Drugs:ਨਸ਼ੀਲੀਆਂ ਗੋਲੀਆਂ ਦੀ ਵੱਡੀ ਖੇਪ ਸਮੇਤ ਇਕ ਕਾਬੂ - ਨਸ਼ੀਲੀਆਂ ਗੋਲੀਆਂ
🎬 Watch Now: Feature Video
ਸ੍ਰੀ ਮੁਕਤਸਰ ਸਾਹਿਬ: ਗਿੱਦੜਬਾਹਾ ਦੀ ਪੁਲਿਸ ਨੇ ਨਸ਼ਾ ਤਸਕਰ (Drug Smugglers)ਲੱਖਾ ਸਿੰਘ ਨੂੰ ਪੰਜ ਸੌ ਨਸ਼ੀਲੀਆਂ ਗੋਲੀਆਂ (Drug Pills)ਨਾਲ ਕਾਬੂ ਕੀਤਾ ਹੈ।ਇਸ ਬਾਰੇ ਜਾਂਚ ਅਧਿਕਾਰੀ ਹਰਜੀਤ ਸਿੰਘ ਮਾਨ ਨੇ ਦੱਸਿਆ ਹੈ ਕਿ ਗਿੱਦੜਬਾਹਾ ਦੇ ਲੂਲਬਾਈ ਜੰਡੀਆਂ ਰੋਡ ਉਤੇ ਇਕ ਨੌਜਵਾਨ ਜਿਸ ਦੇ ਹੱਥ ਵਿਚ ਬੈਗ ਫੜਿਆ ਹੋਇਆ ਸੀ ਜਦੋਂ ਉਸਨੇ ਸਾਹਮਣੇ ਤੋਂ ਪੁਲਸ ਪਾਰਟੀ ਨੂੰ ਆਉਂਦਿਆਂ ਉਹ ਇਕਦਮ ਘਬਰਾ ਕੇ ਪਿੱਛੇ ਮੁੜਨ ਲੱਗਿਆ ਤਾਂ ਪੁਲਿਸ ਵੱਲੋਂ ਉਸ ਨੂੰ ਕਾਬੂ ਕਰ ਲਿਆ।ਉਨ੍ਹਾਂ ਦਾ ਕਹਿਣਾ ਹੈ ਜਦੋਂ ਪੁਲਿਸ ਵੱਲੋਂ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ 500 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆ।ਪੁਲਿਸ ਦਾ ਕਹਿਣਾ ਹੈ ਕਿ ਐਨਡੀਪੀਸੀ (NDPC)ਐਕਟ ਅਧੀਨ ਮੁਕੱਦਮਾ ਦਰਜ ਕਰ ਲਿਆ ਹੈ ਅਤੇ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ।