ETV Bharat / entertainment

ਗੁਲਾਬ ਸਿੱਧੂ ਦੇ ਨਵੇਂ ਗਾਣੇ 'ਮੱਛਰਿਆ' ਦਾ ਐਲਾਨ, ਜਲਦ ਹੋਏਗਾ ਰਿਲੀਜ਼ - GULAB SIDHU

ਹਾਲ ਹੀ ਵਿੱਚ ਗੁਲਾਬ ਸਿੱਧੂ ਨੇ ਆਪਣੇ ਨਵੇਂ ਗਾਣੇ ਦੀ ਪਹਿਲੀ ਝਲਕ ਰਿਲੀਜ਼ ਕੀਤੀ ਹੈ।

ਗੁਲਾਬ ਸਿੱਧੂ
ਗੁਲਾਬ ਸਿੱਧੂ (Photo: ETV Bharat)
author img

By ETV Bharat Entertainment Team

Published : Feb 11, 2025, 10:44 AM IST

ਚੰਡੀਗੜ੍ਹ: ਪੰਜਾਬੀ ਗਾਇਕੀ ਦੇ ਖੇਤਰ ਵਿੱਚ ਬਹੁਤ ਥੋੜ੍ਹੇ ਜਿਹੇ ਸਮੇਂ ਵਿੱਚ ਨਵੇਂ ਸੰਗੀਤਕ ਅਯਾਮ ਸਿਰਜਣ ਵਾਲੇ ਗਾਇਕਾਂ ਵਿੱਚ ਮੋਹਰੀ ਨਾਂਅ ਵਜੋਂ ਅੱਜਕੱਲ੍ਹ ਅਪਣਾ ਸ਼ੁਮਾਰ ਕਰਵਾ ਰਿਹਾ ਹੈ ਗਾਇਕ ਗੁਲਾਬ ਸਿੱਧੂ, ਜਿੰਨ੍ਹਾਂ ਵੱਲੋਂ ਬੈਕ-ਟੂ-ਬੈਕ ਜਾਰੀ ਕੀਤੇ ਜਾ ਰਹੇ ਸਨਸਨੀ ਗਾਣਿਆ ਦੀ ਲੜੀ ਵਜੋਂ ਹੀ ਸਾਹਮਣੇ ਆਉਣ ਜਾ ਰਿਹਾ ਹੈ ਉਨ੍ਹਾਂ ਦਾ ਨਵਾਂ ਗਾਣਾ 'ਮੱਛਰਿਆ', ਜੋ ਜਲਦ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਅਤੇ ਚੈੱਨਲਸ ਦਾ ਸ਼ਿੰਗਾਰ ਬਣਨ ਜਾ ਰਿਹਾ ਹੈ।

'ਮਿਊਜ਼ਿਕ ਟਾਈਮ ਪ੍ਰੋਡੋਕਸ਼ਨ' ਵੱਲੋਂ ਪੇਸ਼ ਕੀਤੇ ਜਾ ਰਹੇ ਇਸ ਬੀਟ ਸੋਂਗ ਨੂੰ ਅਵਾਜ਼ ਗੁਲਾਬ ਸਿੱਧੂ ਵੱਲੋਂ ਦਿੱਤੀ ਗਈ ਹੈ, ਜਦਕਿ ਇਸ ਦਾ ਸੰਗੀਤ ਡਾਇਮੰਡ ਨੇ ਤਿਆਰ ਕੀਤਾ ਹੈ, ਜਿੰਨ੍ਹਾਂ ਦੁਆਰਾ ਦੇਸੀ ਅਤੇ ਆਧੁਨਿਕ ਸਾਜ ਅਤੇ ਸੰਗੀਤ ਦੀ ਸੁਮੇਲਤਾ ਅਧੀਨ ਵਜ਼ੂਦ ਵਿੱਚ ਲਿਆਂਦੇ ਗਏ ਉਕਤ ਗੀਤ ਦੇ ਬੋਲ ਜੰਗ ਢਿੱਲੋਂ ਨੇ ਰਚੇ ਹਨ, ਜੋ ਅੱਜਕੱਲ੍ਹ ਬਤੌਰ ਗੀਤਕਾਰ ਲਗਾਤਾਰ ਨਵੇਂ ਅਯਾਮ ਸਿਰਜਦੇ ਜਾ ਰਹੇ ਹਨ।

ਪੰਜਾਬੀਆਂ ਦੇ ਅੜਬਪੁਣੇ ਵਾਲੇ ਸੁਭਾਅ ਨੂੰ ਪ੍ਰਭਾਸ਼ਿਤ ਕਰਦੇ ਅਤੇ ਦੇਸੀ ਸਵੈਗ ਦੀ ਪ੍ਰਤਿਨਿਧਤਾ ਕਰਦੇ ਇਸ ਗਾਣੇ ਦਾ ਮਿਊਜ਼ਿਕ ਵੀਡੀਓ ਵੀ ਬੇਹੱਦ ਸ਼ਾਨਦਾਰ ਅਤੇ ਉੱਚ ਪੱਧਰੀ ਤਕਨੀਕੀ ਸਕੇਲ ਅਧੀਨ ਫਿਲਮਾਇਆ ਗਿਆ ਹੈ, ਜਿਸ ਦਿਨ ਨਿਰਦੇਸ਼ਨਾਂ ਤੇਜ਼ੀ ਸੰਧੂ ਵੱਲੋਂ ਕੀਤੀ ਗਈ ਹੈ, ਜਿੰਨ੍ਹਾਂ ਦੀ ਕ੍ਰਿਏਟਿਵ ਟੀਮ ਅਨੁਸਾਰ ਵਿਸ਼ਾਲ ਸੈੱਟ ਡਿਜਾਇਨਿੰਗ ਅਧੀਨ ਫਿਲਮਾਏ ਗਏ ਉਕਤ ਗਾਣੇ ਨੂੰ ਆਪਣੇ ਚਿਰ ਪਰਿਚਤ ਅੰਦਾਜ਼ ਵਿੱਚ ਗਾਇਆ ਅਤੇ ਫੀਚਰ ਕੀਤਾ ਗਿਆ ਹੈ।

ਮਰਹੂਮ ਸਿੱਧੂ ਮੂਸੇਵਾਲਾ ਨੂੰ ਆਪਣਾ ਆਈਡੀਅਲ ਅਤੇ ਮਾਰਗ ਦਰਸ਼ਕ ਮੰਨਣ ਵਾਲੇ ਇਹ ਹੋਣਹਾਰ ਗਾਇਕ ਇੰਨੀ ਦਿਨੀਂ ਸੰਗੀਤਕ ਅਤੇ ਸਿਨੇਮਾ ਦੋਵਾਂ ਹੀ ਖੇਤਰਾਂ ਵਿੱਚ ਆਪਣੀ ਵਿਲੱਖਣ ਧਾਂਕ ਕਾਇਮ ਕਰਦੇ ਜਾ ਰਹੇ ਹਨ, ਜਿੰਨ੍ਹਾਂ ਦੇ ਵਿਸ਼ਾਲਤਾ ਅਖ਼ਤਿਆਰ ਕਰਦੇ ਜਾ ਰਹੇ ਇਸੇ ਦਾਇਰੇ ਦਾ ਅਹਿਸਾਸ ਉਨ੍ਹਾਂ ਦੇ ਲਗਾਤਾਰ ਸਾਹਮਣੇ ਆ ਰਹੇ ਫਿਲਮੀ ਅਤੇ ਗੈਰ ਫਿਲਮੀ ਗਾਣੇ ਬਾਖ਼ੂਬੀ ਕਰਵਾ ਰਹੇ ਹਨ।

ਹਾਲ ਹੀ ਦੇ ਦਿਨਾਂ ਵਿੱਚ ਜਾਰੀ ਕੀਤੇ ਆਪਣੇ ਕਈ ਫਿਲਮੀ ਅਤੇ ਗੈਰ ਫਿਲਮੀ ਗਾਣਿਆਂ ਨੂੰ ਲੈ ਕੇ ਚਰਚਾ ਦਾ ਕੇਂਦਰ ਰਹੇ ਇਹ ਬਾ-ਕਮਾਲ ਗਾਇਕ ਅੱਜਕੱਲ੍ਹ ਸਟੇਜ਼ ਸ਼ੋਅਜ਼ ਦੀ ਦੁਨੀਆ ਵਿੱਚ ਪੂਰੀ ਤਰ੍ਹਾਂ ਛਾਏ ਹੋਏ ਹਨ, ਜਿੰਨ੍ਹਾਂ ਦੀ ਵੱਧ ਰਹੀ ਲੋਕਪ੍ਰਿਯਤਾ ਦਾ ਇਜ਼ਹਾਰ ਦੇਸ਼-ਵਿਦੇਸ਼ ਵਿੱਚ ਉਨ੍ਹਾਂ ਦੇ ਸ਼ੋਅਜ਼ ਦੀ ਵੱਧ ਰਹੀ ਮੰਗ ਵੀ ਭਲੀਭਾਂਤ ਕਰਵਾ ਰਹੀ ਹੈ।

ਇਹ ਵੀ ਪੜ੍ਹੋ:

ETV Bharat Logo

Copyright © 2025 Ushodaya Enterprises Pvt. Ltd., All Rights Reserved.