ਹੈਦਰਾਬਾਦ: ਪੰਚਾਗ ਦੇ ਅਨੁਸਾਰ, 14 ਜਨਵਰੀ ਨੂੰ ਮਕਰ ਸੰਕ੍ਰਾਂਤੀ ਮਨਾਈ ਜਾਵੇਗੀ। ਹਰ ਸਾਲ ਮਕਰ ਸੰਕ੍ਰਾਂਤੀ ਦਾ ਤਿਉਹਾਰ ਦੇਸ਼ ਭਰ 'ਚ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇਸ ਤਿਉਹਾਰ ਨੂੰ ਨਵੇਂ ਸੀਜ਼ਨ ਅਤੇ ਨਵੀਂ ਫਸਲ ਦਾ ਵੀ ਸੰਕੇਤ ਮੰਨਿਆ ਜਾਂਦਾ ਹੈ। ਇਸ ਦਿਨ ਸੂਰਜ ਦੇਵਤਾ ਨੂੰ ਅਰਘ ਅਤੇ ਪੂਜਾ ਕਰਨਾ ਸ਼ੁਭ ਮੰਨਿਆ ਜਾਂਦਾ ਹੈ। ਮਕਰ ਸੰਕ੍ਰਾਂਤੀ ਦੇ ਦਿਨ ਦਾਨ ਕਰਨ ਦੀ ਪਰੰਪਰਾ ਵੀ ਹੈ। ਮੰਨਿਆ ਜਾਂਦਾ ਹੈ ਕਿ ਅਜਿਹਾ ਕਰਨ ਨਾਲ ਸੂਰਜ ਦੇਵਤਾ ਦੀ ਕਿਰਪਾ ਹੁੰਦੀ ਹੈ। ਇਸ ਦਿਨ ਸ਼ੁੱਭ ਸਮੇਂ 'ਚ ਪਵਿੱਤਰ ਨਦੀਂ 'ਚ ਇਸ਼ਨਾਨ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ, ਮੰਦਿਰ ਜਾਂ ਗਰੀਬ ਲੋਕਾਂ 'ਚ ਦਾਨ ਵੀ ਕਰਨਾ ਚਾਹੀਦਾ ਹੈ। ਧਾਰਮਿਕ ਮਾਨਤਾਵਾਂ ਅਨੁਸਾਰ, ਇਨ੍ਹਾਂ ਕੰਮਾਂ ਨੂੰ ਕਰਨ ਨਾਲ ਸੂਰਜ ਦੇਵਤਾ ਦੀ ਕਿਰਪਾ ਨਾਲ ਸੁੱਖ ਮਿਲਦਾ ਹੈ ਅਤੇ ਜੀਵਨ 'ਚ ਸਕਾਰਾਤਮਕ ਬਦਲਾਅ ਆਉਦੇ ਹਨ।
ਸੂਰਜ ਦੇਵਤਾ ਨੂੰ ਖੁਸ਼ ਕਿਵੇਂ ਕਰੀਏ?
ਸੂਰਜ ਦੇਵਤਾ ਨੂੰ ਖੁਸ਼ ਕਰਨ ਲਈ ਇਸ ਦਿਨ ਇਸ਼ਨਾਨ ਕਰਨ ਤੋਂ ਬਾਅਦ ਸੂਰਜ ਦੇਵਤਾ ਨੂੰ ਅਰਘ ਅਰਪਿਤ ਅਤੇ ਪੂਜਾ ਕਰੋ। ਇਸਦੇ ਨਾਲ ਹੀ ਦਾਨ ਵੀ ਜ਼ਰੂਰ ਕਰੋ।
ਮਕਰ ਸੰਕ੍ਰਾਂਤੀ ਦੇ ਦਿਨ ਇਨ੍ਹਾਂ ਚੀਜ਼ਾਂ ਨੂੰ ਕਰੋ ਦਾਨ
- ਅਨਾਜ: ਜੇਕਰ ਤੁਸੀਂ ਜੀਵਨ 'ਚ ਧਨ ਦੀ ਕਮੀ ਨਹੀਂ ਚਾਹੁੰਦੇ ਤਾਂ ਮਕਰ ਸੰਕ੍ਰਾਂਤੀ ਦੇ ਦਿਨ ਅਨਾਜ ਦਾ ਦਾਨ ਕਰੋ। ਅੰਨਪੂਰਨਾ ਮਾਤਾ ਅਨਾਜ ਅਤੇ ਭੋਜਨ ਦੀ ਦੇਵੀ ਹੈ। ਧਾਰਮਿਕ ਮਾਨਤਾਵਾਂ ਅਨੁਸਾਰ, ਮਕਰ ਸੰਕ੍ਰਾਂਤੀ ਦੇ ਦਿਨ ਅਨਾਜ ਦਾ ਦਾਨ ਕਰਨ ਨਾਲ ਹਮੇਸ਼ਾ ਭੋਜਨ ਅਤੇ ਧਨ ਦੇ ਭੰਡਾਰ ਭਰੇ ਰਹਿੰਦੇ ਹਨ। ਇਸਦੇ ਨਾਲ ਹੀ ਮਾਂ ਅੰਨਪੂਰਨਾ ਦੀ ਕਿਰਪਾ ਹੁੰਦੀ ਹੈ।
- ਗੁੜ ਅਤੇ ਖਿਚੜੀ: ਮਕਰ ਸੰਕ੍ਰਾਂਤੀ ਦੇ ਦਿਨ ਗੁੜ ਅਤੇ ਖਿਚੜੀ ਦਾ ਦਾਨ ਕਰੋ। ਇਨ੍ਹਾਂ ਚੀਜ਼ਾਂ ਦਾ ਦਾਨ ਕਰਨ ਨਾਲ ਕੁੰਡਲੀ 'ਚ ਸੂਰਜ ਦੀ ਸਥਿਤੀ ਮਜ਼ਬੂਤ ਹੁੰਦੀ ਹੈ ਅਤੇ ਆਤਮਵਿਸ਼ਵਾਸ ਵਧਦਾ ਹੈ।
- ਤਿਲ: ਮਕਰ ਸੰਕ੍ਰਾਂਤੀ ਦੇ ਦਿਨ ਤਿਲ ਵੀ ਦਾਨ ਕੀਤੇ ਜਾ ਸਕਦੇ ਹਨ। ਮੰਨਿਆ ਜਾਂਦਾ ਹੈ ਕਿ ਤਿਲ ਦਾਨ ਕਰਨ ਨਾਲ ਸੂਰਜ ਦੇਵਤਾ ਅਤੇ ਸ਼ਨੀ ਦੇਵਤਾ ਦੀ ਕਿਰਪਾ ਹੁੰਦੀ ਹੈ। ਇਸਦੇ ਨਾਲ ਹੀ ਜਿਹੜੇ ਜੋੜੇ ਬੱਚਾ ਨਾ ਹੋਣ ਕਾਰਨ ਪਰੇਸ਼ਾਨ ਹਨ, ਉਨ੍ਹਾਂ ਨੂੰ ਬੱਚੇ ਦਾ ਸੁੱਖ ਮਿਲ ਸਕਦਾ ਹੈ।
- ਗਰਮ ਕੱਪੜੇ: ਗਰੀਬ ਲੋਕਾਂ ਨੂੰ ਗਰਮ ਕੱਪੜੇ ਦਾਨ ਕਰੋ। ਅਜਿਹਾ ਕਰਨ ਨਾਲ ਧਨ ਦੀ ਦੇਵੀ ਮਾਂ ਲਕਸ਼ਮੀ ਖੁਸ਼ ਹੁੰਦੀ ਹੈ ਅਤੇ ਸੁਖੀ ਜੀਵਨ ਮਿਲਦਾ ਹੈ।
ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
ਦਾਨ ਕਰਦੇ ਸਮੇਂ ਤੁਹਾਨੂੰ ਕੁਝ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ, ਕਿਉਕਿ ਕੁਝ ਗਲਤੀਆਂ ਕਾਰਨ ਅਸ਼ੁੱਭ ਨਤੀਜੇ ਵੀ ਸਾਹਮਣੇ ਆ ਸਕਦੇ ਹਨ।
- ਟੁੱਟੀਆਂ ਚੀਜ਼ਾਂ: ਟੁੱਟੇ ਹੋਏ ਭਾਂਡੇ, ਫਟੇ ਕੱਪੜੇ ਜਾਂ ਕੋਈ ਹੋਰ ਖਰਾਬ ਚੀਜ਼ ਦਾਨ ਨਾ ਕਰੋ। ਇਨ੍ਹਾਂ ਚੀਜ਼ਾਂ ਨੂੰ ਅਸ਼ੁੱਭ ਮੰਨਿਆ ਜਾਂਦਾ ਹੈ।
- ਪੁਰਾਣਾ ਸਾਮਾਨ: ਪੁਰਾਣੇ ਸਾਮਾਨ ਨੂੰ ਦਾਨ ਨਾ ਕਰੋ। ਦਾਨ 'ਚ ਹਮੇਸ਼ਾ ਨਵੀਆਂ ਅਤੇ ਸਾਫ਼ ਚੀਜ਼ਾਂ ਦਾ ਇਸਤੇਮਾਲ ਹੀ ਕਰੋ। ਅਜਿਹਾ ਕਰਨ ਨਾਲ ਕੁਝ ਅਸ਼ੁੱਭ ਨਹੀਂ ਹੋਵੇਗਾ।
- ਮਾਸ ਅਤੇ ਸ਼ਰਾਬ: ਮਾਸ ਅਤੇ ਸ਼ਰਾਬ ਵਰਗੀਆਂ ਚੀਜ਼ਾਂ ਤੋਂ ਮਕਰ ਸੰਕ੍ਰਾਂਤੀ ਦੇ ਦਿਨ ਦੂਰ ਰਹੋ। ਇਹ ਤਿਉਹਾਰ ਪਵਿੱਤਰਤਾ ਦਾ ਪ੍ਰਤੀਕ ਹੈ। ਇਸ ਲਈ ਪਵਿੱਤਰ ਚੀਜ਼ਾਂ ਹੀ ਦਾਨ ਕਰੋ।
- ਸਫੈਦ ਚੌਲ ਅਤੇ ਕੱਪੜੇ: ਮੰਨਿਆ ਜਾਂਦਾ ਹੈ ਕਿ ਸਫੈਦ ਚੌਲ ਅਤੇ ਕੱਪੜੇ ਦਾ ਮਕਰ ਸੰਕ੍ਰਾਂਤੀ ਦੇ ਦਿਨ ਦਾਨ ਕਰਨਾ ਅਸ਼ੁੱਭ ਹੈ। ਇਹ ਚੰਦਰਮਾਂ ਨਾਲ ਜੁੜੀਆਂ ਚੀਜ਼ਾਂ ਹਨ, ਜੋ ਸੂਰਜ ਦੀ ਊਰਜਾ ਨਾਲ ਨਹੀਂ ਮਿਲਦੀਆਂ। ਇਸ ਲਈ ਸਫੈਦ ਚੀਜ਼ਾਂ ਦਾਨ ਨਾ ਕਰੋ।
- ਕਾਲੇ ਰੰਗ ਦੀਆਂ ਚੀਜ਼ਾਂ: ਕਾਲੇ ਕੱਪੜੇ ਅਤੇ ਹੋਰ ਕਾਲੇ ਰੰਗ ਦੀਆਂ ਚੀਜ਼ਾਂ ਨੂੰ ਦਾਨ ਨਾ ਕਰੋ। ਕਾਲਾ ਰੰਗ ਨਕਾਰਾਤਮਕ ਦਾ ਪ੍ਰਤੀਕ ਹੁੰਦਾ ਹੈ।
- ਲੋਹੇ ਦੀਆਂ ਚੀਜ਼ਾਂ: ਲੋਹੇ ਦੀਆਂ ਚੀਜ਼ਾਂ ਦਾਨ ਕਰਨ ਦੀ ਗਲਤੀ ਨਾ ਕਰੋ। ਲੋਹੇ ਦੀ ਜਗ੍ਹਾਂ ਤੁਸੀਂ ਪਿੱਤਲ ਦੀਆਂ ਚੀਜ਼ਾਂ ਦਾਨ ਕਰ ਸਕਦੇ ਹੋ।
ਇਹ ਵੀ ਪੜ੍ਹੋ:-
- ਸ਼ੂਗਰ ਦੇ ਮਰੀਜ਼ਾਂ ਲਈ ਕਿਹੜੇ ਫਲ ਖਾਣਾ ਫਾਇਦੇਮੰਦ ਹੋ ਸਕਦਾ ਹੈ? ਇਨ੍ਹਾਂ 6 ਫਲਾਂ ਨਾਲ ਸ਼ੂਗਰ 'ਤੇ ਨਹੀਂ ਹੋਵੇਗਾ ਕੋਈ ਗਲਤ ਅਸਰ!
- ਮਕਰ ਸੰਕ੍ਰਾਂਤੀ ਦੇ ਮੌਕੇ 'ਤੇ ਤਿਲ ਅਤੇ ਗੁੜ ਕਿਉਂ ਖਾਂਦੇ ਨੇ ਲੋਕ? ਪਰੰਪਰਾ ਹੈ ਜਾਂ ਫਿਰ ਸਿਹਤ ਹੈ ਇਸ ਪਿੱਛੇ ਵਜ੍ਹਾਂ, ਜਾਣਨ ਲਈ ਕਰੋ ਇੱਕ ਕਲਿੱਕ
- ਭਾਰ 'ਚ ਵਾਧਾ ਕਈ ਸਮੱਸਿਆਵਾਂ ਦਾ ਬਣ ਸਕਦਾ ਹੈ ਕਾਰਨ, ਅਪਣਾਓ ਇਹ ਤਰੀਕੇ ਅਤੇ 6 ਮਹੀਨਿਆਂ 'ਚ ਨਜ਼ਰ ਆਵੇਗਾ ਫਰਕ!