮ੍ਰਿਤਕ ਦੇਹ ਵਾਰਸਾ ਹਵਾਲੇ ਕਰ ਦਿੱਤੀ ਹੈ।