ਖੇਤੀ ਕਾਨੂੰਨਾਂ ਦੇ ਵਿਰੋਧ 'ਚ ਕਿਸਾਨਾਂ ਨੇ ਵਿਧਾਇਕ ਦੇ ਮੁੰਡੇ ਦਾ ਕੀਤਾ ਘਿਰਾਓ - ਕਿਸਾਨ ਜਥੇਬੰਦੀਆਂ
🎬 Watch Now: Feature Video
ਸ੍ਰੀ ਮੁਕਤਸਰ ਸਾਹਿਬ: ਪੰਜਾਬ ਵਿੱਚ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਕਿਸਾਨਾਂ ਨੇ ਸਿਆਸੀ ਆਗੂਆਂ ਦਾ ਬਾਈਕਾਟ ਕੀਤਾ ਅਤੇ ਸਿਆਸੀ ਆਗੂਆਂ ਦੇ ਘਰ ਦਾ ਘਿਰਾਓ ਵੀ ਕਿਸਾਨਾ ਵੱਲੋਂ ਕੀਤਾ ਜਾ ਰਿਹਾ ਹੈ। ਡਿਪਟੀ ਸਪੀਕਰ ਅਤੇ ਹਲਕਾ ਮਲੋਟ ਤੋ ਵਿਧਾਇਕ ਅਜੈਬ ਸਿੰਘ ਭੱਟੀ ਦੇ ਪੁੱਤਰ ਅਮਨਪ੍ਰੀਤ ਸਿੰਘ ਭੱਟੀ ਦਾ ਕਿਸਾਨ ਜਥੇਬੰਦੀਆਂ ਨੇ ਪਿੰਡ ਘੁਮਿਆਰਾ ਖੇੜਾ ਵਿਖੇ ਘਿਰਾਓ ਕੀਤਾ। ਕਿਸਾਨਾਂ ਵੱਲੋਂ ਅਮਨ ਭੱਟੀ ਮੁਰਦਾਬਾਦ ਦੇ ਨਾਅਰੇ ਲਗਾਏ ਗਏ। ਕਿਸਾਨਾਂ ਨੇ ਉਸਦੀ ਗੱਡੀ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਤਾਂ ਅਮਨਪ੍ਰੀਤ ਸਿੰਘ ਭੱਟੀ ਆਪਣੇ ਸਾਥੀਆਂ ਸਮੇਤ ਭੱਜ ਗਿਆ। ਕਿਸਾਨਾਂ ਨੇ ਕਿਹਾ ਕਿ ਪਹਿਲਾਂ ਹੀ ਐਲਾਨ ਕੀਤਾ ਸੀ ਕਿ ਜਿਨ੍ਹਾਂ ਚਿਰ ਤੱਕ ਖੇਤੀ ਕਾਨੂੰਨਾਂ ਨੂੰ ਰੱਦ ਨਹੀਂ ਕੀਤੇ ਜਾਦਾ, ਉਨ੍ਹਾਂ ਚਿਰ ਸਿਆਸੀ ਆਗੂਆ ਨੂੰ ਪਿੰਡਾਂ ਵਿੱਚ ਨਹੀਂ ਆਉਣ ਦਿੱਤਾ ਜਾਵੇਗਾ।