ETV Bharat / international

7 ਪੰਜਾਬੀਆਂ ਦਾ ਕਤਲ, ਬੱਸ ਤੋਂ ਉਤਾਰ ਮਾਰੀ ਗੋਲੀ - PAKISTAN BUS ATTACK

ਪਾਕਿਸਤਾਨ ਦੇ ਬਲੋਚਿਸਤਾਨ ਵਿੱਚ ਬੰਦੂਕਧਾਰੀਆਂ ਨੇ 7 ਲੋਕਾਂ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ।

Seven Punjabi passengers killed in Pakistan
ਪਾਕਿਸਤਾਨ ਵਿੱਚ 7 ਪੰਜਾਬੀਆਂ ਦਾ ਕਤਲ (Etv Bharat)
author img

By ETV Bharat Punjabi Team

Published : Feb 19, 2025, 4:28 PM IST

Updated : Feb 19, 2025, 7:13 PM IST

ਕਵੇਟਾ (ਪਾਕਿਸਤਾਨ) : ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿੱਚ ਅਣਪਛਾਤੇ ਬੰਦੂਕਧਾਰੀਆਂ ਨੇ ਇਕ ਬੱਸ ਵਿੱਚ ਸਵਾਰ 7 ਯਾਤਰੀਆਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਇਹ ਘਟਨਾ ਬਰਖਾਨ ਜ਼ਿਲ੍ਹੇ ਦੀ ਹੈ। ਬੱਸ ਲਾਹੌਰ ਜਾ ਰਹੀ ਸੀ। ਤੁਹਾਨੂੰ ਦੱਸ ਦੇਈਏ ਕਿ ਅਫਗਾਨਿਸਤਾਨ ਅਤੇ ਈਰਾਨ ਦੀ ਸਰਹੱਦ ਨਾਲ ਲੱਗਦਾ ਬਲੋਚਿਸਤਾਨ ਸੂਬਾ ਵੱਖਵਾਦੀ ਬਾਗੀਆਂ ਅਤੇ ਪਾਕਿਸਤਾਨ ਵਿਚਾਲੇ ਦਹਾਕਿਆਂ ਤੋਂ ਚੱਲੀ ਜੰਗ ਦਾ ਮੈਦਾਨ ਬਣ ਗਿਆ ਹੈ। ਇੱਥੇ ਵੱਖਵਾਦੀ ਵਧੇਰੇ ਖੁਦਮੁਖਤਿਆਰੀ ਦੇ ਨਾਲ-ਨਾਲ ਖੇਤਰ ਦੇ ਕੁਦਰਤੀ ਸਰੋਤਾਂ ਵਿੱਚ ਹਿੱਸਾ ਚਾਹੁੰਦੇ ਹਨ।

ਪੰਜਾਬੀਆਂ ਦਾ ਕੀਤਾ ਕਤਲ

ਘਟਨਾ ਬਾਰੇ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀ ਡਿਪਟੀ ਕਮਿਸ਼ਨਰ ਵਕਾਰ ਖੁਰਸ਼ੀਦ ਆਲਮ ਨੇ ਦੱਸਿਆ ਕਿ ਕਰੀਬ 40 ਹਥਿਆਰਬੰਦ ਲੋਕਾਂ ਦੇ ਇੱਕ ਸਮੂਹ ਨੇ ਕਈ ਬੱਸਾਂ ਅਤੇ ਵਾਹਨਾਂ ਨੂੰ ਰੋਕ ਲਿਆ। ਇਨ੍ਹਾਂ ਲੋਕਾਂ ਨੇ ਰਾਸ਼ਟਰੀ ਪਛਾਣ ਪੱਤਰਾਂ ਦੀ ਜਾਂਚ ਕਰਨ ਤੋਂ ਬਾਅਦ 7 ਯਾਤਰੀਆਂ ਨੂੰ ਬੱਸ ਤੋਂ ਹੇਠਾਂ ਉਤਾਰ ਕੇ ਗੋਲੀ ਮਾਰ ਦਿੱਤੀ। ਉਨ੍ਹਾਂ ਦੱਸਿਆ ਕਿ ਮਾਰੇ ਗਏ ਸਾਰੇ ਸੱਤ ਲੋਕ ਕੇਂਦਰੀ ਪੰਜਾਬ ਸੂਬੇ ਦੇ ਵਸਨੀਕ ਸਨ। ਇਸ ਸਬੰਧੀ ਇਲਾਕੇ ਦੇ ਸਹਾਇਕ ਕਮਿਸ਼ਨਰ ਖਾਦਿਮ ਹੁਸੈਨ ਨੇ ਦੱਸਿਆ ਕਿ ਇਹ ਕਤਲ ਪੰਜਾਬ ਦੇ ਦੱਖਣੀ ਡੇਰਾ ਗਾਜਾ ਖਾਂ ਦੇ ਬਰਖਾਨ ਨੂੰ ਜੋੜਨ ਵਾਲੀ ਸੜਕ 'ਤੇ ਹੋਇਆ ਹੈ।

ਕਿਸੇ ਵੀ ਸਮੂਹ ਨੇ ਹਮਲੇ ਦੀ ਨਹੀਂ ਲਈ ਜ਼ਿੰਮੇਵਾਰੀ

ਹਾਲਾਂਕਿ ਕਿਸੇ ਵੀ ਸਮੂਹ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਕਤਲ ਦੇ ਪਿੱਛੇ ਦਾ ਕਾਰਨ ਵੀ ਸਾਹਮਣੇ ਨਹੀਂ ਆਇਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਘਟਨਾ ਤੋਂ ਬਾਅਦ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਪਰ ਹਮਲਾਵਰ ਫਰਾਰ ਹੋ ਗਏ। ਵਰਨਣਯੋਗ ਹੈ ਕਿ ਇਸ ਤੋਂ ਪਹਿਲਾਂ ਕੋਲੇ ਦੀ ਖਾਣ ਵਾਲੇ ਵਾਹਨ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਬੰਬ ਧਮਾਕੇ ਵਿਚ ਘੱਟੋ-ਘੱਟ 11 ਲੋਕਾਂ ਦੀ ਮੌਤ ਹੋ ਗਈ ਸੀ ਅਤੇ 6 ਹੋਰ ਜ਼ਖਮੀ ਹੋ ਗਏ ਸਨ। ਇੰਨਾ ਹੀ ਨਹੀਂ, ਪਿਛਲੇ ਸਾਲ ਅਗਸਤ 'ਚ ਵੱਖਵਾਦੀ ਅੱਤਵਾਦੀਆਂ ਨੇ ਪਾਕਿਸਤਾਨ 'ਚ ਕਈ ਹਮਲੇ ਕੀਤੇ ਸਨ, ਜਿਨ੍ਹਾਂ 'ਚ ਦਰਜਨਾਂ ਲੋਕ ਮਾਰੇ ਗਏ ਸਨ।

Last Updated : Feb 19, 2025, 7:13 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.