ਡਾਕਟਰਾਂ ਦਾ ਪੰਜਾਬ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਜਾਰੀ
🎬 Watch Now: Feature Video
ਫਰੀਦਕੋਟ: 6ਵੇਂ ਪੇਅ ਕਮਿਸ਼ਨ (6th Pay Commission) ਦੇ ਵਿਰੋਧ ਵਿੱਚ ਸਰਕਾਰੀ ਡਾਕਟਰਾਂ ਵੱਲੋਂ ਪੰਜਾਬ ਸਰਕਾਰ (Government of Punjab) ਖ਼ਿਲਾਫ਼ ਰੋਸ ਪ੍ਰਦਰਸ਼ਨ ਲਗਾਤਾਰ ਕੀਤੇ ਜਾ ਰਹੇ ਹਨ। ਡਾਕਟਰਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਇਸ ਪੇਅ ਕਮਿਸ਼ਨ ਦੇ ਤਹਿਤ ਉਨ੍ਹਾਂ ਦੀਆਂ ਤਨਖਾਹਾ ਵਿੱਚ ਭਾਰੀ ਕਟੌਤੀ ਕਰਨ ਜਾ ਰਹੀ ਹੈ। ਜਿਸ ਨੂੰ ਡਾਕਟਰਾਂ ਵੱਲੋਂ ਪੰਜਾਬ ਸਰਕਾਰ ਦਾ ਡਾਕਟਰਾਂ ਨਾਲ ਧੋਖਾ ਦੱਸਿਆ ਗਿਆ ਹੈ। ਪੰਜਾਬ ਸਰਕਾਰ ਵੱਲੋਂ ਡਾਕਟਰਾਂ ਨੂੰ ਮਿਲਣ ਵਾਲੇ NPA ਭੱਤੇ ‘ਚ ਪੰਜ ਪ੍ਰਤੀਸ਼ਤ ਕਟੌਤੀ ਨੂੰ ਲੈਕੇ ਡਾਕਟਰ ਪੰਜਾਬ ਸਰਕਾਰ ਨਾਲ ਕਾਫ਼ੀ ਨਰਾਜ਼ ਨਜ਼ਰ ਆਏ ਰਹੇ ਹਨ, ਅਤੇ ਭਰੋਸਾ ਦਿੱਤੇ ਜਾਣ ਦੇ ਬਾਵਜ਼ੂਦ ਵੀ NPA ਨਾ ਵਧਾਏ ਜਾਨ ਦੇ ਰੋਸ਼ ‘ਚ ਅੱਜ ਤੋਂ ਫਿਰ ਡਾਕਟਰਾਂ ਵੱਲੋਂ ਤਿੰਨ ਦਿਨ ਲਈ ਐਮਰਜੈਂਸੀ (Emergency) ਸੇਵਾਵਾਂ ਨੂੰ ਛੱਡ ਬਾਕੀ ਮੈਡੀਕਲ (Medical) ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ।