ਚੰਡੀਗੜ੍ਹ: ਬਾਲੀਵੁੱਡ ਦੇ ਮਸ਼ਹੂਰ ਨਿਰਮਾਤਾ ਰਾਜ ਕੁੰਦਰਾ ਬਤੌਰ ਅਦਾਕਾਰ ਪਾਲੀਵੁੱਡ ਪਾਰੀ ਦਾ ਅਗਾਜ਼ ਕਰਨ ਜਾ ਰਹੇ ਹਨ, ਜੋ ਅੱਜ ਐਲਾਨੀ ਹੋਈ ਪੰਜਾਬੀ ਫਿਲਮ 'ਮੇਹਰ' ਨਾਲ ਸ਼ਾਨਦਾਰ ਡੈਬਿਊ ਕਰਨਗੇ।
'ਡੀਬੀ ਡਿਗੀਟੇਨਮੈਂਟ' ਅਤੇ 'ਰਘੂ ਖੰਨਾ' ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਫਿਲਮ ਦੇ ਨਿਰਮਾਤਾ ਦਿਵਿਆ ਭਟਨਾਗਰ ਹਨ, ਜਦਕਿ ਨਿਰਦੇਸ਼ਨ ਕਮਾਂਡ ਪੰਜਾਬੀ ਸਿਨੇਮਾ ਦੇ ਪ੍ਰਸਿੱਧ ਨਿਰਦੇਸ਼ਕ ਰਾਕੇਸ਼ ਮਹਿਤਾ ਸੰਭਾਲਣਗੇ, ਜੋ ਇਸ ਤੋਂ ਪਹਿਲਾਂ ਕਈ ਵੱਡੀਆਂ ਅਤੇ ਬਹੁ-ਚਰਚਿਤ ਪੰਜਾਬੀ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ, ਜਿੰਨ੍ਹਾਂ ਵਿੱਚ 'ਇੱਕ ਸੰਧੂ ਹੁੰਦਾ ਸੀ', 'ਯਾਰਾਂ ਵੇ', 'ਰੰਗ ਪੰਜਾਬ' ਆਦਿ ਸ਼ੁਮਾਰ ਰਹੀਆਂ ਹਨ।
![ਰਾਜ ਕੁੰਦਰਾ](https://etvbharatimages.akamaized.net/etvbharat/prod-images/13-01-2025/pb-fdk-10034-01-raj-kundra-ready-for-pollywood-innings-will-make-a-fabulous-debut-with-this-announced-punjabi-film_13012025144552_1301f_1736759752_334.jpg)
ਮੁੰਬਈ ਗਲਿਆਰਿਆਂ ਵਿੱਚ ਵਿਵਾਦਪੂਰਨ ਸ਼ਖਸੀਅਤ ਵਜੋਂ ਜਾਣੇ ਜਾਂਦੇ ਰਾਜ ਕੁੰਦਰਾ ਕਈ ਵਿਵਾਦਾਂ ਵਿੱਚ ਘਿਰੇ ਰਹੇ ਹਨ, ਜੋ ਪਹਿਲੀ ਵਾਰ ਕਿਸੇ ਪੰਜਾਬੀ ਫਿਲਮ ਦਾ ਹਿੱਸਾ ਬਣਨ ਜਾ ਰਹੇ ਹਨ, ਜਿੰਨ੍ਹਾਂ ਦੀ ਇਹ ਫਿਲਮ ਕਾਫ਼ੀ ਬਿੱਗ ਸੈੱਟਅੱਪ ਅਤੇ ਵਿਸ਼ਾਲ ਕੈਨਵਸ ਅਧੀਨ ਵਜ਼ੂਦ ਵਿੱਚ ਲਿਆਂਦੀ ਜਾਵੇਗੀ।
ਹਾਲ ਹੀ ਵਿੱਚ ਸਾਹਮਣੇ ਆਈ ਚਰਚਿਤ ਓਟੀਟੀ ਫਿਲਮ ਅੰਡਰਟਰਾਈਲ (UT69) ਦਾ ਹਿੱਸਾ ਰਹੇ ਰਾਜ ਕੁੰਦਰਾ ਅਪਣੀ ਉਕਤ ਪਹਿਲੀ ਪੰਜਾਬੀ ਫਿਲਮ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੇ ਹਨ, ਜਿੰਨ੍ਹਾਂ ਇਸ ਸੰਬੰਧੀ ਅਪਣੀ ਖੁਸ਼ੀ ਭਰੇ ਰੋਂਅ ਦਾ ਪ੍ਰਗਟਾਵਾ ਅਪਣੇ ਸ਼ੋਸ਼ਲ ਪਲੇਟਫ਼ਾਰਮ ਉਪਰ ਵੀ ਕੀਤਾ ਹੈ, ਜਿੰਨ੍ਹਾਂ ਦਿਲਚਸਪ, ਡ੍ਰਾਮੈਟਿਕ ਅਤੇ ਭਾਵਪੂਰਨ ਰੰਗਾਂ ਦਾ ਸੁਮੇਲ ਹੋਵੇਗੀ ਇਹ ਫਿਲਮ, ਜਿਸ ਨੂੰ ਹਿੰਦੀ ਅਤੇ ਪੰਜਾਬੀ ਸਿਨੇਮਾ ਦੇ ਕਈ ਨਾਮਵਰ ਕਲਾਕਾਰਾਂ ਦੀ ਸੁਮੇਲਤਾ ਵੀ ਚਾਰ ਚੰਨ ਲਾਵੇਗੀ।
ਚੰਡੀਗੜ੍ਹ ਅਤੇ ਆਸ-ਪਾਸ ਦੀਆਂ ਮਨਮੋਹਕ ਲੋਕੇਸ਼ਨਜ਼ ਉਪਰ ਫਿਲਮਾਈ ਜਾਣ ਵਾਲੀ ਉਕਤ ਫਿਲਮ ਵਿੱਚ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਦੀ ਪਤਨੀ ਅਤੇ ਬਾਲੀਵੁੱਡ ਅਦਾਕਾਰਾ ਗੀਤਾ ਬਸਰਾ ਲੀਡਿੰਗ ਭੂਮਿਕਾ ਵਿੱਚ ਨਜ਼ਰ ਆਵੇਗੀ, ਜੋ ਲੰਮੇਂ ਸਮੇਂ ਬਾਅਦ ਸਿਲਵਰ ਸਕ੍ਰੀਨ ਉਪਰ ਅਪਣੀ ਉਪ-ਸਥਿਤੀ ਦਰਜ ਕਰਵਾਉਣ ਜਾ ਰਹੀ ਹੈ।
ਇਹ ਵੀ ਪੜ੍ਹੋ: